ਪੰਨਾ:ਰਾਜਾ ਧਿਆਨ ਸਿੰਘ.pdf/89

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਾਲ ਕੰਵਰ ਨੌ ਨਿਹਾਲ ਸਿੰਘ ਤੇ ਮਹਾਰਾਣੀ ਚੰਦ ਕੌਰ ਪਰ ਇਹ ਸਾਬਤ ਕਰ ਦਿਤਾ ਹੈ ਕਿ ਮਹਾਰਾਜਾ ਖੜਕ ਸਿੰਘ ਸਿਖ ਰਾਜ ਨੂੰ ਅੰਗ੍ਰੇਜ਼ਾਂ ਦੇ ਹਵਾਲੇ ਕਰਨਾ ਚਾਹੁੰਦਾ ਏ?

ਇਸ ਦਾ ਇਲਾਜ ਕੀ ਕੀਤਾ ਜਾਵੇ?

ਇਸ ਸਵਾਲ ਪਰ ਵਿਚਾਰ ਕਰਨ ਲਈ ਇਕ ਗੁਪਤ ਸਭਾ ਉਸੇ ਸ਼ਾਮ ਨੂੰ ਸ਼ਾਹੀ ਕਿਲੇ ਵਿਚ ਰਖੀ ਗਈ, ਜਿਸ ਵਿਚ ਰਾਜਾ ਧਿਆਨ ਸਿੰਘ, ਰਾਜਾ ਗੁਲਾਬ ਸਿੰਘ, ਰਾਜਾ ਸੁਚੇਤ ਸਿੰਘ ਤੇ ਰਾਜਾ ਹੀਰਾ ਸਿੰਘ ਚਾਰੇ ਡੋਗਰੇ ਸ੍ਰਦਾਰ ਸ਼ਾਮਲ ਹੋਏ, ਚਾਰੇ ਸੰਧਾ ਵਾਲਏ ਸ੍ਰਦਾਰ ਅਤਰ ਸਿੰਘ, ਲਹਿਣਾ ਸਿੰਘ, ਕਿਹਰ ਸਿੰਘ ਤੇ ਅਜੀਤ ਸਿੰਘ ਸੱਦੇ ਗਏ, ਇਨ੍ਹਾਂ ਤੋਂ ਇਲਾਵਾ ਕੰਵਰ ਨੌ ਨਿਹਾਲ ਸਿੰਘ ਤੇ ਮਹਾਰਾਣੀ ਚੰਦ ਕੌਰ ਵੀ ਮੌਜੂਦ ਸਨ ਅਤੇ ਸ:ਕੇਸਰੀ ਸਿੰਘ, ਸ: ਲਾਲ ਸਿੰਘ ਤੇ ਜਨਰਲ ਗਾਰਡਨਰ ਸੱਦੇ ਗਏ ਸਨ। ਇਨ੍ਹਾਂ ਵਿਚੋਂ ਸ:ਕੇਸਰੀ ਸਿੰਘ, ਸ:ਲਾਲ ਸਿੰਘ, ਜਨਰਲ ਗਾਰਡਨਰ ਧਿਆਨ ਸਿੰਘ ਦੇ ਪੂਰੇ ਤੌਰ ਪਰ ਹੱਥ ਠੋਕੇ ਸਨ, ਡੋਗਰੇ ਸਨ ਹੀ ਉਹ ਆਪ ਤੇ ਬਾਕੀਆਂ ਨੂੰ ਹੁਸ਼ਿਆਰੀ ਨਾਲ ਕਰਨ ਵਾਲੇ ਨਾਜ਼ਕ ਕੰਮ ਲਈ ਉਨ੍ਹਾਂ ਆਪਣਾ ਹਥ ਠੋਕਾ ਬਨਾਉਣ ਲਈ ਸੱਦਿਆ ਹੋਇਆ ਸੀ।

ਜਦ ਸਾਰੇ ਜਣੇ ਇਕ ਕਾਲੀਨ ਪਰ ਬਹਿ ਗਏ ਤਾਂ ਰਾਜਾ ਧਿਆਨ ਸਿੰਘ ਨੇ ਕੰਮ ਦੀ ਗਲ ਛੇੜੀ ਸਭ ਤੋਂ ਪਹਿਲਾਂ ਉਹੋ ਦੋ ਚਿੱਠੀਆਂ ਜਿਨ੍ਹਾਂ ਦਾ ਵਰਨਣ ਇਸ ਤੋਂ ਪਹਿਲਾਂ ਹੀ ਆ ਚੁਕਿਆ ਹੈ, ਸਭਾ ਦੇ ਸਾਹਮਣੇ ਰਖੀਆਂ। ਇਨ੍ਹਾਂ ਚਿਠੀਆਂ ਪਰ ਮਹਾਰਾਜਾ ਖੜਕ ਸਿੰਘ ਅਤੇ ਸ੍ਰਦਾਰ ਚੇਤ ਸਿੰਘ ਦੇ ਦਸਤਖਤਾਂ

-੮੫-