ਪੰਨਾ:ਰਾਜ ਕੁਮਾਰੀ.pdf/110

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਵੇਖਣ ਲਗ ਪਿਆ। ਭਗੀਰਥ ਨੇ ਅਗੇ ਵਧ ਕੇ ਆਖਿਆ-

"ਰਾਜ ਕੁਮਾਰੀ ਜੀ! ਇਕ ਰਾਜਾ ਸੀ, ਜਿਸ ਨੂੰ ਰਾਜ ਕਾਜ ਤੋਂ ਬਹੁਤ ਘਿਰਣਾ ਸੀ। ਉਹ ਸਾਰਾ ਸਮਾਂ ਬਿਸਤਰੇ ਤੇ ਲੰਮਿਆਂ ਪਿਆਂ ਹੀ ਬਿਤਾ ਛਡਦਾ ਸੀ। ਉਹ ਬ੍ਰਾਹਮਣਾਂ ਦੇ ਧਰਮ ਕਾਰਜਾਂ ਤੋਂ ਬਹੁਤ ਚਿੜਦਾ ਸੀ ਅਤੇ ਸ਼ਰਾਬ ਤੇ ਸੁੰਦਰਤਾ ਦਾ ਚਾਹਵਾਨ ਸੀ। ਜੇ ਉਸ ਨੂੰ ਕੋਈ ਚੰਗਾ ਰਾਹ ਦਸਦਾ ਤਾਂ ਉਹ ਉਸ ਨੂੰ ਦੇਸ ਨਿਕਾਲਾ ਦੇ ਦਿੰਦਾ। ਸਮੇਂ ਨੇ ਉਸ ਦੀ ਹਾਲਤ ਬਹੁਤ ਭੈੜੀ ਕਰ ਦਿਤੀ। ਹਦੋਂ ਵਧ ਐਸ਼ਪ੍ਰਸਤੀ ਨੇ ਉਸ ਦੀ ਆਤਮਾ ਨੂੰ ਕੁਚਲ ਦਿਤਾ। ਇਸ ਦੁਖ ਤੋਂ ਬਚਣ ਲਈ ਇਕੋ ਤਰੀਕਾ ਸੀ ਕਿ ਪਾਪ ਦੀ ਯਾਦ ਨੂੰ ਐਸ਼ ਦੇ ਸਾਗਰ ਵਿਚ ਡਬੋ ਦੇਵੇ।

"ਇਕ ਦਿਨ ਉਹ ਸ਼ਿਕਾਰ ਲਈ ਗਿਆ ਅਤੇ ਕਿਸੇ ਸ਼ਿਕਾਰ ਦਾ ਪਿਛਾ ਕਰਦਿਆਂ ਰਸਤਾ ਭੁਲ ਗਿਆ। ਏਨੇ ਨੂੰ ਸ਼ਾਮ ਹੋ ਗਈ। ਉਹ ਸੋਚਣ ਲਗਾ ਕਿ ਰਾਤ ਕਿਥੇ ਕੱਟੀ ਜਾਵੇ। ਇਸੇ ਸੋਚ ਵਿਚ ਸੀ ਕਿ ਉਸ ਨੂੰ ਇਕ ਬੁਢੇ ਜੋਗੀ ਦੀ ਕੁਟੀਆ ਵਿਖਾਈ ਦਿਤੀ। ਉਹ ਆਪਣੇ ਨੌਕਰਾਂ ਨੂੰ ਉਥੇ ਹੀ ਛਡ ਕੇ ਕੁਟੀਆ ਵਿਚ ਚਲਾ ਗਿਆ ਤੇ ਜੜ੍ਹੀਆਂ ਬੂਟੀਆਂ ਅਤੇ ਫਲ ਖਾ ਕੇ ਘਾਹ ਦੇ ਬਿਸਤਰੇ ਤੇ ਸੌਂ ਗਿਆ।

"ਉਸ ਨੇ ਸੁਪਨੇ ਵਿਚ ਵੇਖਿਆ ਕਿ ਉਹ ਇਕ ਦਰਿਆ ਦੇ ਕੰਢੇ ਖੜਾ ਹੈ, ਜਿਸ ਦਾ ਪਾਣੀ ਸੂਰਜ ਦੀ ਰੋਸ਼ਨੀ ਵਿਚ ਝਿਲਮਿਲ ਝਿਲਮਿਲ ਕਰ ਰਿਹਾ ਹੈ। ਉਸ ਦੇ ਹਥ ਵਿਚ ਇਕ ਬੀਜ ਹੈ। ਉਹ ਧਰਤੀ ਪੁਟਦਾ ਹੈ ਤੇ ਬੀਜ ਉਸ ਵਿਚ ਦਬ ਕੇ ਉਸ ਨੂੰ ਦਰਿਆ ਦਾ ਪਾਣੀ ਦਿੰਦਾ ਹੈ। ਉਹ ਬੀਜ ਫੁਟ ਕੇ ਬੂਟਾ ਬਣਦਾ ਹੈ ਅਤੇ ਫਿਰ ਛੇਤੀ ਨਾਲ ਰੁਖ ਦੀ ਸ਼ਕਲ ਧਾਰ ਲੈਂਦਾ ਹੈ। ਰੁਖ ਦੇ ਪੱਤੇ ਨਿਕਲਦੇ ਹਨ ਅਤੇ ਅਖ਼ੀਰ ਉਨ੍ਹਾਂ ਨਾਲ ਇਕ ਫਲ ਲਗਦਾ ਹੈ ਜਿਹੜਾ ਵਧਦਾ ਵਧਦਾ ਕਦੂੰ ਜਿਨਾ ਹੋ ਜਾਂਦਾ ਹੈ। ਪਹਿਲਾਂ ਉਸ ਦਾ ਰੰਗ ਹਰਾ ਤੇ ਫਿਰ ਸਖ਼ਤ ਲਾਲ ਹੋ ਕੇ ਰੋਸ਼ਨੀ

੧੦੭