ਸਮੱਗਰੀ 'ਤੇ ਜਾਓ

ਪੰਨਾ:ਰਾਜ ਕੁਮਾਰੀ.pdf/112

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਆਪਣੀਆਂ ਆਦਤਾਂ ਕਿਉਂ ਬਦਲ ਲਈਆਂ।"

ਏਨਾ ਆਖ ਭਗੀਰਥ ਚੁਪ ਹੋ ਗਿਆ। ਰਾਜ ਕੁਮਾਰੀ ਨੇ ਕਿਹਾ, "ਉਹ ਡਰ ਗਿਆ ਸੀ। ਉਹ ਰੁਖ ਉਸ ਦੇ ਬੁਰੇ ਕੰਮਾਂ ਦਾ ਨਕਸ਼ਾ ਸੀ। ਉਸ ਦਾ ਫਲ ਖਾਣਾ ਉਨ੍ਹਾਂ ਦੇ ਨਤੀਜਿਆਂ ਦਾ ਪਕਾ ਹੋਣਾ ਸੀ ਜਿਸ ਦੀ ਉਸ ਨੂੰ ਸਜ਼ਾ ਮਿਲੀ। ਇਸ ਦਾ ਇਕ ਮਧਮ ਜਿਹਾ ਦ੍ਰਿਸ਼ ਉਸ ਨੇ ਪਹਿਲੇ ਸੁਪਨੇ ਵਿਚ ਵੇਖਿਆ। ਪ੍ਰੰਤੂ ਜੇ ਉਹ ਆਪਣਾ ਜੀਵਨ ਨੇਕੀ ਨਾਲ ਕਟੇ ਅਤੇ ਬਦੀ ਤੋਂ ਬਚੇ ਤਾਂ ਉਸ ਦੀ ਮੁਕਤੀ ਹੋ ਸਕਦੀ ਹੈ, ਉਸ ਮਿਠੀ ਨੀਂਦ ਵਾਂਗ ਜਿਹੜੀ ਦੂਜਾ ਸੁਫ਼ਨਾ ਵੇਖਣ ਮਗਰੋਂ ਉਸ ਨੂੰ ਨਸੀਬ ਹੋਈ, ਜਿਸ ਨੇ ਉਸ ਨੂੰ ਬਦਲਾ ਦਿਤਾ।"

ਇਹ ਆਖ ਰਾਜ ਕੁਮਾਰੀ ਨੇ ਰਾਜੇ ਵਲ ਅਫ਼ਸੋਸ-ਭਰੀ ਤਕਣੀ ਨਾਲ ਵੇਖਿਆ ਅਤੇ ਉਠ ਕੇ ਚਲੀ ਗਈ ਤੇ ਨਾਲ ਹੀ ਰਾਜੇ ਦੇ ਦਿਲ ਦਾ ਚੈਨ ਵੀ ਲੈ ਗਈ। ਉਸ ਦੀ ਰਾਤਾਂ ਦੀ ਨੀਂਦ ਹਰਾਮ ਕਰ ਗਈ, ਉਸ ਦੇ ਦਿਲ ਸਾਗਰ ਦੇ ਇਕ ਥਾਂ ਖੜੇ ਪਾਣੀ ਵਿਚ ਆਪਣੀ ਸੁੰਦਰਤਾ ਦਾ ਪੱਥਰ ਸੁਟ ਕੇ ਪਾਣੀ ਵਿਚ ਹਲ ਚਲ ਪੈਦਾ ਕਰਦੀ ਹੋਈ ਇਕ ਪਾਸੇ ਵਲ ਟੁਰ ਗਈ। ਰਾਜਾ ਤੇ ਭਗੀਰਥ ਵਾਪਸ ਆ ਗਏ।

੧੦੯