57
ਇਨ੍ਹਾਂ ਪ੍ਰਸ਼ਨਾਂ ਦੇ ਢੁਕਦੇ ਉੱਤਰ ਅਸੀਂ ਪੁਰਾਣੇ ਖੋਜੀ ਮਾਂ ਦੀਆਂ ਖੋਜਾਂ ਤੋਂ ਚੋਲ ਕੇ ਦਿੰਦੇ ਹਾਂ। ਪਰ ਇਨ੍ਹਾਂ ਨੂੰ ਪੱਕੇ ਆਖਣਾ ਮੁਸ਼ਕਲ ਹੈ, ਕਿਉਂ ਜੋ ਦੋ ਹਜ਼ਾਰ ਵਰ੍ਹਿਆਂ ਦੀਆਂ ਹੋ ਬੀਤੀਆਂ ਗਲਾਂ ਦੀ ਪੜਤਾਲ, ਹੁਣ (੧੯੩੧ ਵਿਚ) ਕਰਕੇ, ਕਿਸੇ ਪੱਕੇ ਸਿੱਟੇ ਤੇ ਪੁਜਣਾ ਕੋਈ ਸੌਖੀ ਗਲ ਨਹੀਂ। ਅੰਕੜ ਇਹ, ਕਿ ਨਾ ਤੇ ਸਾਕਿਆਂ ਨੇ ਤੇ ਨਾ ਹੀ ਹਿੰਦੂਆਂ ਨੇ ਕੋਈ ਇਤਿਹਾਸ ਲਿਖਿਆ । ਇਸ ਗਲ ਦਾ ਦੇਵਤਿਆਂ ਨੂੰ ਖ਼ਿਆਲ ਈ ਨਹੀਂ ਸੀ । ਹੁਣ ਸਾਰੀ ਖੋਜ ਦਾ ਨਿਰਭਰ ਹੈ ਪੁਰਾਣੇ ਉਖਣ ਲੇਖਾਂ, ਪੁਰਾਣੇ ਸਿਕਿਆਂ (Coins) ਤੇ, ਜਾਂ ਹੋਰਨਾਂ ਦੇਸਾਂ (ਯੂਨਾਨ, ਚੀਨ, ਈਰਾਨ) ਦੇ ਇਤਿਹਾਸਾਂ ਤੇ, ਜਿਨ੍ਹਾਂ ਵਿਚ ਕਿਧਰੇ ਕਿਧਰੇ ਹਿੰਦੁਸਤਾਨ ਦਾ ਜ਼ਿਕਰ ਹੈ, ਚਾਹੇ ਲੜਾਈ ਦੇ, ਚਾਹੇ ਧਰਮ ਦੇ, ਚਾਹੇ ਬਿਉਪਾਰ ਦੇ ਤੇ ਚਾਹੇ ਨਿਰਾ ਸੈਰ ਦੇ ਸਬੰਧ ਕਰਕੇ ਈ ਸਹੀ ।
ਤੇ ਕਿਧਰੇ ਕਿਧਰੇ ਹਿੰਦੂਆਂ ਦੀਆਂ ਧਾਰਮਕ ਪੁਸਤਕਾਂ ਪੁਰਾਣਾਂ ਆਦਿਕਾਂ ਤੋਂ ਕੁਝ ਸੈਨਤਾਂ ਮਿਲਦੀਆਂ ਹੈਨ । ਪਰ ਦੇਵ ਲੜੀ (Mythology) ਵਿਚ ਅਜਿਹੀਆਂ ਪਰੋਈਆਂ, ਕਿ ਸਚ ਝੂਠ ਦਾ ਪਤਾ ਨਹੀਂ ਲਗਦਾ।
ਸਾਕੇ ਕਦ ਆਏ ?
ਸਾਕਿਆਂ ਨੂੰ ਪਛਮੀ ਇਤਿਹਾਸਕਾਰ, ਸਿਥੀਅਨ (Scythian) ਆਖਦੇ ਹੈਨ, ਤੇ ਉਨ੍ਹਾਂ ਸਾਰੀਆਂ ਕੌਮਾਂ ਨੂੰ ਵੀ ਜਿਨ੍ਹਾਂ ਨੂੰ ਢੇਰ ਲੀ ‘ਯੂਕੀ ਯਾ “ਕੁਨ’ ਤੇ ਕਦੀ ਕਦੀ ਪਾਰਥੀਅਨ' (Parthian) ਵੀ ਆਖਦੇ ਨੇ, ਏਸੇ ਨਾਂ ਨਾਲ ਲਿਖਦੇ ਨੇ ।
ਸਾਕਾ ਸੰਸਕ੍ਰਿਤ ਦਾ ਪਦ ਜਾਪਦਾ ਹੈ। ਤੇ ਏਸੇ ਤੋਂ ਸਾਕਿਸਤਾਨ ' ਤੇ ਸਾਕਾ ਦੀਪ ਬਣੇ ਸਨ।
ਅੰਗਰੇਜ਼ੀ ਇਤਿਹਾਸਕਾਰ ਤੇ ਲਿਖਦੇ ਨੇ ਕਿ ਸੰ: ੧੭੪ ਤੋਂ ੧੬੫ ਬੀ. ਸੀ. ਵਿਚ ਮੰਗੋਲੀਆ ਦੀ ਇਕ ਕੌਮ ਨੇ ਯੂਕੀਆਂ ਨੂੰ ਪਛਮੀ ਮੰਗੋਲੀਆ ਤੋਂ ਕਢ ਕੇ ਤੁਕਸਤਾਨ ਵਲ ਧੱਕਾ ਦਿਤਾ ਤੇ ਯੂਕੀਆਂ ਨੇ ਸਾਕਿਆਂ ਨੂੰ ਲੜ ਭਿੜ ਕੇ ਕਢਿਆ ਤੇ ਸਾਕੇ ਹਰਾਤ ਦੇ ਰਾਹ ਸੀਸਤਾਨ (ਈਰਾਨ) ਵਲ ਗਏ ਤੇ ਦਰਿਆ ਹਲਮੰਦ ਦੇ ਕੰਢੇ ਤੇ ਵਸਤੀ ਪਾ ਬੈਠੇ। ਸੀਸਤਾਨ ਨੂੰ ਪੁਰਾਣੇ ਗ੍ਰੰਥਾਂ ਵਿਚ ਸਾਕਿਸਤਾਨ ਲਿਖਿਆ ਹੈ । ਈਰਾਨੋਂ ਸਾਕੇ ਸਿੰਧ ਵਲ ਗਏ, ਜਿਸ ਦਾ ਨਾਂ ਸਾਕਾ ਦੀਪ ਪੈ ਗਿਆ, ਤੇ ਓਥੋਂ ਕੁਝ ਉਤਰ ਨੂੰ ਸਿੰਧ ਸਾਗਰ ਦੁਆਬ ਵਲ ਚੜ੍ਹਾਈ ਕਰਦੇ ਗਏ ਤੇ ਕੁਝ ਪੂਰਬ ਨੂੰ ਮਾਲਵੇ ਤੇ ਗੁਜਰਾਤ ਵਲ। ਹੁਣ ਇਸ ਖਿਆਲ ਨਾਲ ਕਿ ਸਾਕੇ ਆਪਣੇ ਘਰੋਂ ੧੭੪ ਬੀ. ਸੀ. ਤੋਂ ਬਾਹਰ ਨਿਕਲੇ, ਤਾਂ ਸਾਕਿਆਂ ਦਾ ਪੰਜਾਬ ਵਿਚ ਆਉਣਾ ਹੌਲੀ ਹੌਲੀ ਕਈ ਸਦੀਆਂ