(7)
ਵਲ ਈਰਾਨ ਤੇ ਕੁਝ ਰੂਸ ਵਲ ਜਾ ਵੜੇ | ਯਵਨਾਂ ਤੋਂ ਪਿਛੋਂ [1]ਪਾਰਥੀਅਨ ਕੌਮ ਈਰਾਨ ਕੰਧਾਰ ਤੇ ਪੱਛਮੀ ਪੰਜਾਬ ਵਿਚ ਰਾਜ ਕਰਦੀ ਸੀ। ਪਰ ਇਸ ਰਾਜ ਦਾ ਜ਼ੋਰ ਕੁਝ ਚਿਰ ਪਿਛੋਂ ਘੱਟ ਗਿਆ। ਦੇਸ ਵਿਚ ਖੁਦ-ਸਰੀ ਢੇਰ ਸੀ, ਅਜਿਹੇ ਸਮੇਂ ਵਿਚ ਸਾਕੇ ਤੋ ਪਾਰਥੀਅਨ ਵੀ ਆਪਸ ਵਿਚ ਬੜੇ ਰਲ-ਮਿਲ ਗਏ ਸਨ, ਤੇ ਕਈ ਛੋਟੀਆਂ ਛੋਟੀਆਂ ਰਿਆਸਤਾਂ ਯਵਨਾਂ ਤੋਂ ਪਿਛੋਂ ਬਣ ਗਈਆਂ ਸਨ। ਇਹ ਪਤਾ ਲਗਦਾ ਹੈ ਕਿ ਸਾਕਿਆਂ ਵਿਚੋਂ ਰਾਜਾ ਮੁਆਇਸ (Maues) ਦੇ ਟੱਬਰ ਨੇ ਸਿੰਧ ਵਿਚ ਰਾਜ ਜਮਾਇਆ, ਤੇ ਯੋਨਿਸ (Vonones) ਦੇ ਟੱਬਰ ਦਾ ਰਾਜ ਸੀਸਤਾਨ ਅਤੇ ਕੰਧਾਰ ਤੇ ਸੀ, ਅਤੇ ਇਹ ਟੱਬਰ ਪਹਿਲਵੀ ਵੀ ਅਖਵਾਉਂਦਾ ਸੀ, ਪਿਛੋਂ ਦੋਵੇਂ ਟੱਬਰ ਮਿਲ ਗਏ ਤੇ ਪੰਜਾਬ ਵਲ ਵਧੇ।
ਸ਼ਹਿਨਸ਼ਾਹ ਦਾ ਲਕਬ ਹਿੰਦ ਵਿਚ ਇਨ੍ਹਾਂ ਪਾਰਥੀ ਜਾਂ ਪਹਿਲਵੀ ਰਾਜਿਆਂ ਨਾਲ ਹੀ ਆਇਆ। ਪੰਜਾਬ ਵਿਚ ਪੁਰਾਣੇ ਸਾਕਾ ਰਾਜੇ ਮੁਆਇਸ (Maues) ਆਯਾਸ ਪਹਿਲਾ (Azes. 1) ਤੇ ਅਜ਼ਿਲੀਸ (Azilises) ਸਨ। ਇਨ੍ਹਾਂ ਵਿਚੋਂ ਅਯਾਸ ਪਹਿਲੇ ਨੇ ਸ਼ਹਿਨਸ਼ਾਹ ਦਾ ਲਕਬ ਆਪਣੇ ਨਾਂ ਨਾਲ ਲਾ ਕੇ ਕਾਬਲ ਅਤੇ ਪੱਛਮੀ ਪੰਜਾਬ ਤੇ ਰਾਜ ਕਾਇਮ ਕੀਤਾ। ਅਤੇ ਇਸਦੀ ਰਾਜਧਾਨੀ ਸੌ ਵਿਸਵਾ ਟੈਕਸਲਾ ਈ ਸੀ, ਅਤੇ ਸਾਕਿਆਂ ਦੇ ਰਾਜ ਦੀ ਪੱਕੀ ਨੀਂਹ ਇਸੇ ਨੇ ਰੱਖੀ। ਤੇ ਇਹ ਵੀ ਆਖਦੇ ਨੇਂ ਕਿ ਇਸਨੇ ਇਕ ਸੰਮਤ ਜਾਰੀ ਕੀਤਾ ਜਿਸਦਾ ਆਰੰਭ 58-57 B.C. ਤੋਂ ਹੁੰਦਾ ਹੈ, ਅਤੇ ਏਹੀ ਸੰਮਤ ਹੈ ਜਿਸਨੂੰ ਪਿਛੋਂ ਬ੍ਰਾਹਮਣਾਂ ਨੇ ਬਿਕ੍ਰਮੀ ਸੰਮਤ ਆਖਿਆ। ਇਸਦਾ ਸਬੂਤ ਇਕ ਪੁਰਾਣੇ ਉਖਣ-ਲੇਖ (Inscription) ਤੋਂ ਮਿਲਦਾ ਹੈ, ਜਿਹੜਾ ਟੈਕਸਲਾ ਦੇ ਖੋਲਿਆਂ ਵਿੱਚੋਂ ਮਿਲਿਆ, ਜਿਸ ਤੇ ਸੰਮਤ ੧੩੬ ਆਯਾਸ; (136.Azes) ਦਿੱਤਾ ਹੈ। ਸਰ ਜਾਨ ਮਾਰਸ਼ਲ ਸਾਹਿਬ (Sir John Marshal) ਇਸੇ ਨੂੰ ਬਿਕ੍ਰਮੀ ਸੰਮਤ ਗਿਣਦੇ ਨੇ। ਇਨ੍ਹਾਂ ਤਿੰਨਾਂ ਬਾਦਸ਼ਾਹਵਾਂ ਦੇ ਸਿੱਕੇ ਵੀ ਮਿਲਦੇ ਨੇ ਜਿਨ੍ਹਾਂ ਤੋਂ ਇਹ ਸਿੱਧ ਹੁੰਦਾ ਹੈ ਕਿ ਆਯਾਸ ਪਹਿਲੇ ਦਾ ਰਾਜ ੫੮-੫੭ B.C. ਤੋਂ ਸ਼ੁਰੂ ਹੋਇਆ (ਵੇਖੋ ਸਫ਼ੇ ੫੭੧-੫੭੨ ਤੇ ੫੮੧ ਕੈਮਬ੍ਰਿਜ ਹਿਸਟ੍ਰੀ, ਪਹਿਲਾ ਹਿੱਸਾ)।
ਇਹ ਉਖਣ-ਲੇਖ ਚੀਰ ਟੋਪ ਵਿਚੋਂ ਮਿਲਿਆ ਸੀ, ਅਰ ਇਸ ਤੇ ਖਰੋਸ਼ਟੀ ਲਿਪੀ ਵਿਚ ਲਿਖਿਆ ਹੈ; ਅਸਾੜ੍ਹਾ ਸੰਮਤ ੧੩੬ ਆਯਾਸ (Ayasa) ਜਿਹੜਾ ਪਦ ਯੂਨਾਨੀ (Azoy) ਦਾ ਉਲਥਾ ਹੈ, ਇਸ ਕਰ ਕੇ ਸੰਮਤ ੧੩੮ ਆਯਾਸ ਦਾ ਹੈ। ਇਹ ਲੇਖ ਵੀਮਾਕਦਫੀਸਸਿ (Vima Kadphisis) ਦੇ ਸਮੇਂ ਦਾ ਹੈ। ਹੁਣ ਕਦਫੀਸਸਿ
ਦਾ ਰਾਜ ਸੰਨ ੭੭-੭੮ ਈ: ਵਿਚ ਮੁੱਕਾ, ਤੇ ਫੇਰ ਕਨਿਸ਼ਕ ਦਾ ਰਾਜ ਸੰਨ ੭੮ ਵਿਚ ਸ਼ੁਰੂ ਹੋਇਆ। ਇਸ ਕਰ ਕੇ ਇਹ ਲੇਖ ਕਦਫੀਸਸ ਦੇ ਰਾਜ ਦੇ ਆਖ਼ੀਰ ਵਰੇ ਦਾ
- ↑ ਪਾਰਥੀਅਨ ਵੀ ਓਸੇ ਇਲਾਕੇ ਦੇ ਵਸਨੀਕ ਸਨ, ਜਿਥੋਂ ਦੇ ਸਾਕੇ, ਪਰ ਜੱਥਾ ਵੱਖਰਾ ਸੀ। ਜੀਕਣ ਸਿੱਖਾਂ ਦੇ ਵੇਲੇ ਕੋਈ ਮਝੈਲ ਤੇ ਕੋਈ ਮਲਵੱਈ ਸਨ।