61
ਸਕੰਦਰ ਮੁਸ਼ਕਲ ਨਾਲ ਜਾਨੋਂ ਬਚਿਆ। ਸਕੰਦਰ ਨੇ ਡੇਰਾ ਪਾਕੇ, ਇਹਨਾਂ: ਪੰਜਾਬੀ ਕੌਮਾਂ ਨਾਲ ਲੜਾਈਆਂ ਕੀਤੀਆਂ ਤੇ ਭਾਂਜ ਦੇ ਕੇ ਦਖਣ ਨੂੰ ਸਿੰਧ ਵਲ ਚਲਾ ਗਿਆ। ਗਲ ਕੀ-ਸਕੰਦਰ ਨੂੰ, ਜਿੰਨਾ ਚਿਰ ਓਹ ਸਿੰਧ ਵਿਚ ਨਾ ਪੁਜਿਆ, ਆਰਾਮ ਨਾ ਮਿਲਿਆ।
ਪੰਜ ਬ ਦਾ ਇਲਾਕਾ ਹਮੇਸ਼ਾਂ ਆਜ਼ਾਦ ਈ ਰਿਹਾ। ਨਾ ਸਕੰਦਰ ਨੇ ਈ ਪੂਰਾ ਫ਼ਤਹਿ ਕੀਤਾ, ਤੇ ਨਾ ਚੰਦਰ ਗੁਪਤ ੧ ਨੇ। ਇਹ ਇਕ ਕਿਸਮ ਦਾ (Protected Territory) ਈ ਰਹਿਆ। ਅਸਲੀ ਹਾਲਤ ਏਸ ਦੀ ਸਰਹੱਦੀ ਖ਼ੁਦ-ਮੁਖ਼ਤਾਰ ਇਲਾਕੇ ਵਾਂਙੂ ਸੀ। ਇਸਦੇ ਅੰਦਰਲੇ ਪ੍ਰਬੰਧ ਵਿਚ ਭਾਰਤ ਦਾ ਮਹਾਰਾਜਾ ਦਖਲ ਨਹੀਂ ਸੀ ਦਿੰਦਾ।
ਪੰਜਾਬ ਵਿਚ ਆਰੀਆਂ ਦੇ ਪਿੱਛੋਂ ਨਾਗ ਕੌਮ ਦੀ ਵਸੋਂ ਸੀ, ਏਸੇ ਕੌਮ ਦੇ ਕਈ ਫ਼ਿਰਕੇ ਕੇਂਦਰ ਨਾਲ ਲੜੇ ਸਨ। ਆਰੀਆ ਤੇ ਸਤਲੁਜੋਂ ਪਾਰ ਹੋ ਕੇ ਜਮਨਾ ਗੰਗਾ ਦੀਆਂ ਵਾਦੀਆਂ ਵਿਚ ਜਾ ਵਸੇ ਸਾਨ, ਨਾਗ ਪੰਜਾਬ ਵਿਚ ਈ ਰਹੇ। ਇਨ੍ਹਾਂ ਨੂੰ ਤਛਕ, ਟਕਾ ਆਖਦੇ ਸਾਨ।
ਸਕੰਦਰ ਨਾਲ ਜੇਹੜਾ ਪੌਰੂ ਲੜਿਆ, ਉਹ ਵੀ ਨਾਗ ਈ ਸੀ। ਕਈ ਥਾਂਵਾਂ ਤੇ ਲਿਖਿਆ ਹੈ ਕਿ ਸਲਵਾਹਨ ਵੀ ਨਾਗ ਸੀ। ਇਹ ਵੀ ਰਵੈਤ ਹੈ ਕਿ ਉਹ ਸ਼ੇਸ਼ਨਾਗ ਦਾ ਪੁਤਰ ਸੀ। ਇਹ ਗਲ ਦਸਦੀ ਏ ਕਿ ਉਹ ਨਾਗ ਨਸਲ ਦਾ ਸੀ, ਚਾਹੇ ਉਸਦੀ ਮਾਂ ਆਰੀਆ ਖਤਰਾਨੀ ਈ ਹੋਵੇ।
ਪਹਿਲੀ ਸਦੀ ਬੀ. ਸੀ. ਵਿਚ ਸਾਕੇ ਪਛਮੋਂ ਤੇ ਦਖਣੋਂ ਪੰਜਾਬ ਵਲ ਵਧ ਰਹੇ ਸਾਨ। ਸਿੰਧ ਉਹਨਾਂ ਨੇ ਲੈ ਲਿਤਾ ਸੀ। ਗੰਧਾਰਾ ਵਿਚ ਵੀ ਰਾਜ ਬਣਾ ਲਿਤਾ ਸੀ। ਤੇ ਏਧਰ ਪੰਜਾਬੀ ਉਨ੍ਹਾਂ ਨਾਲ ਲੜਦੇ ਭਿੜਦੇ ਸਾਨ। ਇਨ੍ਹਾਂ ਲੜਾਕੇ ਪੰਜਾਬੀਆਂ ਦਾ ਸਰਦਾਰ ਸਲਵਾਹਨ ਸੀ, ਜੇਹੜਾ ਇਨ੍ਹਾਂ ਨੂੰ ਟੈਕਸਲਾ ਵਿਚ ਵੀ ਤੰਗ ਕਰਦਾ ਸੀ। ਤੇ ਆਖਰ ਸਾਰੇ ਪੰਜਾਬੀ ਟਬਰਾਂ ਨੂੰ ਕਠਾ ਕਰਕੇ ਸਾਕਿਆਂ ਨੂੰ ਡੱਕਾ ਪਾਣ ਲਈ ਮੁਲਤਾਨੋਂ ਦਖਣ ਵਲ ਵਧਿਆ। ਸਾਕੇ ਉਪਰ ਨੂੰ ਆਉਂਦੇ ਸਨ। ਬਸ ਮੁਲਤਾਨੋਂ ਦਖਣ ਵਲ ਕਰੋਰ ਦੇ ਕੋਲ ਬੜੀ ਲੜਾਈ ਹੋਈ ਜਿਸ ਵਿਚ ਸਾਕਿਆਂ ਨੂੰ ਬੜੀ ਭਾਰੀ, ਸ਼ਕਸਤ ਹੋਈ, ਤੇ ਇਸ ਫ਼ਤਹਿ ਦੀ ਯਾਦ ਵਿਚ ਇਕ ਸੰਮਤ ਦੀ ਨੀਂਹ ਰਖੀ ਗਈ। ਉਹ ਕਿਹੜਾ ਸੰਮਤ ਸੀ, ਇਸਦਾ ਹੁਣ ਨਿਰਨਾ ਕਰਨਾ ਹੈ॥
ਲੜਾਈ ਦੀ ਤਾਰੀਖ ਉਹੀ, ਜੇਹੜੀ ਸੰਮਤ ਦੀ। ਹੁਣ ਸਾਡੇ ਪਾਸ ਦੋ ਸੰਮਤ ਹੈਨ; ਇਕ ਜਿਸਨੂੰ ਬਿਕ੍ਰਮੀ ਆਖਦੇ ਨੇ, ਜੇਹੜਾ ੫੭-੫੮ ਵਰ੍ਹੇ ਮਸੀਹ ਤੋਂ ਪਹਿਲੋਂ
- ਨਾਗ ਕੌਮ ਵੀ ਆਰੀਆਂ ਵਾਂਗੂੰ ਮਧਯ: ਏਸ਼ੀਆ ਵਿਚੋਂ, ਪਰ ਆਰੀਆਂ ਦੇ ਪਿਛੋਂ,
ਓਸੇ ਰਸਤੇ ਹਿੰਦ ਵਿਚ ਆਈ। ਜਿਉਂ ਜਿਉਂ ਆਰੀਆ ਪੂਰਬ ਵਲ ਵਧਦੇ ਗਏ; ਉਹਨਾਂ ਦੀ ਥਾਂ ਨਾਗਿਆਂ ਮਲ ਲਿਤੀ। ਪਾਂਡੂਆਂ ਦੀਆਂ ਲੜਾਈਆਂ ਨਾਗਿਆਂ ਨਾਲ ਹੁੰਦੀਆਂ ਰਹੀਆਂ।