37
ਇਹ ਮੰਨਿਆ ਕਿ ਵਿਕ੍ਰਮਾ ਦਤਯਾ ਕਈਆਂ ਰਾਜਿਆਂ ਦਾ ਨਾਂ ਸੀ ਪਰ ਸਾਡੇ ਖਿਆਲ ਵਿਚ ਇਹਨਾਂ ਦੋਹਾਂ ਵਿਚੋਂ ਇਕ ਸੰਮਤ ਜ਼ਰੂਰ ਸਾਕਿਆਂ ਤੇ ਫ਼ਤਿਹ ਪਾਣ ਦੀ ਯਾਦਗਾਰ ਵਿਚ ਥਾਪਿਆ ਗਿਆ ਸੀ, ਜਿਸ ਤੇ ਪੂਰੀ ਵਿਚਾਰ ਅਗੇ ਕੀਤੀ ਜਾਵੇਗੀ। ਫੇਰ ਜੈਨ ਮਤ ਦੇ ਗ੍ਰੰਥਾਂ ਵਿਚ ਲਿਖਿਆ ਹੈ। (ਵੇਖੋ ਕਾਲਕਾ ਅਚਾਰਯਾ ਕਥਨਿਕਾ) ਕਿ ਇਕ ਵਾਰੀ ਜੈਨੀ ਸੰਤ ਕਾਲਕਾ ਦਾ ਉਜੈਨ ਦੇ ਰਾਜਾ ਗਰੜ ਭੀਲ ਯਾ ਗਰਧ ਭੀਲ ਨੇ ਤ੍ਰਿਸਕਾਰ ਕੀਤਾ। ਇਹ ਗਰੜ ਭੀਲ ਯਾ ਗਰਧ ਭੀਲ ਰਾਜਾ ਵਿਕ੍ਰਮਾਜੀਤ ਦਾ ਪਿਤਾ ਸੀ। ਤਾਂ ਸੰਤ ਕਾਲਕਾ, ਸਾਕਿਆਂ ਦੇ ਦੇਸ਼ ਗਿਆ, ਕਿ ਕਿਸੇ ਤਰ੍ਹਾਂ ਗਰੜਭੀਲ ਕੋਲੋਂ ਤ੍ਰਿਸਕਾਰ ਦਾ ਬਦਲਾ ਲਵਾਂ। ਸਾਕਿਆਂ ਦਾ ਰਾਜਾ ਸ਼ਾਹੰਸ਼ਾਹ ਅਖਵਾਂਦਾ ਸੀ। ਕਾਲਕਾ ਦੇ ਆਖੇ ਤੇ ਸਾਕਿਆਂ ਨੇ ਹਮਲਾ ਕਰਕੇ ਗਰੜਭੀਲ ਨੂੰ ਕਢ ਦਿਤਾ। ਪਰ ਫੇਰ ਕੁਝ ਚਿਰ ਪਿਛੋਂ ਬਿਕ੍ਰਮਾਜੀਤ ਨੇ ਸਾਕਿਆਂ ਨੂੰ ਭਾਂਜ ਦਿਤੀ ਤੇ ਉਜੈਨ ਤੇ ਫੇਰ ਰਾਜ ਕੰਮ ਕਰ ਲਿਤਾ; ਇਹ ਮਸੀਹ ਤੋਂ ਪਹਿਲੀ ਸਦੀ ਦੀ ਗਲ ਦਸੀਦੀ ਹੈ।
ਜੈਨੀਆਂ ਦਾ ਉਜੈਨ ਨਾਲ ਸੰਬੰਧ ਹੋਣਾ ਇਸ ਗਲ ਤੋਂ ਵੀ ਸਾਬਤ ਹੈ ਕਿ ਉਹ ਬਿਕ੍ਰਮੀ ਸੰਮਤ ਵਰਤਦੇ ਹੈਨ। ਜਿਸ ਸੰਮਤ ਨੂੰ ਮਾਲਵੇ ਵਿੱਚੋਂ ਸ਼ੁਰੂ ਹੋਇਆ ਦਸਦੇ ਨੇ। ਤੇ ਰੈਪਸਨ ਸਾਹਿਬ ਦੇ ਖਿਆਲ ਵਿਚ ਇਹ ਕਥਾ ਇਤਿਹਾਸਕ ਖਿਆਲ ਤੋਂ ਬਿਲਕੁਲ ਖ਼ਾਲੀ ਨਹੀਂ ਜਾਪਦੀ।
ਪਰ ਸਮੇਂ ਦਾ ਢੇਰ ਫ਼ਰਕ ਹੈ। ਇਹ ਕਥਾ ਸੋ ਵਿਸਵਾ ਦੂਜੀ ਤੀਜੀ ਸਦੀ ਦੀ ਹੋਣੀ ਏ ਜਦ ਚੰਦਰ ਗੁਪਤਾ ਦੂਜੇ ਨੇ ਉਜੈਨ ਫ਼ਤਿਹ ਕੀਤਾ, ਤੇ ਸਾਕਿਆਂ ਨੂੰ ਕਢ ਕੇ ਬਾਹਮਣੀ ਧਰਮ ਦੀ ਉੱਨਤੀ ਕੀਤੀ, ਤੇ ਸੰਮਤ ਨੂੰ ਬਿਕ੍ਰਮੀ ਨਾਂ ਦਿਤਾ।
ਸਾਕਾ ਸੰਮਤ
ਕਨਿੰਘਮ ਸਾਹਿਬ ਲਿਖਦੇ ਨੇ:-
ਸਾਕਾ ਕਾਲ, ਜਿਸਨੂੰ ਸਾਕਾ ਭੁਪਕਾਲ, ਸਕੰਦਰਕਾਲ, ਜਾਂ ਸਾਕਾ ਰਾਜਿਆਂ ਦਾ ਸੰਮਤ ਵੀ ਆਖਦੇ ਹੈਨ; ਹਿੰਦ ਵਿਚ ਹੋਰਨਾਂ ਸੰਮਤਾਂ ਨਾਲੋਂ ਢੇਰ ਵਰਤਿਆ ਜਾਂਦਾ ਹੈ। ਅਬੂ ਹਿਰਾਨ ਲਿਖਦਾ ਹੈ ਕਿ:-
“ਇਹ ਸੰਮਤ ਖਾਸ ਕਰ ਨਜੂਮ ਜੋਤਿਸ਼ ਦੀਆਂ ਕਿਤਾਬਾਂ ਵਿਚ ਵਰਤਿਆ ਜਾਂਦਾ ਹੈ ਪਰ ਆਰੀਆ ਭੱਟ ਤੇ ਉਸ ਤੋਂ ਪਹਿਲੇ ਦੇ ਜੋਤਸ਼ੀ ਤੇ ਕਲ ਜੁਗੀ ਸੰਮਤ ਈ: ਵਰਤਦੇ ਸਨ। ਅਤੇ ਸਭ ਤੋਂ ਪਹਿਲੇ ਜੋਤਿਸ਼ ਗ੍ਰੰਥਾਂ ਵਿਚ ਸਾਕਾ ਸੰਮਤ ਨੂੰ ਵਰਾਹ ਮਹੀਰ ਜੋਤਸ਼ੀ ਨੇ ਵਰਤਿਆ ਹੈ”। ਅਬੂ ਰਿਹਾਨ ਇਸ ਸੰਮਤ ਦਾ ਮੁਢ ੧੩੫ ਵਰ੍ਹੇ ਬਿਕਰਮੀ ਤੋਂ ਪਿਛੇ ਲਿਖਦਾ ਹੈ, ਜੋ ਠੀਕ ਹੈ। ਅਬੂ ਰਿਹਾਨ ਲਿਖਦਾ ਹੈ, ਕਿ ਸਾਕਾ ਇਕ ਰਾਜੇ ਦਾ ਨਾਂ ਸੀ ਜਿਹੜਾ ਦਰਿਆ ਸਿੰਧ ਤੇ ਸਮੁੰਦਰ ਦੇ ਵਿਚਕਾਰਲੇ ਦੇਸ ਤੇ ਰਾਜ