ਤੇ ਜਾਲਾ ਤਣਦਿਆਂ ਵੇਖਿਆ। ਉਸ ਕੋਲੋਂ ਪੁਛਣ ਲਗੀ, 'ਇਹ ਕੰਵਲ ਮੈਥੋਂ ਕੀ ਮੰਗਦੈ?'
"ਮਕੜੀ ਬੋਲੀ ‘ਕੰਵਲ ਮੱਖੀ ਚਾਹੁੰਦਾ ਹੈ।'
"ਮੱਖੀ ਨੇ ਖ਼ਿਆਲ ਕੀਤਾ ਕਿ ਕੰਵਲ ਨੂੰ ਮੱਖੀ ਦੀ ਕੀ ਲੋੜ ਹੋ ਸਕਦੀ ਹੈ। ਉਸ ਨੇ ਆਪਣੇ ਸਿਰ ਉਤੇ ਬਦਲ ਦੇ ਇਕ ਟੁਕੜੇ ਨੂੰ ਤਰਦਿਆਂ ਵੇਖਿਆ। ਉਹ ਉਡ ਕੇ ਉਸ ਪਾਸ ਪੁਜੀ ਤੇ ਪੁਛਣ ਲਗੀ, ‘ਕੰਵਲ ਕੀ ਚਾਹੁੰਦਾ ਹੈ?'
"ਬਦਲ ਬੋਲਿਆ, 'ਮੀਂਹ ਦੀਆਂ ਠੰਢੀਆਂ ਬੂੰਦਾਂ।'
"ਮੱਖੀ ਮੁੜ ਕੇ ਕੰਵਲ ਕੋਲ ਗਈ ਤੇ ਉਸ ਤੇ ਪਾਣੀ ਦੀਆਂ ਠੰਢੀਆਂ ਬੂੰਦਾਂ ਛਿੜਕਣ ਲਗੀ। ਪਰ ਕੰਵਲ ਬੋਲਿਆ, 'ਮੈਨੂੰ ਇਨ੍ਹਾਂ ਦੀ ਲੋੜ ਨਹੀਂ, ਮੈਨੂੰ ਇਹ ਬੂੰਦਾਂ ਬਦਲ ਤੇ ਚਸ਼ਮੇਂ ਤੋਂ ਮਿਲ ਸਕਦੀਆਂ ਹਨ, ਜਾ, ਫਿਰ ਕੋਸ਼ਸ਼ ਕਰ।'
"ਵਿਚਾਰੀ ਮੱਖੀ ਫਿਰ ਉਡੀ ਤੇ ਇਕ ਕਿਰਨ ਨੂੰ ਘਾਹ ਦੀ ਪਤੀ ਨਾਲ ਖੇਡਦਿਆਂ ਵੇਖ ਉਸ ਤੋਂ ਪੁਛਣ ਲਗੀ, 'ਕੰਵਲ ਕੀ ਚਾਹੁੰਦਾ ਹੈ?'
"ਕਿਰਨ ਬੋਲੀ, 'ਗਰਮੀ।'
"ਮੱਖੀ ਇਕ ਟਟਿਹਣਾ ਲੈ ਕੇ ਕੰਵਲ ਪਾਸ ਪੁਜੀ ਅਤੇ ਉਸ ਨੂੰ ਗਰਮਾਉਣ ਦੀ ਕੋਸ਼ਸ਼ ਕਰਨ ਲਗੀ। ਕੰਵਲ ਨੇ ਕਿਹਾ, 'ਗਰਮੀ ਮੈਨੂੰ ਸੂਰਜ ਤੋਂ ਮਿਲ ਸਕਦੀ ਹੈ, ਜਾ, ਫਿਰ ਕੋਸ਼ਸ਼ ਕਰ!'
"ਮੱਖੀ ਫਿਰ ਉਡੀ। ਉਸ ਨੇ ਇੱਕ ਰੁਖ ਤੇ ਉਲੂ ਬੈਠਾ ਵੇਖਿਆ। ਉਲੂ ਊਂਘ ਰਿਹਾ ਸੀ। ਉਹ ਉਸ ਦੇ ਕੰਨ ਵਿਚ ਜਾ ਭਿਣ-ਭਣਾਈ। ਜਦ ਉਹ ਜਾਗ ਪਿਆ ਤਾਂ ਉਸ ਨੂੰ ਪੁਛਣ ਲਗੀ, 'ਭਈ ਉਲੂ! ਮੈਨੂੰ ਦਸ ਕੰਵਲ ਕੀ ਚਾਹੁੰਦਾ ਹੈ।'
"ਉਸ ਨੇ ਉਤਰ ਦਿਤਾ ‘ਨੀਂਦ।'
"ਮੱਖੀ ਨੇ ਕੰਵਲ ਨੂੰ ਕਿਹਾ, 'ਪਿਆਰੇ ਕੰਵਲ! ਮੈਂ ਮਿਠੀਆਂ
੯੮