ਸਮੱਗਰੀ 'ਤੇ ਜਾਓ

ਪੰਨਾ:ਰਾਜਾ ਰਸਾਲੂ - ਬਾਵਾ ਬੁੱਧ ਸਿੰਘ.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(2)

ਆਪਣੀ ਬਹਾਦਰੀ ਨਾਲ ਕਤਲ ਕਰਕੇ ਸ਼ਹਿਰ ਨੂੰ ਉਸ ਬਲਾ ਤੋਂ ਛੁਡਾਉਣਾ। ਤੇ ਓਧਰ ਮਹਾਤਮਾ ਬੁਧ ਦਾ ਆਪਣੀ ਦੇਹ ਭੁੱਖੋ ਸ਼ੇਰ ਦੇ ਬੱਚਿਆਂ ਅਗੇ ਹਾਜ਼ਰ ਕਰਨੀ। ਦੋਵੇਂ ਇਕ ਸ਼ਰੇਣੀ ਦੀਆਂ ਗੱਲਾਂ ਨੇ। ਇਸ ਕਰਕੇ ਉਹ ਸਾਰੀਆਂ ਕਹਾਣੀਆਂ ਤੇ ਵਾਰਾਂ, ਰਸਾਲੂ ਤੇ ਸਲਵਾਹਨ ਦੀਆਂ ਜੋ ਲੋਕ ਪਿੰਡਾਂ ਦੇ ਦਾਇਰਿਆਂ ਤੇ ਪਰ੍ਹਿਆਂ ਵਿਚ ਸੁਣਾਉਂਦੇ ਨੇ, ਜਾਂ ਜੋਗੀ ਤੇ ਢਾਢੀ ਕਿੰਗਾਂ ਤੇ ਸਾਰੰਗੀਆਂ ਨਾਲ ਗਾਉਂਦੇ ਨੇ, ਸਲਵਾਹਨ ਤੇ ਰਸਾਲੂ (ਜੇ ਕੋਈ ਇਤਿਹਾਸਕ ਮਨੁੱਖ ਇਨ੍ਹਾਂ ਨਾਵਾਂ ਦੇ ਸੀ) ਦੀਆਂ ਹੀ ਨਹੀਂ। ਸਭ ਚੰਗੀਆਂ ਮੰਦੀਆਂ ਪਰਚੱਲਤ ਕਹਾਣੀਆਂ ਇਕੱਠੀਆਂ ਕਰਕੇ ਇਕ ਬਹਾਦਰ-ਦੇ ਨਾਂ ਨਾਲ ਚਮੋੜ ਦਿਤੀਆਂ। ਜੀਕਣ; ਇੰਗਲਿਸਤਾਨ ਵਿਚ ਆਰਥਰ, ਫ਼ਰਾਂਸ ਵਿਚ ਸ਼ਾਰਲੇ ਮੈਨ, ਮਾਲਵੇ ਵਲ ਬਿਕਰਮਾਜੀਤ ਦੇ ਕਾਰਨਾਮੇ ਹੈਨ। ਸੁ ਇਨ੍ਹਾਂ ਕਹਾਣੀਆਂ ਦਾ ਵਹਿਣ ਇਕ ਦੇਸ ਤੋਂ ਦੂਜੇ ਦੇਸ ਵਿਚ ਵਗਦਾ ਹੀ ਰਹਿੰਦਾ ਹੈ। ਜਿਥੇ ਕੋਈ ਬਹਾਦਰ ਹੀਰੋ ਤੇ ਹੀਰੋਇਨ ਮਿਲੇ, ਉਨ੍ਹਾਂ ਦੇ ਨਾਂਵਾਂ ਨਾਲ ਬਹਾਦਰੀ ਦੀਆਂ ਕਹਾਣੀਆਂ ਨੂੰ ਦੇਸ ਤੇ ਕਾਲ ਮੂਜਬ ਰੰਙਣ ਦੇਕੇ ਲਾ ਦਿਤਾ। ਅਰਬ ਦੀ ਕਹਾਣੀ (ਸਿੰਧਬਾਦ ਜਹਾਜ਼ ਵਾਲੀ) ਪੰਜਾਬੀ ਬਣ ਗਈ, ਤੇ ਪੰਜਾਬੀ ਕਹਾਣੀਆਂ ਅਰਬ ਵਿਚ, ਨੌਸ਼ੇਰਵਾਨ ਨਾਲ ਜਾ ਲੱਗੀਆਂ। ਸੰਸਕ੍ਰਿਤ ਦਾ ਰਾਮਾਇਣ ਯੂਨਾਨ ਵਿਚ ਹੋਮਰ ਕਵੀ ਦੇ ਦਿਮਾਂਗੋਂ ਨਵੇਂ ਰੰਗ ਵਿਚ ਨਿਕਲਿਆ। ਇਸ ਕਰਕੇ ਰਸਾਲੂ ਦੇ ਕਾਰਨਾਮਿਆਂ ਦੇ ਬੋਹਲ ਵਿਚੋਂ ਇਤਿਹਾਸਕ ਸਚਾਈ ਦੇ ਦਾਣੇ ਲੱਭਣਾ ਢੇਰ ਮੁਸ਼ਕਲ ਕੰਮ ਹੈ। ਉਹ ਕਹਾਣੀਆਂ ਤੇ ਕਹਾਣੀਆਂ ਈ ਰਹਿਣਗੀਆਂ ਦਿਲ-ਪਰਚਾਵੇ ਲਈ; ਪਰ ਰਸਾਲੂ, ਪਰਉਪਕਾਰੀ ਬਹਾਦਰਾਂ ਲਈ ਹਮੇਸ਼ਾਂ ਵਾਸਤੇ ਇਕ ਨਮੂਨਾਂ ਰਹੇਗਾ। ਇਸਦੀ ਬਹਾਦਰੀ ਤੇ ਉਪਕਾਰ ਦਾ ਡੰਕਾ ਦੇਸ ਦੇਸ ਵਿਚ ਐਨੇ ਜ਼ੋਰ ਨਾਲ ਵਜ ਚੁੱਕਾ ਹੈ, ਕਿ ਜੱਟਾਂ ਤੇ ਰਾਜਪੂਤਾਂ ਦੇ ਉੱਚੇ ਖ਼ਾਨਦਾਨ, ਰਸਾਲੂ ਨੂੰ ਆਪਣਾ ਵੱਡਾ ਦੱਸਣ ਵਿਚ ਫ਼ਖਰ ਸਮਝਦੇ ਨੇ। ਜੀਕਣ ਸਾਂਹਸੀ ਤੇ ਭੱਟੀ ਰਸਾਲੂ ਨਾਲ ਆਪਣੀ ਪੀੜ੍ਹੀ ਮਿਲਾਉਂਦੇ ਨੇ। ਇਸ ਕਰ ਕੇ ਇਸ ਬਹਾਦਰ ਪੰਜਾਬੀ ਦਾ ਜੀਵਨ ਪੰਜਾਬੀਆਂ ਲਈ ਲਾਭ ਤੇ ਸਵਾਦ-ਦਾਇਕ ਈ ਹੋਵੇਗਾ।

ਕੀ ਰਸਾਲੂ ਇਤਿਹਾਸਕ ਮਨੁਖ ਸੀ ਜਾਂ ਮਨ-ਘੜਤ ਹੀਰੋ?

ਯੂਰਪ ਦੇ ਕਈ ਵਿਦਵਾਨਾਂ (ਜਿਹੜੇ Comparative Mythology ਤੇ Folk Lore ਦੇ ਖੋਜੀ ਹਨ;) ਦਾ ਖ਼ਿਆਲ ਹੈ ਕਿ ਰਸਾਲੂ ਸਿਰਫ਼ ਇਕ (Solar Myth) ਖ਼ਿਆਲੀ ਮਨੁੱਖ ਸੀ, ਜਿਹੜਾ ਦੇਹਧਾਰੀ ਕਦੀ ਨਹੀਂ ਹੋਇਆ। ਉਨ੍ਹਾਂ ਦੀ ਦਲੀਲ ਇਹ ਹੈ ਕਿ ਜੀਕਣ ਸੂਰਜ,ਤੱਤਾਂ ਦੀ ਲੜਾਈ ਦੇ ਮਗਰੋਂ ਹਮੇਸ਼ ਸਾਫ਼

 *ਪੰਜ ਤੱਤ = ਅਕਾਸ਼, ਵਾ, ਪਾਣੀ, ਅੱਗ ਤੇ ਧਰਤੀ। 

ਤੱਤਾਂ ਦੀ ਲੜਾਈ =ਤੁਫ਼ਾਨ, ਝਖੜ, ਮੀਂਹ ਭੁਚਾਲ ਆਦਿਕ।</ref>