ਪੰਨਾ:ਰਾਜ ਕੁਮਾਰੀ.pdf/102

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਮਿਠੀਆਂ ਲੋਰੀਆਂ ਨਾਲ ਤੈਨੂੰ ਸਵਾਣ ਆਈ ਹਾਂ। ਮੈਂ ਆਪਣੇ ਖੰਭਾਂ ਨਾਲ ਤੈਨੂੰ ਪਖਾ ਝਲਣ ਆਈ ਹਾਂ।'

"ਪਰ ਕੰਵਲ ਨੇ ਉਤਰ ਦਿਤਾ, 'ਰਾਤ ਮੈਨੂੰ ਲੋਰੀਆਂ ਦੇ ਕੇ ਸਵਾ ਦਿੰਦੀ ਹੈ, ਜਾ, ਫਿਰ ਕੋਸ਼ਸ਼ ਕਰ।'

"ਮੱਖੀ ਨਿਰਾਸ਼ ਹੋ ਕੇ ਉਡੀ ਤੇ ਉੱਚੀ ਸਾਰੀ ਆਖਣ ਲਗੀ, 'ਅਖੀਰ ਇਹ ਕੰਜੂਸ ਮੱਖੀ ਚੂਸ ਕੰਵਲ ਮੈਥੋਂ ਚਾਹੁੰਦਾ ਕੀ ਹੈ?'

"ਇਕ ਬੁਢੇ ਯੋਗੀ ਨੇ ਜਿਹੜਾ ਕਿ ਉਸੇ ਬਣ ਵਿਚ ਰਹਿੰਦਾ ਸੀ, ਉਸ ਦੀ ਫ਼ਰਿਆਦ ਸੁਣ ਲਈ। ਉਹ ਯੋਗੀ ਸਭ ਜਾਨਵਰਾਂ ਤੇ ਪੰਖੇਰੂਆਂ ਦੀਆਂ ਬੋਲੀਆਂ ਸਮਝਦਾ ਸੀ। ਉਸ ਨੇ ਮੱਖੀ ਨੂੰ ਬੁਲਾ ਕੇ ਉਸ ਦੇ ਕੰਨ ਵਿਚ ਕਿਹਾ, 'ਬੇਸਮਝ! ਕੰਵਲ ‘ਇਹ’ ਚਾਹੁੰਦਾ ਹੈ।' ਇਹ ਸੁਣ ਕੇ ਉਹ ਮੱਖੀ ਖੁਸ਼ੀ ਖੁਸ਼ੀ ਕੰਵਲ ਕੋਲ ਆਈ ਅਤੇ ਉਸ ਨੂੰ ਉਹ ਚੀਜ਼ ਦੇ ਦਿਤੀ ਜਿਹੜੀ ਕੰਵਲ ਚਾਹੁੰਦਾ ਸੀ। ਕੰਵਲ ਨੇ ਉਸੇ ਵੇਲੇ ਪੱਤੀਆਂ ਖੋਲ੍ਹ ਦਿੱਤੀਆਂ ਤੇ ਉਹ ਉਨ੍ਹਾਂ ਵਿਚ ਵੜ ਕੇ ਰਸ ਕਢਣ ਲਗੀ।

"ਹੁਣ ਰਾਜ ਕੁਮਾਰੀ ਜੀ! ਤੁਸੀਂ ਉਤਰ ਦਿਓ ਕਿ ਮੱਖੀ ਨੇ ਕੰਵਲ ਨੂੰ ਕੀ ਦਿਤਾ।"

ਏਨਾ ਆਖ ਭਗੀਰਥ ਚੁਪ ਹੋ ਗਿਆ। ਰਾਜ ਕੁਮਾਰੀ ਸ਼ਰਮਾ ਜਹੀ ਗਈ ਅਤੇ ਕਹਿਣ ਲੱਗੀ, 'ਮਖੀ ਨੇ ਕੰਵਲ ਨੂੰ ਚੁੰਮਣ ਦਿਤਾ।'

ਇਹ ਆਖ ਰਾਜ ਕੁਮਾਰੀ ਉਠੀ ਅਤੇ ਰਾਜੇ ਵਲ ਵੇਖੇ ਬਿਨਾ ਚਲੀ ਗਈ। ਰਾਜਾ ਤੇ ਭਗੀਰਥ ਵਾਪਸ ਆ ਗਏ।

੯੯