(13)
ਰਾਏ ਆਪਣ ਵਖਰ ਸਿੱਕੇ ਵੀ ਚਲਾਂਦੇ ਰਹੇ। ਜੇ ਇਹ ਠੀਕ ਹੈ ਤਾਂ ਅੰਧਰਾ ਖ਼ਾਨਦਾਨ ਦੇ ਸਲਵਾਹਨ ਨੇ ਉਜੈਨ ਦੇ ਇਕ ਬਿਕ੍ਰਮਾਜੀਤ ਨੂੰ ਭਾਂਜ ਦਿਤੀ ਹੋਣੀ ਏ॥
Imperial Gazetteer Vol. VI. 1908 ਵਿਚ ਵੀ ਸਲਵਾਹਨ ਬਾਬਤ ਲਿਖਿਆ ਹੈ, ਉਸਦਾ ਨਚੋੜ ਇਸ ਤਰ੍ਹਾਂ ਹੈ :-
ਸਾਕਾ ਕੌਮ ਦੇ ਜੱਥਿਆਂ ਨੇ ੬੨੫ ਬੀ. ਸੀ. ਦੇ ਕਰੀਬ ਏਸ਼ੀਆ ਦੇ ਦੇਸਾਂ ਵਿਚ ਉਧੜਧੁੰਮੀ ਮਚਾਈ ਸੀ, ਇਕ ਜੱਥੇ ਨੇ ਸਿੰਧ ਦੇਸ ਉਤੇ ਕਬਜ਼ਾ ਕੀਤਾ ਤੇ ਆਪਣੀ ਰਾਜਧਾਨੀ ਪਟਾਲਾ ਸ਼ਹਿਰ (ਜਿਸਦੀ ਜਗ੍ਹਾ ਅਜਕਲ ਹੈਦਰਾਬਾਦ ਹੈ) ਵਿਚ ਬਣਾਈ । ਉਥੋਂ ਇਕ ਸ਼ਾਖ਼ ਤੇ ਅਸਰਿਆ (ਸ਼ਾਮ) ਵਲ ਗਈ ਤੇ ਇਕ ਸ਼ਾਖ ਉੱਤਰ-ਪੂਰਬ ਵਲੋਂ ਗੰਗਾ ਦੇ ਇਲਾਕੇ ਤੇ ਕਪਲ ਵਸਤ ਵਲ।
ਨੋਟ -ਕਪਲ ਵਸਤ ਦਾ ਸਾਕੀਆ (Sakya) ਖ਼ਾਨਦਾਨ, ਪੁਰਾਣ ਵੇਦਕ ਗਾਇਨਾ- ਚਾਰਯ ਰਿਸ਼ੀਆਂ ਦੀ ਔਲਾਦ ਦਸਿਆ ਜਾਂਦਾ ਹੈ । ਮਹਾਤਮਾ ਬੁੱਧ ਸਾਕਾ (Scythian) ਨਹੀਂ ਸੀ। (ਵੇਖੋ —Chapter II. Buddha by Oldenberg.)
ਮਸੀਹ ਤੋਂ ੨੦੦ ਵਰ੍ਹੇ ਪਹਿਲੇ ਸਾਕਿਆਂ ਦੀਆਂ ਵਸਤੀਆਂ ਢੇਰ ਵਧਦੀਆਂ ਗਈਆਂ। ਤੇ ਪਹਿਲੀ ਸਦੀ ਬੀ. ਸੀ. ਵਿਚ ਇਨ੍ਹਾਂ ਦਾ ਰਾਜ ਕਾਇਮ ਹੋ ਗਿਆ।
ਨੋਟ— ਪੁਰਾਣੇ ਹਿੰਦੂ ਇਤਿਹਾਸਕਾਰ ਉਨ੍ਹਾਂ ਕੌਮਾਂ ਨੂੰ ਜੋ ਤੁਰਕਿਸਤਾਨ ਦੇ ਇਲਾਕੇ ਵਿਚੋਂ ਹਿੰਦ ਵਿਚ ਆਈਆਂ, ਸਾਕੇ ਈ ਆਖਦੇ ਨੇ—ਜੀਕਣ ਪਿਛੋਂ ਮੁਸਲਮਾਨਾਂ ਦੇ ਵੇਲ਼ੇ ਤੁਰਕਿ- ਸਤਾਨ ਵਲੋਂ ਆਈਆਂ ਕੌਮਾਂ ਦਾ ਨਾਂ ਤਕ ਪੈ ਗਿਆ, ਭਾਂਵੇਂ ਕੋਈ ਮੁਗਲ ਸੀ ਭਾਂਵੇਂ ਪਠਾਣ।
ਸਾਕੇ ਤੇ ਹੂਨ (Hun) ਸਭ ਇੱਕੋ ਹੀ ਮੁੱਢ ਦੇ ਆਖੇ ਜਾਂਦੇ ਨੇ, ਰਾਜਪੂਤ ਤੇ ਜੱਟ ਵੀ ਸਾਕਾ ਕੌਮ ਤੋਂ ਈ ਨਿਕਲੇ ਹੈਨ । ਚੰਦਰ ਗੁਪਤ ਨੇ ਯਵਨ ਤੇ *ਬੈਕਟਰੀਅਨ ਕੌਮਾਂ ਦੇ ਹੱਲੇ ਨੂੰ ਰੋਕਿਆ। ਉਜੈਨ ਦੇ ਬਿਕ੍ਰਮਾਜੀਤ ਨੇ ਸਾਕਿਆਂ ਨੂੰ ਭਾਂਜ ਦਿਤੀ ਤੇ ਸੰਮਤ ਬਿਕ੍ਰਮੀ ਦੀ ੫੭ ਵਰ੍ਹੇ ਮਸੀਹ ਤੋਂ ਪਹਿਲੇ ਨੀਂਹ ਰੱਖੀ। ਤੇ ਸਾਕਾ ਸੰਮਤ -ਜੋ ੭੮ ਈ: ਵਿਚ ਸ਼ੁਰੂ ਹੋਇਆ, ਉਸ ਫ਼ਤਹਿ ਦੀ ਨਿਸ਼ਾਨੀ ਹੈ, ਜਿਹੜੀ ਦੱਖਣ ਦੇ ਰਾਜਾ ਸਲਵਾਹਨ ਨੇ ਸਾਕਿਆਂ ਤੋ ਪਾਈ, ਪਰ ਇਮਪੀਰੀਅਲ ਗੈਜ਼ੀਟੀਅਰ ਦੇ ਸੰਕਲਤ ਕਰਨ ਵਾਲੇ ਹੰਟਰ ਸਾਹਿਬ ਨੇ, ਛੀਵੇਂ ਤੇ ਬਾਰ੍ਹਵੇਂ ਭਾਗ ਵਿਚ ਸਲਵਾਹਨ ਬਾਬਤ ਅੱਡ ਅੱਡ ਲਿਖ ਕੇ ਰੌਲਾ ਪਾ ਦਿੱਤਾ। ਜੋ ਰਵੈਤ ਮਿਲੀ, ਲਿਖ ਦਿੱਤੀ, ਪਰ ਆਪਣੀ ਖੋਜ- ਸ਼ਕਤੀ ਵਰਤ ਕੇ ਕੁਝ ਪੱਕਾ ਸਿੱਟਾ ਨਾ ਕਢਿਆ।
ਫੇਰ ਰਸਾਲੂ ਬਾਬਤ ਲਿਖਿਆ ਹੈ, ਕਿ ਪਹਿਲੀ ਸੱਦੀ ਮਸੀਹ ਵਿਚ ਸਿਆਲ-
- ਬੈਕਟ੍ਰਿਆ (Bactria) ਬਲਖ-ਬੁਖਾਰੇ ਦੇ ਦੇਸ ਦਾ ਪੁਰਾਣਾ ਨਾਂ ਹੈ (ਵੇਖੋ Imperial Gazetteer Vol. XII).