ਪੰਨਾ:ਰਾਜ ਕੁਮਾਰੀ.pdf/100

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਲਈ ਘਰੋਂ ਨਿਕਲੀ। ਇਕ ਲਾਲ ਕੰਵਲ ਦੀ ਮਨ-ਮੋਹਣੀ ਖੁਸ਼ਬੂ ਨੇ ਉਸ ਨੂੰ ਆਪਣੀ ਵਲ ਖਿਚ ਲਿਆ। ਕੰਵਲ ਬਣ ਵਿਚ ਇਕ ਚਸ਼ਮੇ ਦੇ ਕੰਢੇ ਤੇ ਲੱਗਾ ਹੋਇਆ ਸੀ। ਉਹ ਮਸਤ ਹੋ ਕੇ ਉਸ ਵਲ ਉਡੀ ਅਤੇ ਚਾਹੁੰਦੀ ਸੀ ਕਿ ਉਸ ਦਾ ਰਸ ਕਢੇ, ਪਰ ਕੰਵਲ ਨੇ ਆਪਣੀਆਂ ਪਤੀਆਂ ਸਮੇਟ ਲਈਆਂ ਤੇ ਉਸ ਨੂੰ ਅੰਦਰ ਨਾ ਆਉਣ ਦਿਤਾ। ਫੇਰ ਕਹਿਣ ਲਗਾ, 'ਹੇ ਸ਼ਹਿਦ ਦੀ ਮੱਖੀ! ਤੂੰ ਆਪਣੀ ਨਸਲ ਦੀ ਆਦਤ ਅਨੁਸਾਰ ਮੇਰੀਆਂ ਪੱਤੀਆਂ ਵਿਚ ਜ਼ਬਰਦਸਤੀ ਆ ਘੁਸੀ ਹੈਂ ਤੇ ਮੇਰਾ ਰਸ ਲੈਣਾ ਚਾਹੁੰਦੀ ਹੈਂ, ਤੈਨੂੰ ਆਸ ਹੈ ਕਿ ਕੁਝ ਦਿਤੇ ਬਿਨਾ ਮੁਫ਼ਤ ਵਿਚ ਹੀ ਕੰਮ ਬਣ ਜਾਵੇਗਾ, ਪਰ ਚੇਤੇ ਰਖ! ਤੂੰ ਕੁਝ ਦੇ ਕੇ ਹੀ ਮੇਰਾ ਰਸ ਲਵੇਂਗੀ।'

"ਮੱਖੀ ਨੇ ਭਿਣਭਣਾ ਕੇ ਆਖਿਆ, 'ਮੈਂ ਤੈਨੂੰ ਕੀ ਦੇਵਾਂ? ਤੂੰ ਕੀ ਲੈਣਾ ਚਾਹੁੰਦਾ ਹੈਂ? ਕੀ ਤੇਰੇ ਲਈ ਇਹ ਕਾਫ਼ੀ ਨਹੀਂ ਕਿ ਤੂੰ ਇਸ ਚਸ਼ਮੇ ਦੇ ਕੰਢੇ ਫਲੇਂ ਫੁਲੇਂ ਤੇ ਪੌਣ ਨੂੰ ਖ਼ੁਸ਼ਬੂਦਾਰ ਬਣਾਵੇਂ?'

"ਕੰਵਲ ਬੋਲਿਆ, 'ਇਨ੍ਹਾਂ ਚੀਜ਼ਾਂ ਤੋਂ ਛੁਟ ਮੈਨੂੰ ਕੁਝ ਹੋਰ ਵੀ ਚਾਹੀਦਾ ਹੈ। ਤੂੰ ਸ਼ਹਿਦ ਦੀ ਮੱਖੀ ਹੋ ਕੇ ਨਹੀਂ ਜਾਣਦੀ ਕਿ ਮੈਂ ਕੀ ਚਾਹੁੰਦਾ ਹਾਂ। ਜੇ ਤੂੰ ਮੇਰਾ ਰਸ ਲੈਣਾ ਚਾਹੁੰਦੀ ਹੈਂ ਤਾਂ ਜਾ ਪਹਿਲਾਂ ਪਤਾ ਕਰ ਕੇ ਆ ਕਿ ਮੈਂ ਕੀ ਚਾਹੁੰਦਾ ਹਾਂ।'

"ਮੱਖੀ ਗੁਸੇ ਵਿਚ ਭਿਣਭਣਾਈ ਤੇ ਇਹ ਪਤਾ ਕਰਨ ਲਈ ਉਡੀ ਕਿ ਕੰਵਲ ਕੀ ਚਾਹੁੰਦਾ ਹੈ। ਉਸ ਨੇ ਇਕ ਕੀੜੇ ਨੂੰ ਵੇਖਿਆ ਜਿਹੜਾ ਇਕ ਰੁਖ ਦੀ ਜੜ੍ਹ ਵਿਚ ਮੋਰੀ ਕਰ ਰਿਹਾ ਸੀ। ਮੁੱਖੀ ਨੇ ਉਸ ਨੂੰ ਪੁਛਿਆ, 'ਹੇ ਕੀੜੇ! ਇਹ ਤਾਂ ਦਸ ਕਿ ਕੰਵਲ ਮੇਰੇ ਕੋਲੋਂ ਕੀ ਚਾਹੁੰਦਾ ਹੈ।'

"ਕੀੜੇ ਨੇ ਉੱਤਰ ਦਿਤ, 'ਮੈਨੂੰ ਕੰਵਲ ਦੀ ਕੀ ਪਰਵਾਹ ਹੈ, ਜਾ ਕਿਸੇ ਹੋਰ ਕੋਲੋਂ ਪੁਛ, ਮੈਨੂੰ ਵਿਹਲ ਨਹੀਂ।'

"ਮੱਖੀ ਫਿਰ ਉਡੀ। ਉਸ ਨੇ ਇਕ ਮਕੜੀ ਨੂੰ ਇਕ ਟਾਹਣੀ

੯੭