(11)
ਹੋ ਚੁਕਾ ਸੀ। ਸਾਕਿਆਂ ਦੇ ਪਿਛੋਂ ਹਣਾਂ ਨੇ (ਜਿਨ੍ਹਾਂ ਨੂੰ ਹੂਨ ਵੀ ਆਖਦੇ ਨੇ) ਦੇਸ ਫ਼ਤਹਿ ਕੀਤਾ ਸੀ, ਤੇ ਫੇਰ ਪਿਛੋਂ ਮੁੜ ਬ੍ਰਾਹਮਣੀ ਰਾਜ ਹੋ ਗਿਆ ਸੀ। ਫੇਰ ਜੇ ਸਲਵਾਹਨ ਸਤਵੀਂ ਸੱਦੀ ਵਿਚ ਸੀ, ਤਾਂ ਇਸਨੇ ਬਿਕ੍ਰਮਾਜੀਤ ਕਿਥੋਂ ਫ਼ਤਹਿ ਕਰਨਾ ਸੀ। ਬਿਕ੍ਰਮੀ ਸੰਮਤ ਤਾਂ ਟਾਡ ਸਾਹਿਬ ਦੇ ਆਪਣੇ ਕਥਨਾਨੁਸਾਰ ੫੭ ਵਰ੍ਹੇ ਮਸੀਹ ਤੋਂ ਪਹਿਲੇ ਸੀ।
ਇਸਤਰ੍ਹਾਂ ਲਿਖਕੇ ਕਰਨਲ ਟਾਡ ਸਾਹਿਬ ਨੇ ਬੜਾ ਝਮੇਲਾ ਪਾਇਆ ਹੈ। ਉਨ੍ਹਾਂ ਨੂੰ ਆਪਣੀ ਜ਼ਮੀਨ ਦਾ ਆਪ ਪਤਾ ਨਹੀਂ ਸੀ। ਜਿਥੇ ਰਾਜਾ ਗਜ ਨੂੰ ਗਜ਼ਨੀ ਤੋਂ ਸ਼ਾਹ ਖੁਰਾਸਾਨ (ਮੁਸਲਮਾਨ ਬਾਦਸ਼ਾਹ) ਨਾਲ ਲੜਾਕੇ ਭਾਂਜ ਦੁਵਾਂਦੇ ਨੇ ਤੇ ਸਲਵਾਹਨ ਤੋਂ ਉਥੋਂ ਨਠ ਕੇ ਝਨਾਉਂ ਪਾਰ ਸਲਵਾਹਨ ਪੁਰਾ- ਵਸਵਾਂਦੇ ਨੇ, ਓਥੇ ਈ ਲਿਖਦੇ ਨੇ ਕਿ "ਇਰਦ ਗਿਰਦ ਦੇ ਇਲਾਕਿਆਂ ਦੇ ਭੂਮੀਆਂ (ਰਾਜਿਆਂ) ਨੇ ਸਲਵਾਹਨ ਨੂੰ ਆਪਣਾ ਪਤੀ ਮੰਨ ਲਿਆ। ਬਿਕ੍ਰਮੀ ਸੰਮਤ ਦੇ ੭੨ ਵਰੇ ਬੀਤੇ ਸਨ, ਜਦ ਸਲਵਾਹਨ ਪੁਰ ਦੀ ਨੀਂਹ ਐਤਵਾਰ ਦੇ ਦਿਨ ਭਾਦਰੋਂ ਦੀ ਅਠਵੀਂ ਤਾਰੀਖ਼ ਨੂੰ ਰਖੀ ਸੀ।” ਫੇਰ ਸਲਵਾਹਨ ਨੇ ਸਾਰਾ ਪੰਜਾਬ ਫ਼ਤਹਿ ਕਰ ਲਿਆ। ਉਸ ਦੇ ੧੫ ਪੁੱਤਰ ਸਨ, ਜਿਹੜੇ ਸਾਰੇ ਈ ਥਾਂ ਥਾਂ ਰਾਜ ਬਣੇ। ਪੁੱਤਰਾਂ ਦੇ ਨਾਂ:
ਬਲੰਦ, ਰਸਾਲੂ, ਧਰਮ ਅੰਗਦ, ਵਾਚਾ, ਰੂਪਾ, ਸੁੰਦਰ, ਲੇਖ, ਜਸਕਰਨ, ਨੈਮਾ, ਮਾਉਤ, ਨੀਪਕ, ਗੰਗਿਉ ਜੁਗਿਉ॥ ਇਹ ਕੁਲ ੧੩ ਬਣਦੇ ਨੇ। ਤੇ ਪੂਰਨ ਦਾ ਨਾਂ ਈ ਨਹੀਂ, ਫੇਰ ਰਾਜਾ ਜੈਪਾਲ ਦੁਆਰ ਨੇ ਆਪਣੀ ਧੀ ਦਾ ਸ਼ਗਨ ਘਲਿਆ ਤੇ ਬਲੰਦ ਦਿੱਲੀ ਚਲਿਆ ਗਿਆ। ਹੁਣ ਰਾਜਾ ਜੈਪਾਲ ਸੰਨ ੯੭੭ A D. ਵਿਚ ਲਾਹੌਰ ਤੇ ਰਾਜ ਕਰਦਾ ਸੀ, ਜਿਸਦੀ ਲੜਾਈ ਸੁਬਕਤਗੀਨ ਨਾਲ ਹੋਈ। ਹੁਣ ਅਸੀਂ ਟਾਡ ਸਾਹਿਬ ਦੇ ਕਿਸ ਕਥਨ ਨੂੰ ਸਚ ਮੰਨੀਏ? ਸਾਡੇ ਖਿਆਲ ਵਿਚ ਦੋ ਸਲਵਾਹਨ ਸਨ:- ਇਕ ਜਿਹੜਾ ਸਾਕਿਆਂ ਨਾਲ ਲੜਿਆ ਤੇ ਦੂਜਾ ਜੈਸਲਮੇਰੀਆਂ ਦਾ ਵੱਡਾ। ਮੁਸਲਮਾਨਾਂ ਨਾਲ ਕੋਈ ਸਲਵਾਹਨ ਨਹੀਂ ਲੜਿਆ।
ਫੇਰ ਟਾਡ ਸਾਹਿਬ ਤਛਕ ਕੌਮ ਦਾ ਮੁਸਲਮਾਨ ਹੋਕੇ ਗੁਜਰਾਤ ਵਿਚ ਰਾਜ ਕਰਨਾ ਵੀ ਲਿਖਦਾ ਹੈ, ਏਸੇ ਖ਼ਾਨਦਾਨ ਦੇ ਰਾਜਿਆਂ ਨੇ ਆਪਣੇ ਨਾਂ ਨਾਲ ਮੁਜ਼ਫ਼ਰ ਦਾ ਲਕਬ ਲਾਕੇ ਸਦੀਆਂ ਗੁਜਰਾਤ ਵਿਚ ਰਾਜ ਕੀਤਾ, ੧੩੨੫ ਤੋਂ ੧੫੭੨ ਈ: ਤਕ।
ਪਰ ਜੇ ਸਲਵਾਹਨ ਪੁਰੇ ਦਾ ਵਸਾਉਣ ਦਾ ਸੰਮਤ ੩੦੦੮ ਠੀਕ ਹੈ ਤਾਂ ਯੁਧਿਸ਼ਟਰ ਦਾ ਸੰ: ਮਸੀਹ ਤੋਂ ੩੧੦੨ ਵਰ੍ਹੇ ਪਹਿਲੇ ਸ਼ੁਰੂ ਹੋਇਆ ਸੀ। ਵੇਖੋ ਸਮਿਥ ਸਾਹਿਬ ਦੀ ਤਵਾਰੀਖ਼ (Smith's History of Early India), ਜਿਸ ਤੋਂ (੩੧੦੨—੩੦੦੮) ਸੰਨ ੯੪ B.C. ਨਿਕਲਦਾ ਹੈ। ਇਕ ਹੋਰ ਥਾਂ ਲਿਖਿਆ ਹੈ ਕਿ ਯੁਧਿਸ਼ਟਰ ਤੇ ਬਿਕ੍ਰਮਾਜੀਤ ਵਿਚ ੨੯੧੫ ਵਰ੍ਹਿਆਂ ਦੀ ਵਿਥ ਹੈ। ਇਸ ਗਿਣਤੀ ਨਾਲ ਸਲਵਾਹਨ ਪੁਰੇ ਦੀ ਨੀਂਹ (੩੦੦੮-੨੯੧੫) ੯੩ ਵਰ੍ਹੇ ਬਿਕ੍ਰਮੀ ਵਿਚ ਰੱਖੀ। ਮੁਕਦੀ ਗਲ ਇਹ ਕਿ ਸਲਵਾਹਨ ਪੁਰੇ ਦੀ ਨੀਂਹ ਸੰਨ ੯੪ B.C. ਤੇ ੯੩ A.D. ਦੇ ਵਿਚ