26
ਵਿੱਚ [1]ਟਿੱਲਾ ਗੋਰਖਨਾਥ ਮਸ਼ਹੂਰ ਹੈ, ਇਹ ਕੰਨਪਾਟੇ ਜੋਗੀਆਂ ਦਾ ਸਭ ਤੋਂ ਵਡਾ ਅਸਥਾਨ ਹੈ। ਹੁਣ ਟਿੱਲੇ ਦਾ ਇਤਿਹਾਸ ਖੋਜੀਏ ਤਾਂ ਪਤਾ ਲਗਦਾ ਹੈ ਕਿ ਸਕੰਦਰ ਦੇ ਹਮਲੇ ਵੇਲੇ, ਰਾਜਾ ਪੌਰੂ ਦਾ ਹਾਥੀ ਇਸ ਟਿੱਲੇ ਤੇ ਚੜ੍ਹ ਗਿਆ ਸੀ। ਉਸ ਵੇਲੇ ਇਹ ਟਿੱਲਾ ਸੂਰਜ-ਪੂਜਾ ਦੇ ਨਾਲ ਸੰਬੰਧਤ ਸੀ। ਟਿੱਲੇ ਤੇ ਚੜ੍ਹਕੇ ਹਾਥੀ ਨੇ ਰਾਜਾ ਨੂੰ ਮਨੁੱਖੀ ਬੋਲੀ ਵਿਚ ਆਖਿਆ: ਕਿ ਸਕੰਦਰ ਦਾ ਮੁਕਾਬਲਾ ਨਾ ਕਰੋ, ਓਹ ਰੱਬ ਦਾ ਘੱਲਿਆ ਹੈ। ਉਸ ਦਿਨ ਤੋਂ ਇਸ ਟਿੱਲੇ ਦਾ ਨਾਂ ਹਾਥੀ ਦੀ ਪਹਾੜੀ, ਪਿਛੋਂ ਪੀਲਨਾਥ ਜਾਂ ਫੀਲਨਾਥ ਦਾ ਟਿੱਲਾ ਹੋ ਗਿਆ। (ਵੇਖੋ Cunningham's Geography of India Pp. 164-66) ਏਥੇ ਈ ਜੋਗੀਆਂ ਦਾ ਅਸਥਾਨ ਬਣਿਆ ਤੇ ਬਾਲਨਾਥ ਜੋਗੀ ਇਕ ਵੱਡਾ ਮਹੰਤ ਸੀ, ਜਿਸ ਤੋਂ ਬਾਲਨਾਥ ਦਾ ਟਿੱਲਾ ਨਾਂ ਪਿਆ। ਅਤੇ ਫੇਰ ਗੋਰਖਨਾਥ ਦਾ ਟਿੱਲਾ, ਪਰ ਨਾਲ ਹੀ ਭਰਥਰੀ ਦੀ ਸਮਾਧ ਇਸ ਟਿੱਲੇ ਤੇ ਦੱਸੀਦੀ ਹੈ, ਤੇ ਆਖਦੇ ਨੇ ਕਿ ਪੂਰਨ ਭਗਤ ਵੀ ਏਸੇ ਮੱਠ ਵਿਚ ਆ ਕੇ ਜੋਗੀ ਬਣਿਆ।
ਜਦ ਅਹਿਮਦ ਸ਼ਾਹ ਦੁਰਾਨੀ ਨੇ ਹਮਲਾ ਕੀਤਾ ਤਾਂ ਉਸਨੇ ਬਾਲਨਾਥ ਦੇ ਟਿੱਲੇ ਦੀ ਮੱਠ ਨੂੰ ਸੰਨ ੧੭੪੮ ਵਿੱਚ ਢਾਹ ਕੇ ਉਜਾੜ ਦਿੱਤਾ। ਇਸ ਟਿੱਲੇ ਤ ਇਕ ਅਸਥਾਨ ਗੁਰੂ ਨਾਨਕ ਜੀ ਦੇ ਨਾਂ ਨਾਲ ਵੀ ਸੰਬੰਧਤ ਹੈ, ਤੇ ਓਥੇ ਗੁਰਦੁਆਰਾ ਵੀ ਹੈ। ਬਾਲਨਾਥ ਜੋਗੀ ਦਾ ਜ਼ਿਕਰ ਸ਼ੇਰਸ਼ਾਹ ਦੇ ਵੇਲੇ ਵੀ ਹੈ।
ਗੁਰੂ ਗੋਰਖ ਨਾਥ
ਹਿੰਦੂ ਮਨਕਲਪਤ ਦੇਵ ਲੜੀ ਵਿੱਚ
ਜੋਗੀਆਂ ਦਾ ਮੋਢੀ ਗੁਰੂ ਗੋਰਖ ਨਾਥ ਆਖਦੇ ਨੇ, ਅਤੇ ਇਸ ਫ਼ਰਜ਼ੀ ਮਨੁੱਖ
ਦੀ ਪੈਦਾਇਸ਼ ਬਾਬਤ ਕਈ ਕਥਾ ਹੈਨ। ੧. ਤਹਿਕੀਕਾਤੇ ਚਿਸ਼ਤੀ ਵਿਚ ਐਉਂ
- ↑ ਨੋਟ—ਸਾਡੇ ਖ਼ਿਆਲ ਵਿਚ ਇਸ ਟਿੱਲੇ ਤੇ ਕੋਈ ਬੁੱਧਮਤ ਦੀ ਤਪ-ਕੁਟੀਆ ਹੋਣੀ ਏ ਅਤੇ ਬੁਧਮਤ ਦੇ ਸਾਧੂ ਏਥੇ ਤਪਸਿਆ ਕਰਦੇ ਹੋਣੇ ਨੇ । ਅਤੇ ਪੂਰਨ, ਭਰਥਰੀ, ਗੋਪੀ ਚੰਦ ਬੁਧਮਤ ਦੇ ਈ ਸਾਧੂ ਬਣੇ ਸਨ, ਜੇ ਗੋਰਖਨਾਥ ਪੁਰਾਤਨ ਮਨੁੱਖ ਹੁੰਦਾ, ਤਾਂ ਇਸ ਟਿੱਲੇ ਦਾ ਨਾਂ ਵੀ ਗੋਰਖ ਦਾ ਟਿੱਲਾ ਹੁੰਦਾ । ਪਰ ਇਹ ਨਾ ਤੇ ਇਸ ਟਿੱਲੇ ਨੂੰ ਅਹਿਮਦ ਸ਼ਾਹ ਦੇ ਪਿਛੋਂ ਈ ਮਿਲਿਆ, ਜਦ ਮੱਠ ਉੱਜੜ ਕੇ ਨਵੀਂ ਬਣੀ । ਇਸ ਕਰਕੇ ਗੋਰਖਨਾਥ ਕੋਈ ਢੇਰ ਪੁਰਾਣਾ ਮਨੁੱਖ ਨਹੀਂ । ਬੁਧ ਮਤ ਨੂੰ ਜਦ ਬ੍ਰਾਹਮਣਾਂ ਨੇ ਹਿੰਦ ਤੋਂ ਧੱਕਾ ਦਿੱਤਾ ਤਾਂ ਉਸ ਮਤ ਦਾ, ਤੇ ਉਸ ਮਤ ਦੇ ਸਾਧੂਆਂ, ਸੰਤਾਂ ਦਾ ਨਾਂ ਤੱਕ ਵੀ ਉਹਨਾਂ ਨੇ ਆਪਣੇ ਗ੍ਰੰਥਾਂ ਵਿਚ ਨਹੀਂ ਲਿਆਂਦਾ, ਤੇ ਥਾਵਾਂ ਦੇ ਨਾਂ ਈ ਬਦਲ ਦਿੱਤੇ । ਇਸ ਕਰਕੇ ਬੁਧ ਮਤ ਦੀ ਥਾਂ ਗੋਰਖਨਾਥ ਦਾ ਨਾਂ ਟਿੱਲੇ ਨਾਲ ਲਾ ਦਿੱਤਾ । ਗੋਰਖ ਨਾਥ ਸ਼ਿਵਾਂ ਦਾ ਉਪਾਸ਼ਕ ਸੀ, ਜੋ ਹਿੰਦੂ ਮਤ ਦਾ ਇਕ ਵੱਡਾ ਦੇਵਤਾ ਹੈ । ਇਸ ਕਰਕੇ ਬ੍ਰਾਹਮਣਾਂ ਨੇ ਗੋਰਖ ਨਾਥ ਨੂੰ ਇਕ ਪੁਰਾਤਨ ਮਨੁੱਖ ਥਾਪ ਕੇ ਤਿਆਗੀ, ਰਾਜਿਆਂ (ਪੂਰਨ, ਭਰਥਰੀ, ਗੋਪੀਚੰਦ) ਨੂੰ ਓਸੇ ਦਾ ਚੇਲਾ ਦਸਿਆ, ਇਹ ਕੋਈ ਅਸਚਰਜ ਗੱਲ ਨਹੀਂ। (ਕਰਤਾ)