ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਦੋ ਸ਼ਬਦ
ਲੋਕ ਗਾਥਾਵਾਂ ਮਨੁਖੀ ਸਮਾਜ ਦਾ ਉਹ ਵਿਰਸਾ ਹੈ ਜਿਸ ਦਾ ਲੇਖਕ ਸਿਰਫ ਇਕ ਵਿਅਕਤੀ ਨਹੀਂ, ਸਗੋਂ ਉਸ ਬੋਲੀ ਵਿਚ ਗਾਉਣ ਵਾਲੇ ਸਾਰੇ ਲੋਕ ਬਣ ਜਾਂਦੇ ਹਨ। ਲਿਖਤ ਵਿਚ ਆਉਣ ਤੋਂ ਪਹਿਲਾਂ ਉਸ ਦੀ ਕਾਵਿ-ਬਣਤਰ ਵਿਚ ਬਹੁਤ ਵਾਰੀ ਪਕਿਆਈ ਆ ਜਾਂਦੀ ਹੈ। ਪੰਜਾਬੀ ਵਿਚ ਅਜੇਹੀਆਂ ਗਾਥਾਵਾਂ ਸੰਭਾਲਣ ਵਿਚ ਸਭ ਤੋਂ ਵਧ ਦੇਣ ਸਰ ਰਿਚਰਡ ਟੈਂਪਲ ਅਤੇ ਬਾਵਾ ਬੁਧ ਸਿੰਘ ਦੀ ਹੈ।
ਬਾਵਾ ਬੁਧ ਸਿੰਘ ਜੀ ਨੇ ਰਾਜਾ ਰਸਾਲੂ ਸਬੰਧੀ ਬਹੁਤ ਸਾਰੀਆਂ ਗਾਥਾਵਾਂ ਦਾ ਸੰਕਲਣ ਕਰਕੇ ਉਸ ਨਾਲ ਇਤਿਹਾਸਕ ਟਿਪਣੀ ਦਿਤੀ ਹੈ। ਇਹ ਪੁਸਤਕ ਬਹੁਤ ਸਾਲ ਪਹਿਲਾਂ ਛਪੀ ਸੀ। ਪੰਜਾਬੀ ਪਾਠਕਾਂ ਦੀ ਮੰਗ ਨੂੰ ਮੁਖ ਰਖਦੇ ਹੋਏ ਇਸ ਦਾ ਪੁਨਰ-ਪ੍ਰਕਾਸ਼ਨ ਕੀਤਾ ਜਾ ਰਿਹਾ ਹੈ।
ਮਾਰਚ, 1970
ਲਾਲ ਸਿੰਘ
ਡਾਇਰੈਕਟਰ, ਭਾਸ਼ਾ ਵਿਭਾਗ,
ਪੰਜਾਬ