ਸਮੱਗਰੀ 'ਤੇ ਜਾਓ

ਪੰਨਾ:ਰਾਜਾ ਰਸਾਲੂ - ਬਾਵਾ ਬੁੱਧ ਸਿੰਘ.pdf/75

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

63


ਸੂਰਜ ਤੇ ਚੰਦ੍ਰ ਬੰਸੀ ਬਣ ਗਈਆਂ। ਅਤੇ ਬ੍ਰਾਹਮਣਾਂ ਨੇ ਇਨ੍ਹਾਂ ਦੀ ਪ੍ਰਣਾਲੀ ਰਾਮ ਤੇ ਨ ਨਾਲ ਜੋੜ ਦਿਤੀ। ਇਹ ਵੀ ਪੁਰਾਤਨ ਲਿਖਤਾਂ ਤੋਂ ਸਿਧ ਹੈ ਕਿ ਜਦ ਕੰਮ ਵੀ ਪੁਰਾਣੇ ਸਾਕਿਆਂ ਦੀ ਅੰਸ ਹੈ ਅਤੇ ਰਾਜਪੂਤਾਂ ਤੇ ਜੱਟਾਂ ਦੀਆਂ ਕਈ ਥਾਈਂ ਗੋਤਾਂ ਤੇ ਰਵਾਇਤਾਂ ਮਿਲਦੀਆਂ ਹੈਨ, ਜੀਕਣ, ਭਟੀ ਰਾਜਪੂਤ, ਸਿਧੂ ਤੇ ਸਾਂਸੀ ਜਟਾਂ ਦੀਆਂ ਅਸਲ ਵਿਚ ਇਹ ਦੋਵੇਂ ਇਕੋ ਸੋਮੇ ਦੀਆਂ ਨਦੀਆਂ ਹੈਨ। ਜਦ ਸਾਕਿਆਂ ਦਾ ਰਾਜ ਗਿਆ ਤਾਂ ਉਹ ਰਾਜ ਭਾਗ ਵਾਲੇ ਸਾਕੇ ਜਿਨ੍ਹਾਂ ਨੇ ਰਿਆਸਤਾਂ ਕੰਮ ਕਰ ਲਿਤੀਆਂ ਸਾਨ, ਰਾਜਪੂਤ ਬਣ ਗਏ। ਦੂਜੇ ਜੇਹੜੇ ਜ਼ਿਮੀਆਂ ਵਾਂਹਦੇ ਸਾਨ, ਉਹ ਜੱਟ ਅਖਾਏ। ਪਹਿਲੋਂ ਤਾਂ ਇਕੋ ਮਿਕੋ ਰਹੇ, ਪਰ ਹੁੰਦਿਆਂ ਹੁੰਦਿਆਂ ਵਿਥ ਪੈਂਦੀ ਗਈ। ਰਾਜ ਕਰਨ ਵਾਲਿਆਂ ਟੱਬਰਾਂ ਨੇ ਆਪਣੇ ਹਲਵਾਹੂ ਭਰਾਵਾਂ ਨੂੰ ਵਖਰਾ ਕਰ ਦਿਤਾ ਤੇ ਨੀਵਾਂ ਜਾਤਾ।

ਅਸੀ ਕੈਰੋਰ ਦੀ ਲੜਾਈ ਦਾ ਸਮਾਂ ਤੇ ਜਿਥੋਂ ਤੀਕ ਖੋਜ ਦਸਦੀ ਹੈ, ਬੰਨ੍ਹ ਆਏ ਹਾਂ; ਹੁਣ ਵੇਖਣਾ ਇਹ ਹੈ ਕਿ ਸਾਕਿਆਂ ਨੂੰ ਭਾਂਜ ਕਿਸ ਨੇ ਦਿਤੀ। ਕੋਈ ਸਲਵਾਹਨ, ਕੋਈ ਬਿਕਮਾਜੀਤ ਆਖਦਾ ਹੈ। ਅਸੀਂ ਦਸ ਆਏ ਹਾਂ, ਬਿਕ੍ਰਮਾਜੀਤ ਕੇਵਲ ਇਕ ਲਕਬ ਜਾਂ ਵਡਿਆਈ ਦਾ ਨਾਂ ਈ ਹੈ, ਜੀਕਣ: “ਸ਼ਾਹ ਜਹਾਨ; ਤੇ ਇਹ ਲਕਬ ਕਈਆਂ ਰਾਜਿਆਂ ਨੇ ਆਪਣੇ ਨਾਂ ਨਾਲ ਲਾਇਆ। ਇਕ ਜਗ੍ਹਾ ਕਨਿੰਘਮ ਨੇ ਸਲਵਾਹਨ ਦੇ ਪੁਤ੍ਰ ਰਸਾਲੂ ਨੂੰ ਵੀ ਬਿਕਮਾਜੀਤ ਆਖਿਆ ਹੈ। ਹੁਣ ਸਲਵਾਹਨ ਨੇ ਜਦ ਸਾਕਿਆਂ ਨੂੰ ਭਾਂਜ ਦਿਤੀ, ਤਾਂ ਉਹ ਦੇਸ ਦਾ ਵੱਡਾ ਬਹਾਦਰ ਰਾਜਾ ਹੋ ਗਿਆ ਹੋਣਾ ਏ, ਤਾਂ ਉਸ ਨੇ ਆਪਣੇ ਨਾਂ ਨਾਲ ਵਿਕਮ ਆਦਿਤਯ: (ਬਹਾਦਰੀ ਦਾ ਸੂਰਜ) ਜਾਂ ਯੋਧਿਆਂ ਦਾ ਸੂਰਜ ਦਾ ਲਕਬ ਆਪਣੇ ਨਾਂ ਨਾਲ ਲਾ ਲਿਆ ਹੋਣਾ ਏ। ਇਸ ਕਰਕੇ ਸਾਕਆਂ ਦੇ ਬਿਜੇਈ ਨੂੰ ਕੋਈ ਸਲਵਾਹਨ ਤੇ ਕੋਈ ਬਿਕ੍ਰਮਾਦਤਿਯ; ਆਖਣ ਲਗ ਪਿਆ।

ਇਸ ਉਪਰਲੀ ਵਿਚਾਰ ਤੋਂ ਅਸੀਂ ਏਸ ਸਿੱਟੇ ਤੇ ਪੁੱਜੇ ਹਾਂ ਕਿ :(੧) ਸਾਕਿਆਂ ਦਾ ਹਿੰਦ ਵਿਚ ਆਉਣ ਜਾਣ ਚਾਰ ਪੰਜ ਸੌ ਵਰ੍ਹੇ ਮਸੀਹ ਤੋਂ ਪਹਿਲੇ ਤੋਂ ਸੀ। ਇਨ੍ਹਾਂ ਦੇ ਕਈ ਟਬਰ ਹਿੰਦ ਵਿਚ ਆਉਂਦੇ ਰਹੇ। ਕੋਈ ਈਰਾਨੋਂ ਸਿੰਧ; ਤੇ ਸਿੰਧੋਂ ਉਤ੍ਰ ਵਲ ਪੰਜਾਬ ਵਿਚ: ਕੋਈ ਈਰਾਨੋਂ ਕੰਧਾਰ, ਤੇ ਕੰਧਾਰੋਂ, ਦਰਿਆ ਅਟਕ ਦੇ ਕੰਢੇ ਤੇ। ਕੋਈ ਮਧਯ: ਏਸ਼ੀਆ ਵਿਚੋਂ ਹਿੰਦੂ ਕੁਸ਼ ਲੰਘਕੇ ਦਰਿਆ ਕਾਬਲ ਦੇ ਨਾਲ ਨਾਲ ਆਏ। ਇਹ ਆਉ-ਜਾਈ ਲਗੀ ਈ ਰਹੀ, ਜਦ ਤਕ ਸਾਕਿਆਂ ਦੇ ਰਾਜ ਦਰਿਆ ਸਿੰਧ ਦੇ ਕੰਢੇ ਤੇ ਕੰਮ ਨਹੀਂ ਹੋ ਗਏ।

(੨) ਕੈਲੋਰ ਦੀ ਲੜਾਈ ਸੰਨ ਮਸੀਹ ਤੋਂ ੫੭-੫੮ ਵਰ੍ਹੇ ਪਹਿਲਾਂ ਹੋਈ, ਤੇ ਰਾਜਾ ਸਲਵਾਹਨ ਨੇ ਪੰਜਾਬ ਦੀਆਂ ਹੋਰਨਾਂ ਕੌਮਾਂ ਦੀ ਸਹਾਇਤਾ ਨਾਲ ਸਾਕਿਆਂ ਨੂੰ ਭਾਂਜ ਦਿਤੀ।