ਸਮੱਗਰੀ 'ਤੇ ਜਾਓ

ਪੰਨਾ:ਰਾਜਾ ਲਖਦਾਤਾ ਸਿੰਘ.pdf/2

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਿਨ੍ਯ

ਸਿੱਖਾਂ ਦੀ ਹਾਲਤ ਜਿਸ ਉਚਾਈ ਤੇ ਸੀ ਉਸਤੋਂ ਹੇਠਾਂ ਆਕੇ ਅੱਠ ਅੱਠ ਹੰਝੂ ਰੁਆਉਣ ਵਾਲੀ ਹੋ ਰਹੀ ਹੈ। ਇਸਦੇ ਸੁਧਾਰ ਦੇ ਯਤਨ ਉਪਦੇਸ਼ਾਂ, ਅਖਬਾਰਾਂ, ਪੁਸਤਕਾਂ ਅਨੇਕ ਢੰਗਾਂ ਨਾਲ ਹੋ ਰਹੇ ਹਨ, ਪਰੰਤੂ ਅਸਲੀ ਹਾਲਤ ਨੂੰ ਰੰਗਭੂਮੀ ਵਿਚ ਅੱਖਾਂ ਦੋ ਅਗੇ ਲਿਆ ਦੇਣਾ ਬੀ ਇਕ ਸੁਧਾਰ ਦਾ ਲਾਭਵੰਦ ਤ੍ਰੀਕਾ ਹੈ। ਇਸ ਖਿਆਲ ਤੇ ਅਰ ਪੰਜਾਬੀ ਬੋਲੀ ਵਿਚ ਨਾਟਕ ਦੀ ਨੀਂਹ ਰੱਖਣੇ ਦੇ ਆਸ਼ਯ ਤੇ ਇਹ ਨਿੱਕਾ ਜਿਹਾ ਲੇਖ ਪ੍ਰਕਾਸ਼ਤ ਕੀਤਾ ਜਾਂਦਾ ਹੈ। ਇਹ ਨਾਟਕ “ਕੌਮੀ ਡਰਾਮਾ” ਦੇ ਆਧਾਰ ਤੇ ਲਿਖਿਆ ਗਿਆ ਹੈ, ਅਰ ਇਸਦੀਆਂ ਝਾਕੀਆਂ ਨੂੰ ਸਿਖਾਂ ਦੀ ਮੌਜੂਦਾ ਦਸ਼ਾ ਦਾ ਹੂ-ਬ-ਹੂ ਦਰਪਨ ਬਣਾਨ ਤੇ ਸੁਧਾਰ ਦਾ ਨਕਸ਼ਾ ਜਮਾ ਦੇਣ ਦਾ ਪ੍ਰਯਤਨ ਕੀਤਾ ਗਿਆ ਹੈ।

ਅੰਮ੍ਰਿਤਸਰ
ਫੱਗਣ, ਸੰ: ਨਾ: ੪੪੧ਸੰਤ ਕਰਤਾ