ਦੀਆਂ ਮੋਹਰਾਂ ਸਨ, ਇਸ ਲਈ ਕਿਸੇ ਨੂੰ ਕੋਈ ਸ਼ਕ ਨਹੀ ਪਿਆ। ਸ਼ੱਕ ਦਾ ਕਾਰਨ ਹੀ ਨਹੀਂ ਸੀ ਰਹਿਣ ਦਿਤਾ, ਚਾਲਾਕ ਧਿਆਨ ਸਿੰਘ ਨੇ। ਜਾਹਲੀ ਚਿਠੀਆਂ ਪਰ ਮਹਾਰਾਜੇ ਤੇ ਚੇਤ ਸਿੰਘ ਦੀਆਂ ਮੋਹਰਾਂ ਬੜੀ ਹੁਸ਼ਿਆਰੀ ਨਾਲ ਬਣਵਾਈਆਂ ਗਈਆਂ ਸਨ ਤੇ ਜੀਊਂਦਾ ਜਾਗਦਾ ਗਵਾਹ ਕੇਸਰੀ ਸਿੰਘ ਮੌਜੂਦ ਸੀ, ਜਿਸ ਨੇ ਸਤਿਲੁਜ ਦੇ ਪਤਨ ਪਰ ਉਨ੍ਹਾਂ ਦੇ ਏਲਚੀ ਪਾਸੋਂ ਚਿਠੀਆਂ ਬਰਾਮਦ ਕੀਤੀਆਂ ਸਨ ਤੇ ਉਸ ਨੇ ਦੱਸਿਆ ਕਿ ਏਲਚੀ ਉਹ ਚਿਠੀਆਂ ਲੈ ਕੇ ਫਿਰੋਜ਼ਪੁਰ ਦੀ ਅੰਗ੍ਰੇਜ਼ੀ ਛਾਉਣੀ ਜਾ ਰਿਹਾ ਸੀ।
ਇਸ ਗਲ ਨੂੰ ਸਭਾ ਵਿਚ ਮਨਵਾਉਣ ਦੇ ਧਿਆਨ ਸਿੰਘ ਨੇ ਕਿਹਾ- ‘‘ਭਰਾਵੋ! ਉਹ ਸਿਖ ਰਾਜ ਜਿਸ ਨੂੰ ਆਪਾਂ ਜਾਨਾਂ ਹੀਲ ਕੇ ਕਾਇਮ ਕੀਤਾ ਹੈ ਤੇ ਹਰੀ ਸਿੰਘ ਨਲੂਏ ਤੇ ਅਕਾਲੀ ਫੂਲਾ ਸਿੰਘ ਜਿਹੇ ਜਰਨੈਲਾਂ ਦੀਆਂ ਕੀਮਤੀ ਜਾਨਾਂ ਜਿਸ ਦੀਆਂ ਨੀਹਾਂ ਵਿਚ ਚਿਣੀਆਂ ਗਈਆਂ, ਉਹ ਅਜ ਸਾਡੇ ਭੋਲੇ ਪਾਤਸ਼ਾਹ ਮਹਾਰਾਜਾ ਖੜਕ ਸਿਘ ਨਿਮਕ ਹਰਾ ਚੇਤ ਸਿੰਘ ਦੇ ਢਹਿ ਚੜ੍ਹ ਕੇ ਬਰਬਾਦ ਕਰਨ ਲਗੇ ਹਨ। ਸਿਖ ਫੌਜ ਕਮਜ਼ੋਰ ਨਹੀਂ ਹੈ, ਸਿਖ ਸ੍ਰਦਾਰ ਬਜ਼ਦਿਲ ਨਹੀਂ ਹਨ, ਅੰਗ੍ਰੇਜ਼ ਦੀ ਕੋਈ ਤਾਕਤ ਨਹੀਂ ਕਿ ਉਹ ਸਾਡੇ ਸ਼ੇਰੇ ਪੰਜਾਬ ਦੀ ਪੰਜਾਂ ਦਰਿਆਵਾਂ ਦੀ ਧਰਤੀ ਪਰ ਕਦਮ ਰਖ ਸਕੇ। ਸਾਡੇ ਵਿਚ ਉਸਨੂੰ ਰੋਕਣ ਦੀ ਸਮਰਥਾ ਹੈ ਪਰ ਜੇ ਘਰ ਵਿਚੋਂ ਹੀ ਨਿਮਕ ਹਰਾਮੀ ਸ਼ੁਰੂ ਹੋ ਜਾਵੇ ਤਾਂ ਕੀ ਕੀਤਾ ਜਾਵੇ। ਮਹਾਰਾਜਾ ਖੜਕ ਸਿੰਘ ਸਾਹਿਬ ਸੰਤ ਹਨ, ਚਾਲਾਕ ਤੇ ਨਿਮਕ ਹਰਾਮ ਚੇਤ ਸਿੰਘ ਅੰਗ੍ਰੇਜ਼ਾਂ ਦਾ ਏਜੰਟ ਹੈ। ਇਹ ਹੈ ਸਾਰੀ ਹਾਲਤ
-੮੬-