ਪੰਨਾ:ਰਾਜਾ ਧਿਆਨ ਸਿੰਘ.pdf/95

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਦੁਨੀਆਂ ਤੋਂ ਮੈਂ ਤੰਗ ਆ ਗਿਆ ਹਾਂ । ਜਿਓ ਹੀ ਕੰਵਰ ਨੂੰ ਨਿਹਾਲ ਸਿੰਘ ਤਖਤ ਪਰ ਬੈਠ ਗਿਆ ਤੇ ਸਿਖ ਰਾਜ ਮਹਿਫੂਜ ਹੋ ਗਿਆ ਤਾਂ ਗੰਗ ਜਾ ਕੇ ਜ਼ਿੰਦਗੀ ਦੇ ਬਾਕੀ ਦਿਨ ਭਜਨ ਬੰਦਗੀ ਵਿਚ ਗੁਜ਼ਾਰਾਂਗਾ । ਸ: ਚੇਤ ਸਿੰਘ ਨਾਲ ਮਰਾ ਕੋਈ ਨਿਜੀ ਵੈਰ ਨਹੀਂ । ਫੇਰ ਮੈਂ ਪੰਜਾਬ ਦਾ ਤਖਤ ਨਹੀਂ ਸਾਂਭਣਾਂ, ਮੈਂ ਤਾਂ ਵਜ਼ੀਰੀ ਛਡਣ ਦਾ ਭੀ ਫੈਸਲਾ ਕਰ ਚੁਕਿਆ ਹਾਂ। ਤਖਤ ਤੇ ਤਾਂ ਤਖਤ ਦੇ ਵਾਰਸ ਕੰਵਰ ਨੌ ਨਿਹਾਲ ਸਿੰਘ ਸਾਹਿਬ ਹੀ ਬੈਠਣਗੇ । ਇਸ ਹਾਲਤ ਵਿਚ ਸੋਚੋ ਕਿ ਮੇਰੇ ਦਿਲ ਵਿਚ ਕੋਈ ਬੇਈਮਾਨੀ ਕਿਸ ਤਰਾਂ ਹੋ ਸਕਦੀ ਏ। ਭਰਾਵੋ ! ਮੈਂ ਤਾਂ ਇਹ ਸਲਾਹ ਪੰਜਾਬ ਦੀ ਸੁਤੰਤਰਤਾ ਤੇ ਤੁਹਾਡੀ ਇਜ਼ਤ ਕਾਇਮ ਰੱਖਣ ਲਈ ਹੀ ਦੇ ਰਿਹਾ ਹਾਂ, ਅਗੇ ਤੁਸੀਂ ਜਾਣੋ ਤੇ ਤੁਹਾਡਾ ਕੰਮ । ਜੇ ਤੁਸੀਂ ਇਹ ਸਲਾਹ ਮੰਨਣੀ ਜੋਗ ਨਹੀਂ ਸਮਝਦੇ ਤਾਂ ਬੇਸ਼ਕ ਨਾ ਮੰਨੇ ਪਰ ਇਸ ਹਾਲਤ ਵਿਚ ਮੈਨੂੰ ਕੋ ਦਿਓ | ਮੈਂ ਗੰਗਾ ਜਾਂਦਾ ਹਾਂ । ਪੰਜਾਬ ਦੇ ਰਾਜ ਦੀ ਇਸ ਤੇਰੀ ਬਰਬਾਦੀ ਮੈਂ ਨਹੀਂ ਵੇਖ ਸਕਾਂਗਾ । ਮਾਲਕ ਦਾ ਦੇਸ ਅੰਗਰੇਜ ਦੇ ਤਾਬੇ ਚਲੇ ਜਾਵ, ਇਹ ਮੇਰੇ ਲਈ ਅਸਹਿ ਹੈ।
ਧਿਆਨ ਸਿੰਘ ਦੀ ਇਹ ਤਕਰੀਰ ਆਪਣਾ ਪੂਰਾ ਪੂਰਾ ਕਮ ਕਰ ਗਈ । ਸ਼ਿਕਾਰੀ ਦਾ ਤੀਰ ਠੀਕ ਨਿਸ਼ਾਨੇ ਪਰ ਜਾ ਗਿਆ । ਮਹਾਰਾਣੀ ਚੰਦ ਕੌਰ ਤੇ ਸੰਧਾਵਾਲੀਏ ਸ੍ਰਦਾਰ ਉਸ ਨਾਲ ਸਰਿਮਤ ਹੋ ਗਏ ।
ਧਿਆਨ ਸਿੰਘ ਨੇ ਕਿਹਾ-ਮੈਨੂੰ ਖੁਸ਼ੀ ਹੈ ਕਿ ‘ਸੇਰੇ ਪੰਜਾਬ ’ ਦੇ ਵਿਸ਼ਾਲ ਰਾਜ ਨੂੰ ਕਾਇਮ ਤੇ ਸੁਤੰਤਰ ਰੱਖਣ ਲਈ ਤੁਸੀਂ ਮੇਰੀ ਤੁਛ ਜਿਹੀ ਸਲਾਹ ਦੀ ਕਦਰ ਕੀਤੀ ਏ, ਪਰ

-੯੧-