ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(8)
ਹੈ। ਪਰ ਇਹ ਆਖ਼ਰ ਕੁਝ ਖੋਜੀਆਂ ਦਾ ਖ਼ਿਆਲ ਈ ਹੈ, ਕੋਈ ਸਿੱਧੀ ਗਵਾਹੀ ਨਹੀਂ ਮਿਲਦੀ।
ਬਿਕ੍ਰਮੀ ਸੰਮਤ ਨੂੰ ਆਯਾਸ ਦਾ ਜਾਰੀ ਕੀਤਾ ਮੰਨਣ ਦਾ ਨਿਰਭਰ ਹੈ ਇਸ ਗਲ ਤੋ, ਕਿ ਕਨਿਸ਼ਕ ਸੰਨ ੭੮ ਈ: ਵਿਚ ਤਖ਼ਤ ਤੇ ਬੈਠਾ, ਅਤੇ ਵੀਮਾ ਉਸ ਤੋਂ ਪਹਿਲਾ ਰਾਜਾ ਸੀ। ਦੋਵੇਂ ਗੱਲਾਂ ਅਜੇ ਪੂਰੀ ਪਕਿਆਈ ਨਾਲ ਸਿੱਧ ਨਹੀਂ ਹੋਈਆਂ।
ਨੋਟ—ਸਲਵਾਹਨ ਤੇ ਸੰਸਕ੍ਰਿਤ ਨਾਂ ਜਾਪਦਾ ਹੈ; ਜੀਕਣ ਬਬਰਬਾਹਨ। ਪਦਮ ਚੰਦ੍ਰ ਕੋਸ਼ ਦਾ ਸੰਕਲਤ ਕਰਨ ਵਾਲਾ ਲਿਖਦਾ ਹੈ:—ਸ਼ਾਲਿਵਾਹਨ ਬਿਕ੍ਰਮਾਜੀਤ ਕੋ ਮਾਰ ਕਰ ਸ਼ਕਕਾ ਵਰਸ਼ ਚਲਾਨੇ ਵਾਲਾ ਏਕ ਰਾਜਾ। ਵਾਹਨ=ਸਵਾਰੀ ਜਾਂ ਇਕ ਥਾਂ ਤੋਂ ਦੂਜੀ ਥਾਂ ਤੇ ਪਹੁੰਚਾਣ ਦਾ ਜੰਤ੍ਰ। ਪੱਥਰ ਵਗਾਨ ਵਾਲਾ ਜਾਂ ਪੱਥਰ ਦੇ ਗੋਲੇ ਮਾਰਨ ਵਾਲਾ। ਵਾਹਨ, ਵਗਾਕੇ ਸਟਣ ਨੂੰ ਵੀ ਆਖਦੇ ਨੇ। ਹੁਣ ਸ਼ਾਲੀ ਤੇ ਆਖਦੇ ਨੇ ਧਾਈਂ ਨੂੰ। ਸ਼ਿਲਾ=ਪੱਥਰ, ਪਹਾੜ।
ਰਸਾਲੂ=ਰਸ ਵਾਲਾ, ਰਸੀਆ। ਰਿਸਾਲ, ਸੰਸਕ੍ਰਿਤ ਵਿਚ ਅੰਬ ਦੇ ਦਰਖ਼ਤ ਨੂੰ ਆਖਦੇ ਹੈਨ।