ਸਮੱਗਰੀ 'ਤੇ ਜਾਓ

ਪੰਨਾ:ਰਾਜਾ ਰਸਾਲੂ - ਬਾਵਾ ਬੁੱਧ ਸਿੰਘ.pdf/47

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

35


ਵੀ ਹਾਲੀਂ ਸ਼ਕੀ ਹੈ। ਇਸ ਤੋਂ ਜ਼ਾਹਿਰ ਹੈ ਕਿ ਸੰਨ ੭੮ ਈ: ਵਿਚ ਕਨਿਸ਼ਕਾਂ ਦਾਂ ਕਾਡਫੀਸਸ ਦੂਜੇ (੫੫ ਤੋਂ ੭੮ A. p.) ਦੇ ਪਿਛੋਂ ਤਖ਼ਤ ਤੇ ਬੈਠਣਾ ਵੀ, ਇਕ ਇਤਿ- ਹਾਸਕ ਖੋਜੀਆਂ ਦਾ ਖ਼ਿਆਲ ਹੀ ਹੈ, ਪੱਕੀ ਗੱਲ ਨਹੀਂ। ਸਮਿਥ ਸਾਹਿਬ ਇਹ ਵੀ ਮੰਨਦੇ ਨੇ, ਕਿ ਉਹ ਨਹੀਂ ਕਹਿ ਸਕਦੇ ਕਿ ਸਾਕਾ ਸੰਮਤ ਕਨਿਸ਼ਕਾਂ ਦਾ ਥਾਪਿਆ ਹੈ, ਜਾਂ ਇਹ ਸੰਮਤ ਉਨ੍ਹਾਂ ਦੀ ਗੱਦੀ ਤੇ ਬੈਠਣ ਦਾ ਹੈ, ਜਾਂ ਰਾਜ ਤਿਲਕ ਦਾ ਹੈ । ਕੁਸ਼ਨ ਖ਼ਾਨਦਾਨ ਦੇ ਸਿੱਕੇ ਰੋਮਨ ਬਾਦਸ਼ਾਹਾਂ ਦੇ ਸਿੱਕਿਆਂ ਦੀ ਨਕਲ ਹੈਨ । ਹਾਂ ਕਿਉਂ ਨਾ ਹੋਣ, ਰੋਮਨ ਉਸ ਵੇਲੇ ਦੁਨੀਆਂ ਦਾ ਸਭ ਤੋਂ ਵੱਡਾ ਰਾਜ ਸੀ । ਅਤੇ ਏਧਰ ਕੁਸ਼ਨ ਖ਼ਾਨਦਾਨ ਦਾ ਦਬ- ਦਬਾ ਤੇ ਰਾਜ, ਤੁਰਕਿਸਤਾਨ, ਚੀਨ, ਈਰਾਨ ਦੇ ਕੁਝ ਹਿੱਸੇ, ਅਫ਼ਗ਼ਾਨਿਸਤਾਨ ਤੇ ਪੱਛਮੀ ਹਿੰਦ ਤੇ ਸੀ।

ਸਤਵੀਂ ਸਦੀ ਵਿਚ ਟੈਕਸਲਾ, ਕਸ਼ਮੀਰ ਦੇ ਮਾਤਹਿਤ ਸੀ । ਡਾਕਟਰ ਮਾਰਸ਼ਲ ਸਾਹਿਬ (Dr. Sir J. Marshall), ਜਿਨ੍ਹਾਂ ਨੇ ਟੈਕਸਲਾ ਦੇ ਖੋਲੇ ਪੁਟੇ ਸਨ, ਦੀ ਰਾਏ ਹੈ, ਕਿ ਟੈਕਸਲਾ ਦੇ ਖੋਲਿਆਂ ਦੇ ਰਦੇ ਦਸਦੇ ਨੇ ਕਿ ਕਨਿਸ਼ਕ ਦਾ ਰਾਜ ਦੂਸਰੀ ਸਦੀ ਮਸੀਹ ਵਿਚ ਸੀ । ਪਰ ਇਹ ਖਿਆਲ ਇਤਿਹਾਸਕ ਖੋਜ ਤੋਂ ਰੱਦ ਹੋ ਗਿਆ ਹੈ।

ਟੈਕਸਲਾ ਦੇ ਖੋਲਿਆਂ ਵਿਚ ਦੋ ਪੁਰਾਣੇ ਸ਼ਹਿਰਾਂ ਦੇ ਖੋਲੇ ਹੈਨ, ਜਿਨ੍ਹਾਂ ਦੇ ਨਾਂ ਸਿਰਕੱਪ ਤੇ ਸਿਰਸੁਖ ਹੈਨ । ਅਰ ਇਹ ਦੋਵੇਂ ਰਾਜੇ ਭਰਾ ਦਸੀਦੇ ਨੇ; ਤੇ ਰਾਜਾ ਰਸਾਲੂ ਦੇ ਮਾਰੇ ਹੋਇ ਦੇਵਾਂ ਵਿਚ ਉਨ੍ਹਾਂ ਨੂੰ ਵੀ ਦਸਦੇ ਨੇ ।

ਟੈਕਸਲਾ ਦੇ ਇਤਿਹਾਸ ਤੇ ਹੋਰ ਵਿਚਾਰ ਦੀ ਲੋੜ ਨਹੀਂ ।

ਉਜੈਨ

ਉਜੈਨ, ਮਾਲਵੇ ਦੇਸ ਦੀ ਰਾਜਧਾਨੀ ਸੀ। ਅਤੇ ਇਹ ਹਿੰਦੂਆਂ ਦੇ ਸਤ ਪਵਿਤ੍ਰ ਅਸਥਾਨਾਂ ਵਿਚੋਂ ਗਿਣਿਆ ਜਾਂਦਾ ਹੈ। ਮਾਲਵੇ ਦਾ ਪੁਰਾਣਾ ਨਾਂ ਉਜਯੋਨੀ ਸੀ। ਤੇ ਬਿਕ੍ਰਮਾਜੀਤ ਏਥੋਂ ਦਾ ਮਸ਼ਾਹੂਰ ਰਾਜਾ ਗਿਣਿਆ ਜਾਂਦਾ ਹੈ । ਉਜੈਨ ਦਾ ਇਕ ਪੁਰਾਣਾ ਬਜੇਈ ਰਾਜਾ ਸ਼ਤਯਾਕਰਨੀ, ਅੰਧਰਾ ਦੇਸ ਦਾ ਰਾਜਾ ਆਖਦੇ ਨੇ, ਜਿਸਨੇ ਅਸਵਮੇਧ ਜਗ ਕੀਤਾ ਤੇ ਮਹਾਰਾਜ ਅਧਿਰਾਜ ਅਖਵਾਇਆ। ਕੁਝ ਚਿਰ ਪਿਛੋਂ ਸਾਕਿਆ ਨੇ ਉਜੈਨ ਅੰਧਰਿਆਂ ਕੋਲੋਂ ਫ਼ਤਿਹ ਕਰ ਲਿਤਾ। ਹੁਣ ਵੇਖਣਾ ਹੈ ਕਿ ਸ਼ਤਯਾਕਰਨੀ ਕਦ ਹੋਇਆ ? ਇਸ ਦਾ ਨਿਰਣਾ ਅਗੇ ਚਲ ਕੇ ਕਰਾਂਗੇ।

ਰੈਪਸਨ (Rapson) ਸਾਹਿਬ ਲਿਖਦੇ ਨੇ ਕਿ ਗੌਤਮੀ ਪੁੱਤਰ ਸ਼ਤਯਾਕਰਨੀ ੧੦੬ ਈ: ਵਿਚ ਤਖ਼ਤ ਤੇ ਬੈਠਾ। ਪਰ ਫੇਰ ਉਜੈਨ ਛੇਤੀ ਈ ਸਾਕਿਆਂ ਨੇ ਫ਼ਤਿਹ ਕਰਕੇ ਆਪਣਾ ਸੂਬਾ ਓਥੇ ਬਿਠਾ ਦਿਤਾ ਸੀ।

ਸਾਹਿਤ ਮਾਹਿਤ

ਸਾਹਿਤ ਮਾਹਿਤ ਦੇ ਖੋਲੇ ਅਵਧ ਵਿਚ ਮਿਲਦੇ ਹੈਨ, ਜਿਸ ਸ੍ਵਾਵਸਤੀ ਰਾਜ ਦੀ, ਜਿਹੜਾ ਉਤ੍ਰੀ ਕੁਸ਼ੱਲਯ: ਵਿਚ ਸੀ, ਰਾਜਧਾਨੀ ਦਸਿਆ ਜਾਂਦਾ ਹੈ। ਇਹ ਰਵੈਤ