ਸਮੱਗਰੀ 'ਤੇ ਜਾਓ

ਪੰਨਾ:ਰਾਜਾ ਰਸਾਲੂ - ਬਾਵਾ ਬੁੱਧ ਸਿੰਘ.pdf/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

33

ਉਪਰਲੇ ਪਾਸੇ ਦਰਿਆ ਸਿੰਧ ਪਹਾੜੀਆਂ ਵਿਚੋਂ ਇਕ ਥਾਂ ਤੇ ਲੰਘਦੇ ਹੋਇਆਂ ਬੱਦਲਾਂ ਦੀ ਗਰਜ ਵਾਂਙੂ ਸ਼ੋਰ ਕਰਦਾ ਹੈ। ਅਰ ਲੋਕ ਇਸ ਨੂੰ ਰਸਾਲੂ ਤੋਂ ਡਰਦੇ ਹੋਏ ਲੁਕੇ ਦੇਉ ਦੀ ਗਰਜ ਆਖਦੇ ਨੇਂ। ਇਸਦਾ ਪੂਰਾ ਹਾਲ ਰਸਾਲੂ ਦੀਆਂ ਕਹਾਣੀਆਂ ਵਿਚ ਆਵੇਗਾ।

ਮਾਣਕਿਆਲਾ ਰਾਜਾ ਮਾਨ ਜਾਂ ਮਾਨਿਕ ਨੇ ਵਸਾਇਆ ਸੀ, ਜਿਸ ਨੇ ਵੱਡਾ ਟੋਪ ਵੀ ਬਣਾਇਆ । ਪੁਰਾਣੇ ਸ਼ਹਿਰ ਦਾ ਨਾਂ ਮਨੀ ਪੁਰ, ਮਾਣਿਕ ਨਗਰ ਤੇ ਬੇਦਾਦ ਨਗਰ ਵੀ ਸੀ। ਇਕ ਵੀਹਰੇ ਜਾਂ ਟੋਪ ਵਿਚੋਂ ਹਤਿਮੂਰਤ ਦਾ ਪੱਥਰ ਤੇ ਉਖਣਿਆ ਲੇਖ ਵੀ ਨਿਕਲਿਆ। ਜਿਸ ਤੋਂ ਸਿੱਧ ਹੈ ਕਿ ਮਹਾਤਮਾ ਬੁੱਧ ਦੀ ਕੁਰਬਾਨੀ ਵਾਲੀ ਇਹੀ ਥਾਂ ਹੈ। ਕਈ ਪੱਛਮੀ ਕਹਾਣੀ ਵਿਦਿਆ ਦੇ ਖੋਜੀਆਂ ਦਾ ਇਹ ਵੀ ਖ਼ਿਆਲ ਹੈ ਕਿ ਰਸਾਲੂ ਦੀ ਰਾਖਸ਼ ਮਾਰਨ ਦੀ ਕਹਾਣੀ, ਮਹਾਤਮਾ ਬੁੱਧ ਦੀ ਕਹਾਣੀ ਤੋਂ ਈ ਲਿਤੀ ਗਈ ਹੈ। ਮਾਣਕਿਆਲਾ ਕਦੀ ਵੱਡਾ ਸ਼ਹਿਰ ਨਹੀਂ ਹੋਇਆ। ਉਥੇ ਮੰਦਰ, ਟੋਪ, ਤੇ ੧੫ ਤਕ-ਕੋਠੜੀਆਂ ਦੇ ਨਿਸ਼ਾਨ ਹੈਨ।

ਟੈਕਸਲਾ

ਇਸ ਪੁਰਾਤਨ ਸ਼ਹਿਰ ਦੇ ਖੋਲੇ ਰਾਵਲਪਿੰਡੀ ਤੋਂ ੧੫ ਕੁ ਮੀਲ ਪੱਛਮ ਉੱਤਰ ਵਲ ਨਿਕਲੇ ਨੇ। ਇਸ ਥਾਂ ਤੇ ਕੋਈ ਪੁਰਾਣੇ ਸ਼ਹਿਰ ਹੋ ਚੁਕੇ ਹੈਨ। ਕਦੀ ਇਹ ਰਾਜਧਾਨੀ ਸੀ, ਕਈ ਸੂਬਿਆਂ ਦਾ ਹੈਡਕੁਵਾਰਟਰ। ਇਸ ਸ਼ਹਿਰ ਦਾ ਸਬੰਧ ਰਸਾਲੂ ਦੀ ਕਥਾ ਨਾਲ ਇਸ ਤਰ੍ਹਾਂ ਹੈ ਕਿ ਰਾਜਾ ਸਲਵਾਹਨ ਦੇ ਵੇਲੇ, ਸਾਕਾ ਕੌਮ ਦੀ ਰਾਜਧਾਨੀ ਟੈਕਸਲਾ ਸੀ।

ਰਾਵਲਪਿੰਡੀ ਗੈਜ਼ੀਟੀਅਰ ਵਿਚ ਲਿਖਿਆ ਹੈ, ਕਿ ਟਕਾ ਲੋਕ ਜੋ ਇਕ ਤੁਰਕੀ (ਤੁਰਕਾਮਾਨ) ਕੌਮ (Race) ਦੇ ਮਨੁੱਖ ਸਨ, ਮਸੀਹ ਤੋਂ ਕਈ ਸਦੀਆਂ ਪਹਿਲੇ ਸਿੰਧ ਸਾਗਰ ਦੁਆਬੇ ਵਿਚ ਅਬਾਦ ਸਨ, ਤੇ ਟੈਕਸਲਾ ਜਾਂ ਟਕਸ਼ਾਸਿਲਾ (Tekhshila) ਸ਼ਾਇਦ ਉਹਨਾਂ ਈ ਅਬਾਦ ਕੀਤਾ ਹੋਵੇ। ਕਨਿੰਘਮ ਸਾਹਿਬ ਦੇ ਲਿਖਣ ਮੂਜਬ, ਸਿਕੰਦਰ ਦੇ ਹਮਲੇ ਤੋਂ ਪਹਿਲੇ, ਅਵਾਣਾਂ ਨੇ ਟਕਾ ਲੋਕਾਂ ਨੂੰ ਸਿੰਧ ਸਾਗਰ ਵਿਚੋਂ ਕੱਢ ਦਿਤਾ ਸੀ। (ਵੇਖੋ Cunningham's Pp. 436) ਅਤੇ ਅਵਾਣ ਦੇਸੀ ਲੋਕਾਂ ਨਾਲ ਮਿਲਕੇ ਬੌਧੀ ਹੋ ਗਏ। ਤੋ ਨੰਦਾ, ਪ੍ਰਾਸੂ ਦਾ ਰਾਜਾ ਉਨ੍ਹਾਂ ਵਿਚੋਂ ਸੀ। ਟਕਸ਼ਾ ਕੌਮ ਦੇ ਮਨੁੱਖਾਂ ਨੂੰ ਤਖਸ਼ਕ ਜਾਂ ਤੱਛਕ ਵੀ ਆਖਦੇ ਨੇ । ਤੱਛਕ ਨਾਗ ਵੀ ਹੈ ਫੇਰ ਪਿਛੋਂ ਜੋ ਕੋਈ ਬਾਹਰੋਂ ਹਮਲਾ ਕਰਨ ਵਾਲੇ ਆਏ, ਉਨ੍ਹਾਂ ਨੂੰ ਪੰਜਾਬੀਆਂ ਨੇ ਟਕਾ, ਪਿਛੋਂ ਤੁਰਕ ਨਾਂ ਦਿੱਤਾ। ਕਿਉਂਕਿ ਇਹ ਤਰਕੋਮਾਨ ਕੌਮ ਦੇ ਸਨ, ਇਸੇ ਕਰਕੇ ਸਾਰੇ ਮੁਸਲਮਾਨ ਤੁਰਕ ਅਖਵਾਏ।

ਇਸ ਸ਼ਹਿਰ ਦਾ ਜ਼ਿਕਰ ਸਮਿਥ ਸਾਹਿਬ ਦੇ ਪੁਰਾਣੇ ਹਿੰਦੀ ਇਤਿਹਾਸ (Smith's Early History of India 3rd Edition Pp. 50, 60, 61,

NamdhariЄlibrary@gmail.com