ਪੰਨਾ:ਰਾਜਾ ਧਿਆਨ ਸਿੰਘ.pdf/97

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਇਕ ਵਾਰ ਨਹੀਂ, ਦੋ ਵਾਰ ਨਹੀਂ, ਕਈ ਵਾਰ ਪੜ੍ਹਿਆ। ਦਸਤਖਤ ਕਰਨ ਲਈ ਕਈ ਵਾਰ ਕਲਮ ਚੁਕੀ ਤੇ ਰਖੀ, ਉਸ ਦੇ ਹਿਰਦੇ ਵਿਚ ਇਸ ਸਮੇਂ ਇਕ ਤਕੜਾ ਘੋਲ ਮਚਿਆ ਹੋਇਆ ਸੀ। ਆਪਣੇ ਪਿਉ ਦੀ ਕੈਦ ਦੇ ਹੁਕਮ ਪਰ ਦਸਤਖਤ ਕਰੇ-ਇਹ ਮੰਨਣ ਲਈ ਉਸ ਦਾ ਦਿਲ ਕਦ ਵੀ ਰਾਜ਼ੀ ਹੋਣ ਲਈ ਤਿਆਰ ਨਹੀਂ ਸੀ। ਆਖਰ ਉਸ ਨੇ ਕਲਮ ਹੱਥੋਂ ਰਖ ਦਿਤੀ ਤੇ ਹੌਲੀ ਜਿਹੀ ਕਿਹਾ- ‘‘ਰਾਜਾ ਜੀ! ਮੈਥੋਂ ਇਹ ਨਹੀਂ ਹੋ ਸਕੇਗਾ।’’

ਧਿਆਨ ਸਿੰਘ ਫੇਰ ਘਬਰਾਇਆ। ਬਣਿਆ ਬਣਾਇਆ ਖੇਡ ਫੇਰ ਵਿਗੜ ਰਿਹਾ ਸੀ। ਉਸ ਨੇ ਕਿਹਾ- ‘‘ਕੰਵਰ ਜੀ, ਬੜੇ ਭੋਲੇ ਹੋ ਤੁਸੀਂ। ਇਹ ਕੀ ਬੁਜ਼ਦਿਲੀ ਕਰ ਰਹੇ ਹੋ। ਗੀਤਾ ਦਾ ਉਪਦੇਸ਼ ਉਕਾ ਹੀ ਭਲ ਗਏ ਜਾਪਦੇ ਹੋ, ਰਾਜਾਂ ਲਈ ਆਪਣੇ ਦੇਸ ਦੀ ਸੁਤੰਤਰਤਾ ਤੇ ਪਰਜਾ ਦੇ ਸੁਖ ਦਾ ਖਿਆਲ ਰਖਣਾ ਜ਼ਰੂਰੀ ਹੈ। ਨਾ ਕਰੋ ਦਸਤਖਤ, ਪਰ ਜਾਣਦੇ ਹੋ ਇਸ ਦਾ ਨਤੀਜਾ ਕੀ ਹੋਵੇਗਾ? ਤੇਰੇ ਦਾਦੇ ਦਾ ਤਲਵਾਰ ਨਾਲ ਕਾਇਮ ਕੀਤਾ ਇਹ ਰਾਜ ਅਖ ਦੇ ਫੋਰ ਵਿਚ ਅੰਗ੍ਰੇਜ਼ ਦੀ ਅਧੀਨਗੀ ਵਿਚ ਚਲਾ ਜਾਵੇਗਾ। ਇਹ ਸ਼ਾਹੀ ਕਿਲਾ ਤੇ ਰਾਜ ਮਹੱਲ ਲਾਲ ਮੂੰਹਾਂ ਵਾਲੇ ਮੱਲ ਲੈਣਗੇ। ਤੁਹਾਡਾ ਤੇ ਸਾਡਾ ਅੰਤ ਭਗਵਾਨ ਹੀ ਜਾਣਦਾ ਏ ਕੀ ਹੋਵੇਗਾ, ਤਦ ਕੀ ਤੁਹਾਨੂੰ ਉਹ ਹਾਲਤ ਪ੍ਰਵਾਨ ਏ? ਤੇ ਕੀ ਉਸ ਖਤਰੇ ਤੋਂ ਦੇਸ ਨੂੰ ਬਚਾਉਣ ਲਈ ਤੁਸੀਂ ਇਸ ਕਾਗਜ਼ ਤੇ ਦਸਤਖਤ ਨਹੀਂ ਕਰ ਸਕਦੇ?’’

"ਬੀਬਾ ਜੀ! ਦਸਤਖਤ ਕਰ ਦਿਓ, ਸਿੰਘ ਸਾਹਿਬ ਦੇ

-੯੩-