ਪੰਨਾ:ਰਾਜਾ ਧਿਆਨ ਸਿੰਘ.pdf/93

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਹੀ ਇਸ ਮਰਜ਼ ਦਾ ਇਲਾਜ ਦੱਸਦੇ ਪਰ ਜਦ ਤੁਸੀਂ ਮੇਰੇ ਪਰ ਹੀ ਛਡਦੇ ਹੋ ਤਾਂ ਮੇਰੀ ਜਾਚੇ ਤਾਂ ਇਸ ਦਾ ਇਲਾਜ ਇਕੋ ਹੀ ਹੈ ਕਿ ਚੇਤ ਸਿੰਘ ਨੂੰ ਰਸਤੇ ਵਿਚੋਂ ਹਟਾ ਦਿਤਾ ਜਾਵੇ ਅਤੇ ਮਹਾਰਾਜਾ ਸਾਹਿਬ ਨੂੰ ਹਾਲਾਂ ਕੁਝ ਸਮੇਂ ਲਈ ਸਭ ਤੋਂ ਵੱਖ ਰਖਿਆ ਜਾਵੇ ।
ਰਾਜਾ ਧਿਆਨ ਸਿੰਘ ਇਹ ਸਭ ਕੁਝ ਕਹਿਣ ਨੂੰ ਤਾਂ ਕਹਿ ਗਿਆ ਪਰ ਡਰਦਾ ਡਰਦਾ। ਉਸ ਦਾ ਡਰ ਹੈ ਭੀ ਸੱਚਾ ਸੀ ਕਿਉਂਕਿ ਸੰਧਾਵਾਲੀਏ ਸ੍ਰਦਾਰ ਤੇ ਮਹਾਰਾਣੀ ਚੰਦ ਕੌਰ ਉਸ ਨੂੰ ਮਹਾਰਾਜ ਦੀ ਕੈਦ ਅਤੇ ਸ: ਚਤ ਸਿੰਘ ਦੇ ਕਤਲ ਦਾ। ਆਗਿਆ ਦੇਣ ਲਈ ਤਿਆਰ ਨਹੀਂ ਸਨ। ਇਸ ਲਈ ਜਦ ਰਾਜਾ ਧਿਆਨ ਸਿੰਘ ਨੇ ਇਹ ਇਰਾਦਾ ਪ੍ਰਗਟ ਕੀਤਾ ਤਾਂ ਸ: ਅਜੀਤ ਸਿੰਘ ਸੰਧਾਵਾਲੀਆ ਆਪੇ ਤੋਂ ਬਾਹਰ ਹੋ ਗਿਆ ! ਉਸ ਨੇ ਕਿਹਾ- ‘‘ ਭਾਈਆ ਜੀ! ਭਾਵੇਂ ਹਾਲਾਤ ਕੁਝ ਵੀ ਕਿਉਂ ਨਾ ਹੋਣ ਅਸੀਂ ਚਤ ਸਿੰਘ ਦੇ ਕਤਲ ਤੇ ਮਹਾਰਾਜ ਨੂੰ ਕਦੇ ਕਰਨ ਦੀ ਆਗਿਆ ਨਹੀਂ ਦੇ ਸਕਦੇ।
ਮਹਾਰਾਣੀ ਚੰਦ ਕੌਰ ਵੀ ਭਰਾ ਦੇ ਕਤਲ ਦੇ ਨਾਮ ਤੋਂ ਇਕ ਵਾਰ ਕੰਬ ਉਠੀ ਤੇ ਕੰਵਰ ਸਾਹਿਬ ਨੇ ਭੀ ਖੂਨ ਖਰਾਬੇ ਦੀ ਵਿਰੋਧਤਾ ਕੀਤੀ ।
ਹੁਣ ਧਿਆਨ ਸਿੰਘ ਨੂੰ ਆਪਣੀ ਸਾਰੀ ਕੀਤੀ ਕਰਾਈ ਪਰ ਸਵਾਹ ਪੈਂਦੀ ਦਿਸੀ ਪਰ ਉਹ ਇਕ ਹੁਸ਼ਿਆਰ ਸ਼ਿਕਾਰੀ ਦਾ ਜਾਲ ਵਿਚ ਆਇਆ ਸ਼ਿਕਾਰ ਕਿਸ ਤਰਾਂ ਨਿਕਲਣ ਦਾ। ਉਸ ਨੇ ਕਹਿਣਾ ਸ਼ੁਰੂ ਕੀਤਾ- ‘‘ ਭਰਾਵੇ ! ਤੁਸਾ ਮੇਰੀ ਗਲ ਨੂੰ ਗਹੁ ਨਾਲ ਵਿਚਾਰਨ ਦਾ ਯਤਨ ਨਹੀਂ ਕੀਤਾ। ਸੰਸਾਰ

-੮੯-