40
(੬) ਕਨਿਸ਼ਕ ਨੇ ਸ਼ੈਦ ਕੋਈ ਸੰਮਤ ਥਾਪਿਆ ਹੋਵੇ, ਪਰ ਇਹ ਪਤਾ ਨਹੀਂ ਕਿ ਉਸ ਦਾ ਪਹਿਲਾ ਵਰ੍ਹਾ ਕਦ ਸ਼ੁਰੂ ਹੋਇਆ॥
ਸਾਡਾ ਆਸ਼ਾ ਖਾਸ ਉਖਣ ਲੇਖਾਂ ਦੀ ਪੜਤਾਲ ਦਾ ਨਹੀਂ, ਪਰ ਅਸਾਂ ਇਹ ਵੇਖਣਾ ਹੈ ਕਿ ਸਾਕਾ ਸੰਮਤ ਕਿਸ ਦਾ ਚਲਾਇਆ ਹੈ, ਸੋ ਇਸਦਾ ਠੀਕ ੨ ਪਤਾ ਲਗਾਣਾ ਔਖਾ ਹੈ। ਇਹ ਜ਼ਰੂਰੀ ਹੈ, ੭੮ ਈ: ਵਿਚ ਇਹ ਚਲਿਆ। ਜੇ ਤੇ ਕਨਿਸ਼ਕ ਦੇ ਤਖ਼ਤ ਬੈਠਣ ਦੀ ਤਾਰੀਖ ੭੮ ਈ: ਲਈਏ, ਤਾਂ ਇਹ ਸਾਕਾ ਸੰਮਤ ਕਨਿਸ਼ਕ ਦੇ ਰਾਜ ਤਿਲਕ ਦਾ ਵੀ ਹੋ ਸਕਦਾ ਏ, ਪਰ ਕਈ ਪੱਕੀ ਗਲ ਨਹੀਂ। ਸਿਆਲ ਕੋਟੀਆ ਸਲਵਾਹਨ ਸਾਕਾ ਨਹੀਂ ਸੀਂ, ਇਸ ਕਰਕੇ ਇਹ ਸੰਮਤ ਕਿਸੇ ਹੋਰ ਸਲਵਾਹਨ ਦਾ ਹੋਣਾ ਏ। ਸੌ ਵਿਸਵਾ ਇਹ ਦਖਣ ਦਾ ਈ ਸੰਮਤ ਹੈ, ਤੇ ਹੁਣ ਵੀ ਓਧਰ ਈ ਇਸ ਦਾ ਚਲਨ ਹੈ। ਤੇ ਅੰਧਰਾ ਖਾਨਦਾਨ ਦੇ ਰਾਜਿਆਂ ਨੂੰ ਸਲਵਾਹਨ ਵੀ ਆਖਦੇ ਸਨ। ਸਾਕਿਆਂ ਨੇ ਜਦ ਉਜੈਨ ਤੇ ਅੰਧਰਾ ਫ਼ਤਹਿ ਕੀਤਾ, ਤਦ ਇਸ ਨੂੰ ਵੀ ਵਰਤਣਾ ਸ਼ੁਰੂ ਕੀਤਾ ਹੋਣਾ ਏਂ, ਤਦੋਂ ਇਸ ਨਾਲ ਸਾਕਾ ਲਗ ਗਿਆ। ਪਰ ਜਦ ਬ੍ਰਾਹਮਣਾਂ ਦਾ ਫੇਰ ਜ਼ੋਰ ਹੋਇਆ ਤਾਂ ਇਸ ਸੰਮਤ ਦਾ ਖੁਰਾ ਖੋਜ ਉਤਰੀ ਹਿੰਦ ਵਿਚੋਂ ਮਿਟ ਗਿਆ ਤੇ ਪੁਰਾਣਾ ਸੰਮਤ ਜਿਹੜਾ ਸਾਕਿਆਂ ਦੀ ਭਾਂਜ ਦੀ ਯਾਦਗਾਰ ਸੀ, ਮੁੜਕੇ ਚਲਾਇਆ, ਪਰ ਬਿਕ੍ਮੀ ਨਾਂ ਨਾਲ ਲਾ ਦਿਤਾ। ਪੁਰਾਣੇ ਉਖਣ ਲੇਖਾਂ ਵਿਚ ਮਹੀਨੇ ਦੇਸੀ ਚੇਤ੍ਰ, ਵਿਸਾਖ, ਹਾੜ ਆਦਿ ਤੇ ਤਾਰੀਖਾਂ ਵੀ ਹੈਨ, ਇਸ ਤੋਂ ਸਿਧ ਹੈ ਕਿ ਦੋਵੇਂ ਸੰਮਤ ਹਿੰਦੀ ਈ ਹੈਨ।
(੧) ਆਰਾ ਦਾ ਉਖਨ ਲੇਖ ਸੰਮਤ ੪੧ ਦਾ "... ...ਸਮਵਤ ਸਰਾਇ ਏਕਾ ਚਾਤ੍ਰੀਸਾ"। ਚੇਤਸਾ ਮਾਸਯਾ ਦਿਵਾ ੪ ਅਤਰਾ ਦਿਵਾਸਮੀ ਨਮੀਖਾ ਉਲਬਾ—ਮਹਾਰਾਜਾ ਕਨਿਸ਼ਕ ਦੇ ਰਾਜ ਦੇ ੪੧ਵੇਂ ਸਾਲ, ਚੇਤ ਮਹੀਨੇ ਪੰਜਵੀਂ...।
ਫੇਰ—ਜ਼ੈਦੇ ਦਾ ਉਖਣ ਲੇਖ ਸਮ: ੧੧, ੨੮ ਦਿਨ ਅਸਾੜ ਦਾ; ਮਾਣਕਿਆਲਾ ਦਾ—ਸਮ: ੧੮, ੨੦ ਦਿਨ ਕਾਰਤਿਕ ਦਾ। ਡਾਕਟਰ ਕਿਲਹੋਹਨ ਦੀ ਖੋਜ ਮੂਜਬ, ਸਾਕਾ ਸੰਮਤ ਵਿਚ ਸੂਰਜੀ ਮਹੀਨੇ ਵੀ ਵਰਤੇ ਜਾਂਦੇ ਸਨ। ਪਰ ਇਹਨਾਂ [1]ਸੂਰਜੀ ਮਹੀਨਿਆਂ ਦੇ ਨਾਵਾਂ ਦਾ ਪਹਿਲੀ ਵਾਰੀ, ਸੰ: ੯੪੪ ਜਾਂ ੧੦੨੨ ਈ: ਵਿਚ ਪਤਾ ਲਗਦਾ ਹੈ। ਐਪਰ ਉਪਰਲੇ ਉਖਣ ਲੇਖਾਂ ਵਿਚ ਵੀ ਮਹੀਨੇ ਸੂਰਜੀ ਹੀ ਹੈਨ, ਸੰਗਰਾਂਦ ਵਾਲੇ; ਵਦੀਆਂ ਸਦੀਆਂ ਵਾਲੇ [2]ਚੰਦ੍ਰਾਇਣ ਮਹੀਨੇ ਨਹੀਂ। ਇਹ ਵੀ ਖਿਆਲ ਹੈ ਕਿ ਪੁਰਾਤਨ ਬੋਧੀ ਤੇ ਸੂਰਜੀ ਮਹੀਨੇ ਵਰਤਦੇ ਸਨ, ਤੇ ਬ੍ਰਾਹਮਣ, ਸੁਦੀ ਵਦੀ ਵਾਲੇ | ਡਾਕਟਰ ਕਿਲਹਾਰਨ ਦਾ ਖਿਆਲ ਇਹ ਵੀ ਹੈ ਕਿ ਦਖਣ ਵਿਚ ਚੰਦ੍ਰਾਇਣ ਮਹੀਨੇ ਵਰਤੇ ਗਏ, ਉਤਰ ਵਿਚ, ਸੂਰਜੀ।ਜੇ ਇਹ ਗੱਲ ਏ, ਤਾਂ ਡਾਕਟਰ ਦਾ ਇਹ ਕਹਿਣਾ