ਸਮੱਗਰੀ 'ਤੇ ਜਾਓ

ਪੰਨਾ:ਰਾਜਾ ਰਸਾਲੂ - ਬਾਵਾ ਬੁੱਧ ਸਿੰਘ.pdf/72

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

60

ਹਿੰਦੂ-ਕੁਸ਼ ਟਪਕੇ ਕਾਬਲ ਦੇ ਰਾਜਾ ਨੂੰ ਈਨ ਮਨਾਕੇ ਪੁਸ਼ਾਵਰ ਤੇ ਸਿੰਧ ਦੀ ਵਾਦੀ ਵਿਚ ਰਾਜੇ ਬਣ ਬੈਠੇ। ਯੂਕੀਆਂ ਦਾ ਪੱਕਾ ਰਾਜ ਪਹਿਲੀ ਸਦੀ ਮਸੀਹ ਤੋਂ ਸ਼ੁਰੂ ਹੋਇਆ।

ਹੁਣ ਸਾਕਿਆਂ ਨੇ ਸੀਸਤਾਨ ਵਿਚ ਪੈਰ ਜਮਾਏ ਹੋਏ ਸਨ, ਤ ਪੂਰਬ ਵਲ ਵਧਕੇ ਸਿੰਧ ਵਿਚ ਫੈਲ ਗਏ ਸਨ। ਈਰਾਨੀ ਰਾਜ ਦਾ ਜ਼ੋਰ ਜਦ ਯੂਨਾਨੀਆਂ ਨੇ ਤੋੜ ਦਿਤਾ ਤੋ ਪਿੱਛੋਂ ਯੂਨਾਨੀ ਵੀ ਕਮਜ਼ੋਰ ਹੋ ਗਏ ਤਾਂ ਸਾਕਿਆਂ ਨੇ ਸਿੰਧ ਤੇ ਕੰਧਾਰ ਵਲ ਆਪਣਾ ਰਾਜ ਕੰਮ ਕੀਤਾ। ਸੀਸਤਾਨ ਇਹਨਾਂ ਦਾ ਬਾਦਸ਼ਾਹ ਯੋਨੁਣੀ (Vonones) ਤੇ ਸਿੰਧ ਵਿਚ ਮੁਆਈਸ (Maues) ਸੀ।

ਮੁਆਈਸ ਨੇ ਸਿੰਧ ' ਤੇ ੧੨੦ ਬੀ. ਸੀ. ਵਿਚ ਹਮਲਾ ਕੀਤਾ ਸੀ ਪਰ ਕੈਂਬਰਿਜ ਵਾਲੀ ਹਿਸਟਰੀ ਦਾ ਇਤਿਹਾਸਕਾਰ ਸੰਨ ੮੮ ਬੀ. ਸੀ. ਤੋਂ ਪਿਛੋਂ ਲਿਖਦਾ ਹੈ, ਜਦ ਮਿਦੀਤ ਦੂਜਾ ਮਰ ਚੁਕਾ ਸੀ। ਚਾਹੇ ਕੋਈ ਸੰਨ ਲੈ ਲਵੋ, ਇਹ ਸਾਬਤ ਹੈ ਕਿ ਯੂਕੀਆਂ ਦੇ ਪੰਜਾਬ ਆਉਣ ਤੋਂ ਪਹਿਲਾਂ, ਸਾਕਿਆਂ ਦਾ ਰਾਜ ਪੰਜਾਬ ਦੇ ਦਖਣ ਤੇ ਦਖਣ-ਪਛਮ (ਕੰਧਾਰ) ਵਲ ਹੋ ਚੁੱਕਾ ਸੀ। ਇਹ ਦੋਵੇਂ ਸਾਕਿਆਂ ਦੇ ਟਬਰ ਦਰਿਆ ਸਿੰਧ ਦੀ ਵਾਦੀ ਵਲ ਹੌਲੀ ਹੌਲੀ ਵਧਦੇ ਰਹੇ। ਇਸਤੋਂ ਇਹ ਸਾਬਤ ਹੈ ਕਿ ਸਾਕੇ ਮਸੀਹ ਤੋਂ ਇਕ ਦੋ ਸਦੀਆਂ ਪਹਿਲੇ ਈ ਸਿੰਧ ਵਿਚ ਆ ਗਏ ਹੋਣੇ ਨੇਂ ਇਹੀ ਸੂਰਜਵੰਸੀ ਸਨ। ਪੰਜਾਬ ਦਾ ਹਾਲ ਮਸੀਹ ਤੋਂ ਸੌ ਵਰ੍ਹੇ ਪਹਿਲ

ਜਦ ਸਾਕਿਆਂ ਦਾ ਹੜ੍ਹ ਸਾਰੇ ਪਾਸਿਓਂ ਪੰਜਾਬ ਨੂੰ ਬੜਨ ਲਈ ਵਧ ਰਿਹਾ ਸੀ ਤਾਂ, ਪੰਜਾਬ ਵਿਚ ਵੀ ਤਾਂ ਅਫੜਾਤਫੜੀ ਪਈ ਹੋਣੀ ੲ। ਹੁਣ ਅਸੀਂ ਪੰਜਾਬ ਦੀ ਪਹਿਲੀ ਸਦੀ ਬੀ. ਸੀ. ਵਿਚ ਦੀ ਪੁਲਿਟੀਕਲ ਹਾਲਤ ਵਿਚ ਨਜ਼ਰ ਮਾਰਦੇ ਹਾਂ। ਸਕੰਦਰ ਦੇ ਵੇਲੇ ਵੀ ਅਸਲੀ ਪੰਜਾਬ ਜਿਥੇ ਰਾਠ ਤੇ ਬਹਾਦਰ ਪੰਜਾਬੀ ਵਸਦੇ ਸਨ ਦਰਿਆ ਜੇਹਲਮੋਂ ਪਾਰ (ਪੂਰਬ ਵਲ) ਸੀ। ਗੰਧਾਰਾ ਦਾ ਰਾਜ ਕਾਬਲ ਤੇ ਸਿੰਧ ਸਾਗਰ ਵਿਚ ਸੀ। ਟੈਕਸਲਾ ਓਸ ਦੀ ਰਾਜਧਾਨੀ ਸੀ। ਟੈਕਸਲਾ ਦੇ ਰਾਜਾ ਨੇ ਤੇ ਸਕੰਦਰ ਦੀ ਈਨ ਮੰਨਕੇ, ਪੰਜਾਬ ਦੇ ਰਾਜਾ ਪੌਰੂ ਦੇ ਵਿਰੁਧ ਮਦਤ ਦਿਤੀ ਸੀ। ਗਲ ਕੀ ਸਕੰਦਰ ਦੀ ਲੜਾਈ ਅਸਲ ਪੰਜਾਬੀਆਂ ਨਾਲ ਹੋਈ। ਤੇ ਪੰਜਾਬੀਆਂ ਨੇ ਯੂਨਾਨੀਆਂ ਦੇ ਦੰਦ ਜਿਹੇ ਖੱਟੇ ਕੀਤੇ ਕਿ ਵਿਚਾਰਿਆਂ ਨੇ ਸਤਲੁਜੋਂ ਪਾਰ ਲੰਘਣੋਂ, ਕੰਨ ਤੇ ਹਥ ਧਰੇ। ਇਸ ਗਲ ਦਾ ਇਤਿਹਾਸ ਗਵਾਹ ਹੈ, ਕਿ ਸਕਦਰ ਦੀ ਇਕ ਹੋਰ ਲੜਾਈ, ਜਿਹਲਮ ਦੇ ਪਿਛੋਂ, ਵਟਾਲੇ ਕੋਲ ਜਾਂ ਦੁਆਬਾ ਬਿਸਤ ਜਾਲੰਧਰ, ਵਿਚ ਕਿਧਰੇ ਹੋਈ ਸੀ, ਜਿਸ ਵਿਚ ਫ਼ਤਹਿ ਤੇ ਸਕੰਦਰ ਦੀ ਹੋਣੀ ਲਿਖੀ ਹੈ, ਕਿਉਂ ਜੋ ਇਤਿਹਾਸਕਾਰ ਯੂਨਾਨੀ ਸਨ, ਪਰ ਫ਼ੌਜ ਨੇ ਅਗੇ ਵਧਣੋਂ ਇਕੋ ਨਨਾ ਪੜ੍ਹਿਆ। ਅੰਤ ਸਕੰਦਰ ਨੂੰ ਮੁੜਨਾ ਪਿਆ। ਯੂਨਾਨ ਦਾ ਹੜ੍ਹ ਪੰਜਾਬੀਆਂ ਨੇ ਆਪਣੀਆਂ ਲੋਥਾਂ ਨਾਲ ਬੰਨ੍ਹ ਮਾਰਕੇ, ਰੋਕ ਲਿੱਤਾ। ਵਾਹ! ਪੰਜਾਬੀਓ! ਜਦ ਸਕੰਦਰ ਮੁੜਿਆ, ਤਾਂ ਸਾਕਲੇ ਕੋਲ ਫੇਰ ਸਖ਼ਤ ਲੜਾਈ ਹੋਈ। ਉਸਦੇ ਪਿਛੋਂ ਪੰਜ-ਨਦ ਕੋਲ। ਇਕ ਵਾਰੀ ਤੇ