34
154, 63, 78, 85, 120, 161, 237, 230, 256, 354) ਟੈਕਸਲੇ ਦੇ ਰਾਜਾ ਨੇ
ਸਿਕੰਦਰ ਨਾਲ ਸੁਲਾਹ ਕਰ ਲਿਤੀ ਸੀ, ਤੇ ਸਿਕੰਦਰ ਦੇ ਪੌਰੂ ਤੇ ਹਮਲੇ ਵੇਲੇ ਉਸਦੇ ਨਾਲ
ਸੀ। ਟੈਕਸਲਾ ਵਾਲਿਆਂ ਨੇ ਸਿਕੰਦਰ ਦੀ ਈਨ, ਬਿਨਾਂ ਲੜਾਈ ਈ ਮੰਨ ਲਈ ਸੀ।
ਕਿਉਂਕਿ ਉਹ ਆਪਣੇ ਆਂਢ-ਗੁਆਂਢੀ ਰਾਜਿਆਂ ਕੋਲੋਂ ਬਦਲਾ ਲੈਣਾ ਚਾਹੁੰਦੇ ਸਨ।
ਇਸ ਕਰਕੇ ਇਨ੍ਹਾਂ ਨੇ ਸਿਕੰਦਰ ਨੂੰ ਖੁਲ੍ਹਾ ਰਾਹ ਦੇ ਕੇ ਰਾਜਾ ਪੌਰੂ ਦੀ ਹੱਦ ਤੱਕ ਪਹੁੰਚਾ
ਦਿੱਤਾ । ਫੋਟ ! (Pp. 60, 61) ਮਹਾਰਾਜ ਅਸ਼ੋਕ ਦੇ ਰਾਜ ਵਿਚ ਟੈਕਸਲਾ ਇਕ ਸੂਬੇ
(Viceroy) ਦੀ ਰਾਜਧਾਨੀ ਸੀ।
ਸੰਨ ੧੩੮ (੩. C.) ਵਿਚ ਟੈਕਸਲਾ ਦਾ ਇਲਾਕਾ *ਪਾਰਥਿਆ ਰਾਜ ਨਾਲ ਲੱਗ ਗਿਆ । ਪਰ ਫੇਰ ਸੰਨ ੧੨੦ (੪. ੮.) ਵਿਚ ਇਕ ਰਾਜਾ ਮਾਉਈਸ ਨੇ ਇਸ ਨੂੰ ਪਾਰਬਿਆ ਨਾਲੋਂ ਵਖਰਾ ਕਰ ਲਿਆ, ਅਤੇ ਪੱਛਮੀ ਪੰਜਾਬ ਦੀ ਰਾਜਧਾਨੀ ਬਣਿਆ। ਇਹ ਰਾਜਾ ਸੌ ਵਿਸਵਾ ਸਾਕਾ ਕੌਮ ਦਾ ਸੀ। (Pp. 229) ਪਾਰਥੀਅਨ ਕੌਮ ਦਾ ਰਾਜਪੰਜਾਬ ਵਿਚ ਮਸੀਹ ਦੀ ਪਹਿਲੀ ਸਦੀ ਤੋਂ ਅੱਧ ਤੱਕ ਰਿਹਾ। ਉਸ ਪਿਛੋਂ ਹੀਮਾ ਜਾਂ ਵੀਮਾ ਨੇ (Kadphisis 2nd.) ਜੋ ਕੁਛਨ ਖ਼ਾਨਦਾਨ ਦਾ ਰਾਜਾ ਸੀ, ਪੱਛਮੀ ਪੰਜਾਬ ਆਪਣੇ ਰਾਜ ਵਿਚ ਮਿਲਾ ਲਿਆ । ਰਾਜਾ ਕਨਿਸ਼ਕ ਸੰਨ ੭੮ ਈ: ਵਿਚ ਤਖ਼ਤ ਤੇ ਬੈਠਾ । ਪਰ ਇਸ ਰਾਏ ਦੇ ਉਲਟ ਡਾਕਟਰ ਫਲੀਟ ਅਤੇ ਕਨਿੰਘਮ ਦੀਆਂ ਰਾਵਾਂ ਹੈਨ,ਜੋ ਕਨਿਸ਼ਕ ਨੂੰ ਸੰਨ ੫੮ (੪. c.) ਵਿਚ ਦਸਦੇ ਨੇ। ਐਨੇ ਪੁਰਾਣੇ ਵਰ੍ਹਿਆਂ ਦੇ ਅਸਲੀ ਸੰਮਤ ਕੱਢਣ ਵਿਚ ਸੋ ਦੋ ਸੌ ਵਰ੍ਹੇ ਦੀ ਗ਼ਲਤੀ ਵੱਡੀ ਗੱਲ ਨਹੀਂ । ਜੋ ਸਿੱਕੇ ਜਾਂ ਪੱਥਰ ਲੇਖ ਮਿਲੇ, ਉਨ੍ਹਾਂ ਤੇ ਕੋਈ ਅਜਿਹਾ ਸੰਨ ਨਹੀਂ ਜਿਸਦੇ ਮੁੱਢ ਦਾ ਪੂਰਾ ਪਤਾ ਹੋਵੇ। ਸਮਿਥ ਦਾ ਪਹਿਲਾ ਖ਼ਿਆਲ ਕਿ ਇਹ ਲੌਕਿਕ ਸੰਮਤ ਹੈ, ਹੁਣ ਉਸਨੇ ਆਪ ਹੀ ਰੱਦ ਕਰ ਦਿੱਤਾ ਹੈ, ਜੀਕਣ ਆਰਾ ਦੇ ਪੱਥਰ ਲੇਖ ਵਿਚ ਸੰਮਤ ੪੧ ਦਿੱਤਾ ਹੈ । ਅਤੇ ਇਕ ਪੱਥਰ ਲੇਖ ਵਿਚ ਸਾਲ ੩ ਤੇ ੧੧ ਦਿਤੇ ਹੈਨ[1]। ਇਹ ਕਨਿਸ਼ਕ ਦਾ ਸਭ ਤੋਂ ਪੁਰਾਣਾਪੱਥਰ ਲੇਖ ਹੈ, ਦੋਵੇਂ ਕਨਿਸ਼ਕ ਦੇ ਹੀ ਹੈਨ ਤੇ ਸੰਮਤ ਇਸ ਕਰਕੇ ਉਸਦੇ ਰਾਜ ਦਾ ਹੀਹੋ ਸਕਦਾ ਹੈ । ਇਹ ਵੀ ਹੋ ਸਕਦਾ ਹੈ ਕਿ ਕਨਿਸ਼ਕ ਨਾਂ ਦੇ ਕਈ ਰਾਜੇ ਹੋਣ। ਸਮਿਥਸਾਹਿਬ ਦਾ ਨਿਰਭਰ ਮਿਸਟਰ ਆਰ. ਡੀ. ਬੈਨਰਜੀ (R. D. Bannerjee)ਦੇ ਲੇਖ ਤੇ ਹੈ । ਹੁਣ ਸਮਿਥ ਸਾਹਿਬ ਦਾ ਖਿਆਲ ਹੈ ਕਿ ਕਨਿਸ਼ਕ, ਕਾਂਡਫੀਸਸ(Kadphisis) ਰਾਜਿਆਂ ਤੋਂ ਪਿੱਛੇ ਹੋਇਆ ਹੈ । ਪਰ ਸਮਿਥ ਸਾਹਿਬ ਹੀ ਲਿਖਦੇ ਨੇ(ਪੰ: ੨੫੫) ਕਿ ਮਹਾਰਾਜਾ ਕਨਿਸ਼ਕ ਦੀ ਐਡੀ ਮਸ਼ਹੂਰੀ ਹੋਣ ਤੇ ਵੀ ਉਨ੍ਹਾਂ ਦਾ ਪੱਕਾ ਇਤਿਹਾਸ ਨਹੀਂ ਮਿਲਦਾ, ਤੇ ਉਨ੍ਹਾਂ ਦੀ ਠੀਕ ਥਾਂ, ਕੁਸ਼ਨ ਖ਼ਾਨਦਾਨ ਦੇ ਸ਼ਜਰੇ ਵਿਚ
- ਨੋਟ—ਪਾਰਥੀਅਨ ਕੌਮ ਇਰਾਕ ਵਿਚ ਮਸੀਹ ਤੋਂ ਪਹਿਲੇ ਰਾਜ ਕਰਦੀ ਸੀ, ਤੇ ਇਸਦਾ ਰਾਜ ਈਰਾਨ, ਅਫ਼ਗਾਨਿਸਤਾਨ ਤੇ ਪੰਜਾਬ ਤੱਕ ਸੀ ।
- ↑ P. 251 n. Smith 3rd Ed.