ਸਮੱਗਰੀ 'ਤੇ ਜਾਓ

ਪੰਨਾ:ਰਾਜ ਕੁਮਾਰੀ.pdf/11

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੇ ਉਸ ਤੇ ਬੇਹੋਸ਼ੀ ਜੇਹੀ ਛਾ ਗਈ।

ਚਿਤਰਕਾਰ ਖਿੜਖੜਾ ਕੇ ਹਸ ਪਿਆ ਤੇ ਵਜ਼ੀਰਾਂ ਨੂੰ ਕਹਿਣ ਲਗਾ, "ਲਓ ਹੁਣ ਰਾਜ-ਹਠ ਟਲ ਗਈ, ਲਿਆਓ ਮੇਰਾ ਇਨਾਮ!"

ਵਜ਼ੀਰ ਕਹਿਣ ਲਗੇ, "ਪਹਿਲਾਂ ਸਾਨੂੰ ਇਸ ਦਾ ਯਕੀਨ ਹੋ ਲੈਣ ਦਿਓ!"

ਚਿਤਰਕਾਰ ਨੇ ਕਿਹਾ, "ਹੱਛਾ, ਇਸੇ ਤਰ੍ਹਾ ਸਹੀ। ਜਾਓ ਪਹਿਲਾਂ ਮਹਾਰਾਜੇ ਨੂੰ ਹੋਸ਼ ਵਿਚ ਲਿਆਓ ਤੇ ਫਿਰ ਸੁਣੋ ਕਿ ਉਹ ਹੋਸ਼ ਵਿਚ ਆਉਂਦਿਆਂ ਹੀ, ਮੇਰੀ ਗ਼ੈਰ-ਹਾਜ਼ਰੀ ਵਿਚ ਕੀ ਕਹਿੰਦੇ ਹਨ। ਮੈਂ ਨਾਲ ਦੇ ਕਮਰੇ ਵਿਚ ਠਹਿਰਦਾ ਹਾਂ।"

ਵਜ਼ੀਰਾਂ ਨੇ ਝਟ ਚਾਕਰਾਂ ਨੂੰ ਬੁਲਾਇਆ। ਰਾਜੇ ਨੂੰ ਮੋਰ ਦੇ ਪਰਾਂ ਦਾ ਪੱਖਾ ਝੁਲਾਇਆ ਗਿਆ। ਉਸ ਤੇ ਗੁਲਾਬ ਦਾ ਅਰਕ ਛਿੜਕਿਆ ਗਿਆ ਅਤੇ ਉਸ ਦੇ ਸਿਰ ਤੇ ਪੈਰਾਂ ਵਿਚ ਸੰਦਲ ਦਾ ਤੇਲ ਝਸਿਆ ਗਿਆ। ਰਾਜਾ ਹੋਸ਼ ਵਿਚ ਆਉਂਦਿਆਂ ਹੀ ਪੁਕਾਰਨ ਲੱਗਾ, "ਚਿਤਰਕਾਰ ਕਿਥੇ ਹੈ? ਉਹ ਚਿਤਰਕਾਰ ਕਿਥੇ ਹੈ?"

ਵਜ਼ੀਰਾਂ ਨੇ ਕਿਹਾ, "ਮਹਾਰਾਜ ਉਹ ਚਲਾ ਗਿਆ ਹੈ।"

ਰਾਜੇ ਨੇ ਜਦ ਇਹ ਸੁਣਿਆ ਤਾਂ ਉਸ ਦੇ ਮੂੰਹ ਦਾ ਰੰਗ ਬਦਲਣ ਲਗ ਪਿਆ। ਉਸ ਦੀ ਆਵਾਜ਼ ਕੰਬਣ ਲਗ ਪਈ ਅਤੇ ਉਸ ਨੇ ਉੱਚੀ ਸਾਰੀ ਆਖਿਆ, "ਸੁਣੋ! ਜੇ ਤੁਸਾਂ ਉਸ ਨੂੰ ਹੁਣੇ ਮੇਰੇ ਕੋਲ ਹਾਜ਼ਰ ਨਾ ਕੀਤਾ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਕੋਹਲੂ ਵਿਚ ਪਿੜਵਾ ਦਿਆਂਗਾ।"

ਵਜ਼ੀਰ ਭੱਜੇ ਭੱਜੇ ਗਏ ਤੇ ਚਿਤਰਕਾਰ ਨੂੰ ਮਹਾਰਾਜੇ ਦੇ ਸਾਹਮਣੇ ਲੈ ਆਏ। ਚਿਤਰਕਾਰ ਮਹਾਰਾਜੇ ਦੇ ਚਰਨਾਂ ਤੇ ਜਾ ਡਿੱਗਾ ਤੇ ਹਥ ਜੋੜ ਕੇ ਬੇਨਤੀ ਕਰਨ ਲਗਾ, "ਮਹਾਰਾਜ, ਮੈਨੂੰ ਖਿਮਾ ਬਖ਼ਸ਼ੋ, ਮੇਰੇ ਪਾਸੋਂ ਬੜਾ ਪਾਪ ਹੋਇਆ। ਮੇਰੇ ਕਰਮਾਂ ਦਾ ਲਿਖਿਆ ਮੇਰੇ ਸਾਹਮਣੇ ਆਇਆ ਕਿ ਇਸਤਰੀ ਦੀ ਤਸਵੀਰ ਮੇਰੀਆਂ ਹੋਰਨਾਂ

੧੩