ਪੰਨਾ:ਰਾਜਾ ਧਿਆਨ ਸਿੰਘ.pdf/92

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਸਾਰੇ ਜਣੇ ਕੰਬ ਗਏ। ਹਾਲਾਂ ਤਕ ਕੋਈ ਨਹੀਂ ਸੀ ਜਾਣਦਾ ਕਿ ਧਿਆਨ ਸਿੰਘ ਦੇ ਦਿਲ ਵਿਚ ਕੀ ਹੈ।

ਇਸ ਗਲ ਦਾ ਚੰਗਾ ਅਸਰ ਨਹੀਂ ਹੋਇਆ। ਸਿਆਣਾ ਧਿਆਨ ਸਿੰਘ ਇਸ ਗਲ ਨੂੰ ਚੰਗੀ ਤਰ੍ਹਾਂ ਭਾਪ ਗਿਆ। ਉਸਨੇ ਕਿਹਾ- ‘‘ਮੇਰੀ ਗਲ ਦਾ ਕੋਈ ਗਲਤ ਅਰਥ ਨਾ ਸਮਝ ਲੈਣਾ, ਮੈਂ ਕਦਾਚਿਤ ਖੂਨ ਖਰਾਬੇ ਦਾ ਹਾਮੀ ਨਹੀਂ ਤੇ ਸੱਚੀ ਗਲ ਤਾਂ ਇਹ ਹੈ ਕਿ ਰਾਜਸੀ ਝੰਮੇਲਿਆਂ ਤੋਂ ਮੇਰਾ ਜੀ ਉਕਤਾ ਗਿਆ ਹੈ। ਮੇਰੀ ਇਛਿਆ ਹੈ ਕਿ ਕੰਵਰ ਦੇ ਤਖਤ ਪਰ ਬਹਿੰਦੇ ਹੀ ਸ: ਅਜੀਤ ਸਿੰਘ ਜਾਂ ਜਿਸ ਨੂੰ ਤੁਸੀਂ ਕਹੋ, ਵਜ਼ੀਰ ਬਣਾ ਕੇ ਜ਼ਿੰਦਗੀ ਦੇ ਬਾਕੀ ਦਿਨ ਹਰਦੁਵਾਰ ਜਾ ਕੇ ਭਗਵਾਨ ਦੇ ਭਜਨ ਵਿਚ ਗੁਜ਼ਾਰਾਂ; ਬਸ ਇਕ ਵਾਰ ਆਪਣੇ ਮਾਲਕ ਦੇ ਰਾਜ ਨੂੰ ਮਹਫੂਜ਼ ਵੇਖਣਾ ਹੀ ਮੇਰਾ ਉਦੇਸ਼ਯ ਏ।"

ਪਹਿਲੀ ਗਲ ਨਾਲ ਜੇ ਬੁਰਾ ਅਸਰ ਪਿਆ ਸੀ, ਉਹ ਦੂਰ ਹੋ ਗਿਆ। ਸਿਆਣਾ ਸ਼ਿਕਾਰੀ ਇਕੇ ਤੀਰ ਨਾਲ ਕਈ ਨਿਸ਼ਾਨੇ ਫੁੰਡ ਗਿਆ ਸੀ।

ਜਨਰਲ ਗਾਰਡਨਰ ਨੇ ਕਿਹਾ- ‘‘ਰਾਜਾ ਜੀ! ਤੁਸੀ ਗਲ ਕਰੋ, ਅਸੀਂ ਸਾਰੇ ਤੁਹਾਡੇ ਨਾਲ ਹਾਂ।’’

ਜਨਰਲ ਗਾਰਡਨਰ ਨੇ ਸਾਰੀ ਗਲ ਇਸ ਢੰਗ ਨਾਲ ਕਹੀ ਕਿ ਸਾਰਿਆਂ ਨੂੰ ਉਸ ਦੀ ਹਾਂ ਨਾਲ ਹਾਂ ਮਿਲਾਉਣੀ ਪਈ। ਕੰਵਰ ਨੌ ਨਿਹਾਲ ਸਿੰਘ ਤੇ ਮਹਾਰਾਣੀ ਚੰਦ ਕੌਰ ਨੂੰ ਵੀ।

ਚੰਗਾ ਵਾਯੂ ਮੰਡਲ ਪੈਦਾ ਹੋਇਆ ਵੇਖ ਕੇ ਰਾਜਾ ਧਿਆਨ ਸਿੰਘ ਨੇ ਕਿਹਾ- ‘‘ਭਰਾਵੋ! ਚੰਗਾ ਸੀ ਕਿ ਤੁਸੀਂ ਆਪ

-੮੮-