ਸਮੱਗਰੀ 'ਤੇ ਜਾਓ

ਪੰਨਾ:ਰਾਜਾ ਰਸਾਲੂ - ਬਾਵਾ ਬੁੱਧ ਸਿੰਘ.pdf/66

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

54

ਸੰਨ ੭੦੦ ਈ: ਵਿਚ ਲੜਿਆ, ਤੇ ਬਾਜੇ ਖੋਜੀਆਂ ਦੀ ਰਾਇ ਇਹ ਵੀ ਹੈ, ਕਿ ਉਪਰਲੇ ਨਾਂ ਸਿਤਫ ਕਾਬਲ ਦ ਰਾਜੇ ਦਾ ਲਕਬ ਈ ਸੀ, ਅਸਲ ਨਾਂ ਨਹੀਂ ਸੀ। ਤੇ ਮੁਸਲਮਾਨ ਲਿਖਾਰੀਆਂ ਨੇ ਅਸਲ ਨਾਂ ਛਡਕੇ ਲਕਬ ਨੂੰ ਈ . ਨਾਂ ਮੰਨ ਕੇ ਇਕ ਖ਼ਾਨਦਾਨ ਦੇ ਸਾਰਿਆਂ ਰਾਜਿਆਂ ਨੂੰ ਉਹੀ ਨਾਂ ਦੇ ਦਿਤਾ। ਜਮੀਅਤੁਲ ਹਿਕਾਇਆਤ ਵਿਚ ਲਿਖਿਆ ਹੈ ਕਿ ਯਾਕੂਬ ਲੋਸ ਨੇ ਸੰਨ ੮੭੦ ਈ: ਵਿਚ ਇਕ ਹਿੰਦੂ ਰਾਜੇ ਰਸਲ ਨਾਮ ਨੂੰ ਫ਼ਤਿਹ ਕੀਤਾ । ਤੇ ਫੇਰ ਕੱਛੀ ਨਾਮੇ ਵਿਚ ਲਿਖਿਆ ਹੈ ਕਿ ਮੁਹੰਮਦ ਕਾਸਮ ਨੇ ੭੧੨ ਈ: ਵਿਚ ਇਕ ਹਿੰਦੂ ਰਾਜੇ ਨਾਲ ਜਿਸਦਾ ਨਾਂ ਰਾਸਿਲ ਸੀ ਸਿੰਧ ਵਿਚ ਲੜਾਈ ਕੀਤੀ ਤੇ ਫੇਰ ਅਹਿਦ ਨਾਮਾ ਕੀਤਾ ।

ਹੁਣ ਸਾਡਿਆਂ ਕਿੱਸਿਆਂ ਕਹਾਣੀਆਂ ਤੇ ਵਾਰਾਂ ਵਿਚ ਵੀ ਰਸਾਲੂ ਦੇ ਕਈ ਨਾਂ ਆਉਂਦੇ ਨੇ। ਹੁਣ ਰਸਾਲੂ ਨੂੰ ਰਿਸਾਲ ਵੀ ਆਖਦੇ ਨੇ ਤੇ ਫ਼ਾਰਸੀ ਦੇ ਇਤਿਹਾਸ ਦੇ ਰਾਜਾ ਦਾ ਨਾਉਂ ਹੋ ਸਕਦਾ ਹੈ ਰਸਲ ਈ ਹੋਵੇ। ਇਸ ਕਰਕੇ ਟੈਂਪਲ ਸਾਹਿਬ ਇਸ ਸਿੱਟੇ ਤੇ ਪੁੱਜੇ ਕਿ ਕਾਬਲ ਦਾ ਬਾਦਸ਼ਾਹ, ਜਿਸ ਦਾ ਨਾਂ ਰੀਤਲ ਜਾਂ ਰਸਲ ਸੀ, ਅਤੇ ਜੋ ਸੰਨ ੭੦੦ ਈ: ਦੇ ਕਰੀਬ ਰਾਜ ਕਰਦਾ ਸੀ, ਓਹੀ ਸਾਡੀਆਂ ਵਾਰਾਂ ਤੇ ਕਹਾਣੀਆਂ ਦਾ ਹੀਰੋ, ਰਸਾਲੂ ਹੈ।

ਇਹ ਤੇ ਜੇ ਸਰ ਰਿਚਰਡ ਟੈਂਪਲ ਦੀ ਖੋਜ ਦਾ ਨਿਚੋੜ, ਅਤੇ ਇਹ ਸੋਹਰਾ ਵੀ ਟੈਂਪਲ ਸਾਹਿਬ ਦੇ ਈ ਸਿਰ ਹੈ, ਕਿ ਉਨ੍ਹਾਂ ਨੇ ਰਾਜਾ ਰਸਾਲੂ ਦੇ ਅਸਲ ਸਮੇਂ ਦੀ ਖੋਜ ਕੀਤੀ। ਹੋਰ ਕੋਈ ਖੋਜ ਸਾਡੇ ਸਾਹਮਣੇ ਨਹੀਂ, ਪਰ ਸ਼ੋਂਕ ਕਿ ਟੱਪਲ ਸਾਹਿਬ ਦੀ ਸਾਰੀ ਖੋਜ ਦਾ ਨਿਰਭਰ ਹੇਠ ਲਿਖੇ ਸੋਮਿਆਂ ਤੇ ਹੈ :-

(੧) ਰਵੰਤਾਂ ਤੇ ਕਹਾਣੀਆਂ । (੨) ਟਾਡ ਸਾਹਿਬ ਦੀ ਮਸ਼ਾਹੂਰ ਕਿਤਾਬ ਰਾਜਿਸਥਾਨ ।

ਹੁਣ ਟਾਡ ਸਾਹਿਬ ਦੇ ਇਤਿਹਾਸ ਦਾ ਨਿਰਭਰ ਫੇਰ ਰਾਜਪੂਤਾਂ ਦੀਆਂ ਵਾਰਾਂ, ਰਵੈਤਾਂ ਤੇ ਕਹਾਣੀਆਂ ਤੇ ਹੀ ਹੈ। ਉਸ ਇਤਿਸਾਸਕ ਖੋਜ ਤੇ ਮੇਹਨਤ ਜੋ ਕਨਿੰਘਮ ਸਾਹਿਬ ਜਾਂ ਸਮਿਥ ਸਾਹਿਬ (Smith) ਨੇ ਕੀਤੀ, ਦਾ ਪਤਾ ਰਾਜਿਸਥਾਨ ਵਿਚੋਂ ਨਹੀਂ ਮਿਲਦਾ । ਇਸ ਕਰਕੇ ਟੈਂਪਲ ਸਾਹਿਬ ਦੀ ਖੋਜ ਵੀ ਇਨ੍ਹਾਂ ਰਵੈਤਾਂ ਤੇ ਵਾਰਾਂ ਤੋਂ ਅਸਾਨੂੰ ਅਗਾਹਾਂ ਨਹੀਂ ਲਿਜਾਂਦੀ । ਇਸ ਕਰਕੇ ਜਿਸ ਸਿੱਟੇ ਤੇ ਟੈਂਪਲ ਸਾਹਿਬ ਪੁੱਜੇ ਨੇ ਉਸ ਨੂੰ ਬਿਨਾਂ ਪੜਤਾਲ ਦੇ ਮੰਨਣਾ ਠੀਕ ਨਹੀਂ । ਪਰ ਇਸ ਵਿਚ ਸ਼ੱਕ ਨਹੀਂ ਕਿ ਸਰ ਰਿਚਰਡ ਟੈਂਪਲ ਨੇ ਇਸ ਖੋਜ ਦਾ ਰਸਤਾ ਖੋਲ ਦਿੱਤਾ। ਸ਼ਾਵਾ ਸ਼ੇ ਇਕ ਅੰਗਰੇਜ਼ ਦਾ, ਜਿਸ ਨੇ ਪੰਜਾਬ ਦੇ ਨਿਰੋਲ ਕਹਾਣੀਆਂ ਤੇ ਕਿੱਸਿਆਂ (Folklore) ਦੀ ਲ ਕੀਤੀ ਤੇ ਉਨ੍ਹਾਂ ਵਿੱਚੋਂ ਇਤਿਹਾਸਕ ਮਾਨੁੱਖ ਸਾਮਰਤੱਖ ਖੜੇ ਕਰ ਵਿਖਾਏ। ਬਾਕੀ ਰਿਹਾ ਉਹ ਕਦ ਹੋਏ, ਇਹ ਰਬ ਜਾਣੇ, ਪਰ ਟੈਂਪਲ ਸਾਹਿਬ ਨੇ ਜੱਟ, ਰਾਜਪੂਤ ਤੇ ਇਸਲਾਮ ਦੀਆਂ ਰਵੈਤਾਂ ਤੋਂ ਇਹ ਸਿੱਟਾ ਕਢਿਆ ਹੈ ਕਿ ਮੁਸਲਮਾਨਾਂ ਦਾ ਰਸਲ