59
ਫੇਰ ਯੂਨਾਨੀ ਨਸਲ ਦੇ ਰਾਜਿਆਂ ਦਾ ਕਾਬਲ ਵਿਚ ਰਾਜ ਹੋਣਾ ਵੀ, ਇਸ ਗਲ ਦਾ ਸਬੂਤ ਨਹੀਂ ਕਿ ਸਾਕੇ ਓਧਰੋਂ ਨਹੀਂ ਲੰਘੇ। ਜਦ ਅਸਲ ਯੂਨਾਨੀ ਰਾਜ ਦਾ ਨਾਸ ਮੌਰਿਆ ਟਬਰ ਦੇ ਵੇਲੇ ਹੋ ਚੁਕਾ ਸੀ, ਤਾਂ ਉਸ ਦੇ ਪਿਛੋਂ ਟਾਵੇਂ ਟਾਵੇਂ ਛੋਟੇ ਰਾਜੇ ਰਹਿ ਗਏ, ਜੀਕਣ ਅਜ ਕਲ ਦੀਆਂ ਰਿਆਸਤਾਂ। ਭਲਾ ਕਾਬਲ ਦੇ ਛੋਟੇ ਜਿਹੇ ਰਾਜੇ ਦੀ ਕੀ ਮਜਾਲ ਸੀ ਕਿ ਸਾਕਿਆਂ ਦੇ ਹੜ੍ਹ ਨੂੰ ਡੱਕਾ ਪਾਂਦਾ। ਵਿਚਾਰੇ ਨੇ ਈਨ ਮੰਨ ਕੇ ਆਪਣੀ ਜਾਨ ਬਚਾਈ ਹੋਣੀ ਏ। ਤੇ ਸਾਕਿਆਂ ਨੇ ਖ਼ਬਰ ਲੰਘ ਕੇ ਪਿਸ਼ਾਵਰ ਤੇ ਸਿੰਧ ਸਾਗਰ ਇਲਾਕੇ ਵਿਚ ਰਾਜ ਕਾਇਮ ਕਰ ਲਿਆ। ਇਹ ਯੂਕੀ ਕੌਮ, ਦੀ ਆਵਿਕ ਸੀ।
ਹੁਣ ਅਸੀਂ ਪਹਿਲੋਂ ਦਸ ਆਏ ਹਾਂ (ਵੇਖੋ ਸਫ਼ਾ ੬) ਕਿ ਸਾਕਿਆਂ ਦਾ ਜ਼ਿਕਰ ਦਾਰਾ ਦੀ ਫ਼ੌਜ ਵਿਚ ਵੀ ਆਉਂਦਾ ਹੈ (੫੧੨ ਬੀ. ਸੀ.) ਤੇ ਖਿਸਰੋ (Xcrexes) ਦੀ ਫ਼ੌਜ ਵਿਚ ਵੀ ਸਨ ਜਿਸ ਨੇ ਯੂਨਾਨ ਫ਼ਤਹਿ ਕੀਤਾ ਸੀ। ਇਹ ੪੮੦ ਬੀ. ਸੀ. ਦੀ ਗਲ ਹੈ। ਏਧਰ ਇਹ ਤੇ ਓਧਰ ਹਿੰਦੂ ਪੁਰਾਣਾਂ, ਤੇ ਮਹਾਂ ਭਾਰਥ ਵਿਚ ਸਾਕਿਆਂ ਦਾ ਨਾਉਂ ਆਉਂਦਾ ਹੈ। ਇਸ ਤੋਂ ਜ਼ਾਹਰ ਹੈ ਕਿ ਸਾਕੇ ਮਸੀਹ ਤੋਂ ਕਈ ਸਦੀਆਂ ਪਹਿਲੇ, ਅਪਣੇ ਦੇਸ, ਕੈਸਪੀਆਨ ਸਮੁੰਦਰ ਦੇ ਪੂਰਬੀ ਕੰਢੇ ਤੋਂ ਟੁਰਕੇ ਦੇਸ਼ ਦਿਸ਼ਾਂਤਰਾਂ ਫੈਲ ਚੁਕੇ ਸਨ, ਅਗਨੀ ਪੁਰਾਣ[1] ਵਿਚ ਸਾਕਾ ਦੀਪ (ਸਿੰਧ) ਦਾ ਜ਼ਿਕਰ ਹੈ, ਜਿਸ ਦੇ ਵਸਨੀਕ ਭੂਪਾ ਦੀ ਔਲਾਦ ਸਨ ਤੇ ਸਾਕਾ ਈਸ਼ਵਰ ਅਖਾਂਦੇ ਸਨ। ਪੁਰਾਣੇ ਸਾਕੇ, ਮਿਥੇਰਾ ਦੇਵਤਾ ਜਾਂ ਸੂਰਜ ਦੀ ਪੂਜਾ ਕਰਦੇ ਸਨ।ਤੇ ਨਵੇਂ ਯੂਕੀ ਚੰਦਰਮਾਂਹ ਦੀ ਪੂਜਾ ਕਰਦੇ ਸਨ। ਏਸੇ ਕਰਕੇ ਪੁਰਾਣੇ ਸਾਕੇ ਸੂਰਜਵੰਸੀ ਤੇ ਨਵੇਂ ਯੂਕੀ, ਯੂਤੀ ਜਾਂ ਜੀਤ, ਜਿਹੜੇ ਪਦ ਵਿਗੜ ਕੇ ਯਾਦੋ ਬਣ ਗਏ, ਚੰਦਰ ਵੰਸੀ ਅਖਾਏ।
ਪੁਰਾਣੇ ਹਿੰਦੂ ਗ੍ਰੰਥਾਂ ਵਿਚ ਇਹ ਵੀ ਲਿਖਿਆ ਹੈ ਕਿ ਸਾਕੇ, ਖਤ੍ਰੀ ਹੈਨ, ਪਰ ਨੀਵੇਂ ਦਰਜੇ ਦੇ। ਸਾਰੀਆਂ ਗੱਲਾਂ ਦਸਦੀਆਂ ਹੈਨ ਕਿ ਸਾਕੇ ਹੌਲੀ ਹੌਲੀ ਕਈ ਟੱਬਰਾਂ ਵਿੱਚੋ ਦੇਸੋਂ ਨਿਕਲਦੇ ਰਹੇ, ਤੇ ਯੂਕੀਆਂ ਦੇ ਵੇਲੇ ਉਨ੍ਹਾਂ ਦਾ ਹਿੰਦ ਵਲ ਆਖਰੀ ਰੋੜ੍ਹ ਸੀ। ਜੇ ਅਸੀਂ ਪਛਮੀ ਇਤਿਹਾਸਕਾਰਾਂ ਦੀ ਰਾਏ ਮੰਨੀਏ ਕਿ ਯੂਕੀ ਵੀ ਸੀਸਤਾਨ ਦੇ ਰਸਤਿਓਂ ਆਏ, ਇਕ ਹੋਰ ਔਖ ਪੈਂਦਾ ਹੈ। ਸਾਕੇ ਤੇ ਸੀਸਤਾਨਂ ਵਿਚ ਸਦੀਆਂ ਪਹਿਲੇ ਆਬਾਦ ਸਨ। ਯੂਕੀ ਉਨ੍ਹਾਂ ਦੇ ਵੈਰੀ ਸਨ।
ਭਲਾ ਆਪਣੇ ਵੈਰੀ ਯੂਕੀਆਂ ਨੂੰ ਸਾਕੇ ਸੀਸਤਾਨੋਂ ਬਿਨਾਂ ਲੜਾਈਓਂ ਕਦ ਲੰਘਣ ਦਿੰਦੇ! ਪਰ ਅਜਿਹੀ ਲੜਾਈ ਦਾ ਕਿਧਰੇ ਵੀ ਜ਼ਿਕਰ ਨਹੀਂ। ਸਾਕਿਆਂ ਦਾ ਉਸ ਵੇਲੇ ਬੜਾ ਜ਼ੋਰ ਸੀ। ਅਸਲ ਗਲ ਇਹ ਜਾਪਦੀ ਹੈ ਕਿ ਯੂਕੀਆਂ ਨੇ ਰਹੇ ਖਹੇ ਸਾਕਿਆਂ ਦੇ ਟਬਰਾਂ ਨੂੰ ਤੁਰਕਿਸਤਾਨੋਂ ਕਢਿਆ ਤੇ ਫੇਰ ਦਰਿਆ ਸੈਹੂਣੋ ਪਾਰ ਹੋ ਕੇ
- ↑ *ਵੇਖੋ ਰਾਂਜਿਸਥਾਨ (Tod's Rajasthañ)