( 3 )
ਪਹਿਲੀ ਝਾਕੀਜੰਗਲ।
ਅਯਾ-ਇਕ ਸੰਤ ਗਾਉਂਦਾ ਹੋਯਾ।
ਜਾ ਪ੍ਰਭ ਕੀ ਹਉ ਚੇਰੁਲੀ ਸੋ ਸਭ ਤੇ ਊਚਾ।
ਸਭੁ ਕਿਛੁ ਤਾਕਾ ਕਾਂਢੀਐ ਥੋਰਾ ਅਰੁ ਮੂਚਾ।
ਜੀਅ ਪ੍ਰਾਨ ਮੇਰਾ ਧਨੋਂ ਸਾਹਿਬ ਕੀ ਮਨੀਆ।
ਨਾਮਿਜਿਸੈ ਕੈ ਉਜਲੀਤਿਸੁਦਾਸੀਗਨੀਆ॥੧॥ਰਹਾਉ॥
ਵੇ ਪਰਵਾਹੁ ਅਨੰਦ ਮੈ ਨਾਉ ਮਾਣਕ ਹੀਰਾ।
ਰਜੀ ਧਾਈ ਸਦਾ ਸੁਖੁ ਜਾਕਾ ਤੂੰ ਮੀਰਾ॥੨॥
ਸਖੀ ਸਹੇਰੀ ਸੰਗ ਕੀ ਸੁਮਤਿ ਦ੍ਰਿੜਾਵਉ।
ਸੇਵਹੁ ਸਾਧੂ ਭਾਉ ਕਰਿ ਤਉ ਨਿਧਿ ਹਰਿਪਾਵਉ॥੩॥
ਸਗਲੀ ਦਾਸੀ ਠਾਕੁਰੈ ਸਭ ਕਹਤੀ ਮੇਰਾ।
ਜਿਸਹਿ ਸੀਗਾਰੇ ਨਾਨਕਾ ਤਿਸੁ ਸੁਖਹਿ ਬਸੇਰਾ॥੪॥
[ਆਸਾ ਮ: ੫॥
(ਅਪਨੇ ਆਪ ਨਾਲ) ਜੋ ਚਾਹੁੰਦਾ ਸੋ ਕਰਦਾ ਹੈ। ‘ਹੁਕਮ ਬਿਨਾਂ
ਝੂਲੇ ਨਹੀਂ ਪਤਾ ਲੋਕੀ ਆਖਦੇ ਹਨ। ਪਰ ਇਹ
ਦੁਨੀਆਂ ਅਪਨੇ ਠਾਠ ਨੂੰ ਕਾਰਣਾਂ ਦੇ ਆਸਰੇ ਨਿਬਾਹ
ਰਹੀ ਹੈ। ਹਰ ਗਲ ਦਾ ਕੋਈ ਕਾਰਣ ਜ਼ਰੂਰ ਬਣਦਾ
ਹੈ। ਜੇ ਉਹ ਕਿਸੇ ਕੌਮ ਉਤੇ ਆਪਣੀ ਮੇਹਰ ਕਰਨੀ
ਚਾਹੁੰਦਾ ਹੈ ਤਦ ਉਨ੍ਹਾਂ ਵਿਚੋਂ ਹੀ ਕਿਸੇ ਨੂੰ ਜੱਥੇਦਾਰ
ਯਾ ਆਗੂ ਬਣਾ ਦੇਂਦਾ ਹੈ। ਉਸਦੀ ਮਿਹਰ ਦਾ ਇਕ
ਭਰਪੂਰ ਦਰਯਾ ਵਗਦਾ ਹੈ, ਜਿਸ ਤੋਂ ਹਜਾਰਾਂ ਨਹਿਰਾਂ
ਤੇ ਸੂਏ ਵਗਦੇ ਹਨ। ਜਿਸ ਧਰਤੀ ਨੂੰ ਜਿਸ ਨਹਿਰ
ਨਾਲ ਚਾਹੇ ਸਿੰਜ ਦੇਂਦਾ ਹੈ। ਕਾਰਨ ਹੈ ਠੀਕ, ਪਰ
ਕਾਰਨ ਬਪੁਰਾ ਕਿਆ ਕਰੈ ਜਉ ਰਾਮ ਨ ਕਰੈ ਸਹਾਇ
ਉਸਦੇ ਵਸ ਹੈ ਕਾਰਨ ਦਾ ਬੀ ਬਲ ਭਾਵੇਂ ਸੂਤ ਲਵੇ:ਜੇ ਪ੍ਰਭੁ ਚਾਹੇ ਤਾਂ ਕਾਰਨ ਦੀ ਕਰੇ ਤਾਸੀਰ ਦੂਰ,
ਪਰ ਨਹੀਂ ਹਠਹਾਰਨਾ ਤੇ ਬੈਠਨਾ ਹੋ ਲੱਕ ਚੂਰ।