ਪੰਨਾ:ਰਾਜ ਕੁਮਾਰੀ.pdf/106

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੀ ਮਣੀ ਸੀ। ਉਸ ਨੇ ਆਪਣੀ ਜ਼ਾਹਿਰਾ ਦੋਸਤੀ ਤੇ ਧਨ ਨਾਲ ਉਸ ਦਾ ਮਨ ਮੋਹ ਲਿਆ ਅਤੇ ਅਖ਼ੀਰ ਇਕ ਦਿਨ ਉਸ ਤੋਂ ਉਸ ਦੀ ਪੁਤ੍ਰੀ ਦਾ ਸਾਕ ਮੰਗਿਆ।

"ਜੌਹਰੀ ਇਹ ਵੇਖ ਕਿ ਇਸ ਤੋਂ ਚੰਗਾ ਜਵਾਈ ਮਿਲਣਾ ਔਖਾ ਹੈ, ਬੜੀ ਖ਼ੁਸ਼ੀ ਨਾਲ ਮੰਨ ਗਿਆ। ਉਸ ਨੇ ਆਪਣੀ ਪੁਤ੍ਰੀ ਗਲ ਗਲ ਕੀਤੀ। ਉਹ ਵੀ ਖ਼ੁਸ਼ ਹੋਈ, ਕਿਉਂ ਜੋ ਉਹ ਉਸ ਜੌਹਰੀ ਬੱਚੇ ਨੂੰ ਆਪਣੇ ਘਰ ਦੀ ਬਾਰੀ ਥਾਣੀਂ ਵੇਖ ਚੁਕੀ ਸੀ ਅਤੇ ਉਸ ਦੀ ਦੌਲਤ ਬਾਰੇ ਵੀ ਸੁਣ ਚੁਕੀ ਸੀ।

"ਇਕ ਸ਼ੁਭ ਦਿਨ ਚੁਣਿਆ ਗਿਆ ਅਤੇ ਵਿਆਹ ਦੀਆਂ ਤਿਆਰੀਆਂ ਹੋਣ ਲੱਗੀਆਂ। ਉਧਰ ਉਹ ਸੱਪਾਂ ਦਾ ਰਾਜਾ ਅਥਵਾ ਜੌਹਰੀ ਬੱਚਾ ਨਿਤ ਕੀਮਤੀ ਜਵਾਹਰਾਂ ਦੀਆਂ ਟੋਕਰੀਆਂ ਆਪਣੀ ਪ੍ਰੇਮਕਾ ਨੂੰ ਭੇਜਦਾ। ਅਖ਼ੀਰ ਇਕ ਦਿਨ ਦੋਹਾਂ ਦਾ ਵਿਆਹ ਹੋ ਗਿਆ।

"ਜੌਹਰੀ ਬਚਾ ਆਪਣੀ ਵਹੁਟੀ ਨੂੰ ਸੁਹਾਗ ਕਮਰੇ ਵਿਚ ਲੈ ਗਿਆ ਅਤੇ ਉਸ ਨੂੰ ਆਰਾਮ ਨਾਲ ਸੇਜ ਤੇ ਲਿਟਾ ਉਸ ਨੇ ਪਿਆਰ ਨਾਲ ਉਸ ਦਾ ਨਾਂ ਲੈ ਕੇ ਬੁਲਾਇਆ। ਉਸ ਨੇ ਪਤੀ ਵੱਲ ਤੱਕਿਆ। ਉਹ ਹੌਲੀ ਹੌਲੀ ਹਸਦਾ ਹਸਦਾ ਉਸ ਦੇ ਨੇੜੇ ਆਇਆ। ਵਹੁਟੀ ਨੇ ਫਿਰ ਅੱਖ ਉਠਾ ਕੇ ਵੇਖਿਆ ਤਾਂ ਉਸ ਨੂੰ ਆਪਣੇ ਪਤੀ ਦੇ ਮੂੰਹ ਵਿਚ ਇਕ ਲੰਮੀ ਜੀਭ ਬਾਹਰ ਨਿਕਲਦੀ ਤੇ ਹਿਲਦੀ ਦਿੱਸੀ-ਬਿਲਕੁਲ ਸਪ ਦੀ ਜੀਭ ਵਾਂਗੂੰ।

"ਸਵੇਰੇ ਤੜਕੇ ਹੀ ਗਵਈਆਂ ਨੇ ਪਤੀ ਪਤਨੀ ਨੂੰ ਜਗਾਉਣ ਲਈ ਇਕ ਮਨਮੋਹਣੀ ਧੁਨ ਛੇੜੀ, ਪਰ ਕਾਫ਼ੀ ਦਿਨ ਚੜ੍ਹਨ ਤੇ ਵੀ ਪਤੀ ਪਤਨੀ ਆਪਣੇ ਕਮਰੇ ਵਿਚੋਂ ਬਾਹਰ ਨਾ ਆਏ। ਪਤਨੀ ਦਾ ਪਿਤਾ ਅਤੇ ਉਸ ਦੇ ਮਿੱਤ੍ਰ ਏਨਾ ਚਿਰ ਉਡੀਕਣ ਮਗਰੋਂ ਡਰਨ ਲਗ ਪਏ। ਉਹ ਬੂਹਾ ਤੋੜ ਕੇ ਅੰਦਰ ਪਹੁੰਚੇ ਤਾਂ ਉਨ੍ਹਾਂ ਵੇਖਿਆ ਕਿ ਵਹੁਟੀ ਆਪਣੀ ਸੁਹਾਗ-ਸੇਜ ਤੇ ਮੋਈ ਪਈ ਹੈ,

੧੦੩