ਪੰਨਾ:ਰਾਜਾ ਧਿਆਨ ਸਿੰਘ.pdf/88

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਉਨ੍ਹਾਂ ਨੂੰ ਕੀ ਪਤਾ ਸੀ ਕਿ ਧਿਆਨ ਸਿੰਘ ਦੀਆਂ ਤੇਜ਼ ਚਾਲਾਂ ਅਗੇ ਉਨ੍ਹਾਂ ਦੀ ਇਕ ਨਹੀਂ ਚਲਣੀ ਤੇ ਉਸ ਨੇ ਅਚਾਨਕ ਹੀ ਉਨ੍ਹਾਂ ਦੀਆਂ ਸਾਰੀਆਂ ਆਸਾਂ ਉਮੈਦਾਂ ਪਰ ਪਾਣੀ ਫੇਰ ਦੇਣਾ ਏ।

ਕੰਵਰ ਨੌ ਨਿਹਾਲ ਸਿੰਘ ਪਸ਼ਾਵਰ ਤੋਂ ਦੁਪਹਿਰੇ ਹੀ ਲਾਹੌਰ ਪੁਜ ਗਿਆ ਸੀ। ਉਸ ਦੇ ਪੁਜਦੇ ਹੀ ਰਾਜਾ ਧਿਆਨ ਸਿੰਘ ਨੇ ਸ਼ਾਲਾਮਾਰ ਬਾਗ ਵਿਚ ਉਸ ਨਾਲ ਮੁਲਾਕਾਤ ਕੀਤੀ। ਕੰਵਰ ਦੀ ਮਾਤਾ ਮਹਾਰਾਣੀ ਚੰਦ ਕੌਰ ਵੀ ਇਸ ਮੌਕੇ ਪਰ ਮੌਜੂਦ ਸੀ। ਕੋਈ ਦੋ ਤਿੰਨ ਘੰਟੇ ਗੱਲਾਂ ਬਾਤਾਂ ਹੁੰਦੀਆਂ ਰਹੀਆਂ, ਜਿਸ ਵਿਚ ਰਾਜਾ ਧਿਆਨ ਸਿੰਘ ਨੇ ਮਹਾਰਾਣੀ ਚੰਦ ਕੌਰ ਤੇ ਕੰਵਰ ਨੌਨਿਹਾਲ ਸਿੰਘ ਪਰ ਇਹ ਗਲ ਸਾਬਤ ਕਰ ਦਿਤੀ ਕਿ ਮਹਾਰਾਜ਼ਾ ਖੜਕ ਸਿੰਘ ਤੇ ਸ:ਚੇਤ ਸਿੰਘ ਸਿਖ ਰਾਜ ਨੂੰ ਅੰਗ੍ਰੇਜ਼ਾਂ ਦੇ ਹਵਾਲੇ ਕਰਨ ਲਈ ਤਿਆਰ ਹਨ।

ਜਿਹਾ ਕੁ ਅਸੀਂ ਉਪਰ ਦੱਸ ਆਏ ਹਾਂ। ਰਾਜਸੀ ਸੰਸਾਰ ਵਿਚ ਕੋਈ ਕਿਸੇ ਦਾ ਸੱਜਣ ਨਹੀਂ। ਪਿਉਂ ਪੁਤਰ ਦਾ ਨਹੀਂ, ਪੁਤਰ ਪਿਓ ਦਾ ਨਹੀਂ, ਰੰਨ ਖਸਮ ਦੀ ਨਹੀਂ ਤੇ ਖਸਮ ਰੰਨ ਦਾ ਨਹੀਂ, ਰਾਜ ਦੀ ਭੁਖ ਸਾਰਿਆਂ ਨੂੰ ਆਪਣੀ ਗਰਜ ਦੇ ਬੰਦੇ ਤੇ ਇਕ ਦੂਜੇ ਦੇ ਦੁਸ਼ਮਨ ਬਣਾ ਦਿੰਦੀ ਹੈ। ਦੂਜੀ ਗਲ ਪਾਤਸ਼ਾਹ ਤੇ ਉਨ੍ਹਾਂ ਦੇ ਪ੍ਰਵਾਰ ਕੰਨਾਂ ਦੇ ਬੜੇ ਕੱਚੇ ਹੁੰਦੇ ਹਨ ਤੇ ਰਾਜ ਦਾ ਲਾਲਚ ਉਨ੍ਹਾਂ ਵਿਚ ਇਤਨਾ ਪਿਆਰ ਬਾਕੀ ਨਹੀਂ ਰਹਿਣ ਦਿੰਦਾ ਕਿ ਉਹ ਕਿਸੇ ਦੀ ਕੀਤੀ ਗਲ ਦੀ ਆਪਸ ਵਿੱਚ ਤਸਦੀਕ ਕਰ ਸਕਣ। ਇਹੋ ਗਲ ਮਹਾਰਾਜਾ ਖੜਕ ਸਿੰਘ, ਕੰਵਰ ਨੌਨਿਹਾਲ ਸਿੰਘ ਤੇ ਮਹਾਰਾਣੀ ਚੰਦ ਕੌਰ ਬਾਰੇ ਕਹੀ ਜਾ ਸਕਦੀ ਏ। ਰਾਜਾ ਧਿਆਨ ਸਿੰਘ ਨੇ ਕਮਾਲ ਹੁਸ਼ਿਆਰੀ

-੮੪-