ਸਮੱਗਰੀ 'ਤੇ ਜਾਓ

ਪੰਨਾ:ਰਾਜਾ ਰਸਾਲੂ - ਬਾਵਾ ਬੁੱਧ ਸਿੰਘ.pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

39

(੧) ਅਲਬਰੂਨੀ, ਕਨਿਸ਼ਕਾ ਨੂੰ ਤੁਰਕ ਕੌਮ ਦੇ ਸ਼ਾਹੀਆ ਖ਼ਾਨਦਾਨ ਵਿਚੋਂ ਲਿਖਦਾ ਹੈ ਅਤੇ ਇਸ ਖ਼ਿਆਲ ਦੀ ਪੁਸ਼ਟੀ ਕਦਫੀਸਸ ਤੇ ਕਨਿਸ਼ਕਾ ਦੇ ਸਿਕਿਆਂ ਤੋਂ ਹੁੰਦੀ ਹੈ ਜਿਸ ਵਿਚ ਸਿੱਕੇ ਦੇ ਬੁਤਾਂ ਨੇ ਤੁਰਕੀ ਵਰਦੀ ਤੇ ਖੋਦ ਪਾਇ ਹੋਏ ਹੈਨ॥

ਕੁਸ਼ਨ ਤੇ ਸਾਕਾ ਦਾ ਭੇਦ ਪਹਿਲੋ ਪਹਿਲ ਕਨਿੰਘਮ ਨੇ ਕੀਤਾ ਹੈ ਜਿਸ ਨੂੰ ਭੰਡਾਰਕਰ ਨੇ ਹੋਰ ਵਧਾਇਆ ਪਰ ਅਸਲ ਵਿਚ ਗਲ ਇਹ ਹੈ ਕਿ ਪੁਰਾਣੀ ਸੰਸਕ੍ਰਿਤ ਲਿਟਰੇਚਰ ਵਿਚ ਸਾਕਾ ਪਦ ਉਨ੍ਹਾਂ ਪਛਮੀਂ ਕੌਮਾਂ ਲਈ ਯਵਨਾਂ ਤੋਂ ਛੁਟ, ਵਰਤਿਆ ਜਾਂਦਾ ਸੀ, ਜਿਹੜੀਆਂ ਹਿੰਦ ਤੇ ਪਛਮ ਵਲ ਵਸਦੀਆਂ ਸਨ।

ਨੋਟ— ਟਾਕੋ, ਸਾਕੇ, ਯੂਕੀ ਆਦਿ ਸਭ ਤੁਰਕਿਸਤਾਨ ਵਿਚੋਂ ਆਏ ਅਤੇ ਪਿਛੋਂ ਸਾਰਿਆਂ ਲਈ ਤੁਰਕ ਈ ਵਰਤਿਆ ਗਿਆ। ਕੁਸ਼ਨ ਖਾਨਦਾਨ ਦੇ ਪਿਛਲੇ ਰਾਜੇ ਤੁਰਕੀ ਸ਼ਾਹੀ ਅਖਾਏ। ਤੁਰਕੀ, ਮੁਗਲਾਂ ਵਾਂਗੂੰ ਇਕ ਵਖ਼ਰੀ ਨਸਲ ਦਾ ਨਾਂ ਵੀ ਸੀ।

(੨) ਰਾਜ ਤ੍ਰੰਗਣੀ ਵਿਚ ਕਨਿਸ਼ਕ ਨੂੰ ਤੁਰਕ ਜਾਤੀ ਦਾ ਲਿਖਿਆ ਹੈ।

ਇਸ ਦੇ ਉਲਟ ਓਲਡਿਨ ਬਰਗ ਤੇ ਫਰਗੂਸਿਨ ਸਾਹਿਬ ਦਾ ਖ਼ਿਆਲ ਹੈ ਕਿ ਕਨਿਸ਼ਕ ਨੇ ਸਾਕਾ ਸੰਮਤ ਜਾਰੀ ਕੀਤਾ। ਪਰ ਭੰਡਾਰਕਰ ਤੇ ਓਲਡਨ ਬਰਗ ਦੀ ਇਸ ਗੱਲ ਵਿਚ ਸੰਮਤੀ ਹੈ, ਕਿ ਕੁਸ਼ਨ ਰਾਜਿਆਂ ਦੇ ਉਖਣ ਲੇਖਾਂ ਦੇ ਲਿਖੇ ਸੰਮਤ, ਸਾਕਾ ਸੰਮਤ ਦੀ ਪ੍ਰਨਾਲੀ ਵਿਚੋਂ ਈ ਹੈਨ।

ਸਾਕਾ ਸੰਮਤ ਉਖਣ ਲੇਖਾਂ ਵਿਚ

ਹੁਣ ਕਈ ਉਖਣ ਲੇਖ ਕੁਸ਼ਨ ਖ਼ਾਨਦਾਨ ਤੇ ਉਸਦੇ ਪਿੱਛੋਂ ਦੇ ਮਿਲਦੇ ਨੇ ਜਿਨ੍ਹਾਂ ਵਿਚ ਸੰਮਤ ਤੇ ਮਹੀਨੇ ਦਿਤੇ ਹੈਨ। ਪਰ ਸੰਮਤ ਦਾ ਨਾਂ ਨਹੀਂ। ਇਹ ੩੨੫ ਵਰ੍ਹਿਆਂ ਦੇ ਸਮੇਂ ਵਿਚ ਫੈਲੇ ਹੈਨ, ੫੭ ਬਿ: ਤੋਂ ੨੭੮ ਈ: ਤਕ। ਇਸ ਦੇ ਵਡੇ ਵਡੇ ਪੁਰਾਤਨ ਖੋਲੇ-ਖੋਜੀਆਂ ਦੀਆਂ ਰਾਵਾਂ ਅਡ ਅਡ ਹੈਨ, ਕੁਸ਼ਨ ਉਖਣ ਲੇਖਾਂ ਬਾਬਤ ਕਈ ਖਿਆਲ ਹੈਨ॥

(੧) ਸਮਿਥ ਸਾਹਿਬ ਤੇ ਆਖਦੇ ਹੈਨ, ਕਿ ਇਹ ਲੌਕਿਕ ਸੰਮਤ ਹੈ।

(੨) ਦੇਵਦਤ ਭੰਡਾਰਕਰ ਜੀ ਆਖਦੇ ਨੇ, ਕਿ ਸਾਕਾ ਸੰਮਤ ਹੈ। ਪਰ ੨੦੦ ਵਿਚੋਂ ਗੁਮ ਹੈ॥

(੩) ਕਨਿੰਘਮ ਸਾਹਿਬ ਦਾ ਖਿਆਲ ਹੈ, ਕਿ ਸੰਨ ਸਲੂਕੀਸਦਾ (ਯੂਨਾਨੀ) ਹੈ। ਪਰ ਪਹਿਲਾ ਖਿਆਲ ਇਸਦਾ ਬਿਕ੍ਰਮੀ ਸੰਮਤ ਦਾ ਸੀ।

(੪) ਡਾਕਟਰ ਫ਼ਲੀਟ (Dr. Fleet) ਆਖਦਾ ਹੈ, ਕਿ ਕਨਿਸ਼ਕ ਨੇ ਬਿਕ੍ਰਮੀ ਸੰਮਤ ਥਾਪਿਆ ਸੀ।

(੫) ਫਰਗੁਸਨ ਤੇ ਓਲਡਣਬਰਗ ਦਾ ਖਿਆਲ ਹੈ ਕਿ ਕਨਿਸ਼ਕ ਨੇ ਸਾਕਾ ਸੰਮਤ ਥਾਪਿਆ।