ਪੰਨਾ:ਰਾਜ ਕੁਮਾਰੀ.pdf/115

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਾਂਗੂੰ ਫ਼ਾਲਤੂ ਗੱਲਾਂ ਕਰ ਰਿਹਾ ਹੈ।'

"ਕਾਮ ਦੇਵ ਨੇ ਕਿਹਾ, 'ਇਹ ਫ਼ਾਲਤੂ ਗੱਲਾਂ ਨਹੀਂ, ਸਗੋਂ ਇਹ ਇਕ ਸਚਾਈ ਹੈ ਕਿ ਮੈਂ ਵਧੇਰੇ ਬਲੀ ਹਾਂ।'

"ਦੋਹਾਂ ਵਿਚ ਬਹਿਸ ਛਿੜ ਪਈ। ਥੋੜ੍ਹੇ ਚਿਰ ਮਗਰੋਂ ਕਾਮ ਦੇਵ ਬੋਲਿਆ, 'ਗੱਲਾਂ ਦਾ ਕੀ ਲਾਭ! ਆਓ ਇਸ ਗੱਲ ਨੂੰ ਪਰਖ ਲਈਏ ਅਤੇ ਆਪਣਾ ਆਪਣਾ ਬਲ ਅਜ਼ਮਾ ਲਈਏ।'

"ਯਮ ਨੇ ਕਿਹਾ, 'ਚੰਗਾ, ਇਸੇ ਤਰ੍ਹਾਂ ਕਰ ਕੇ ਵੇਖ ਲਵੋ।'

"ਉਨਾਂ ਨੇ ਇਸ ਤਜਰਬੇ ਲਈ ਤਿੰਨ ਚੀਜ਼ਾਂ ਚੁਣੀਆਂ- ਇਕ ਬਲਵਾਨ ਮਨੁਸ਼, ਬੋੜ੍ਹ ਦਾ ਰੁਖ ਅਤੇ ਜੋਗੀ ਦਾ ਮਨ।

"ਯਮ ਪਹਿਲਾਂ ਬੋੜ੍ਹ ਦੇ ਰੁਖ ਕੋਲ ਗਿਆ ਅਤੇ ਆਪਣੇ ਬਲ ਨਾਲ ਉਸ ਦੀਆਂ ਜੜ੍ਹਾਂ ਨੂੰ ਮੁਰਦਾ ਕਰ ਦਿਤਾ। ਪਰ ਜਿਉਂ ਹੀ ਉਹ ਮੁਰਦਾ ਹੋਈਆਂ, ਕਾਮ ਦੇਵ ਨੇ ਉਨ੍ਹਾਂ ਤੇ ਹਥ ਫੇਰਿਆ ਤੇ ਜੜ੍ਹਾਂ ਵਿਚੋਂ ਨਵੀਆਂ ਕੁੰਬਲੀਆਂ ਫੁਟ ਪਈਆਂ, ਜਿਹੜੀਆਂ ਫਿਰ ਵਧਣ ਲਗ ਪਈਆਂ। ਇਸੇ ਤਰ੍ਹਾਂ ਉਨ੍ਹਾਂ ਵਿਚੋਂ ਨਵੀਆਂ ਟਾਹਣੀਆਂ ਨਿਕਲਦੀਆਂ ਤੇ ਵਧਦੀਆਂ ਰਹੀਆਂ।

"ਕਾਮ ਦੇਵ ਨੇ ਕਿਹਾ, 'ਵੇਖ! ਮੈਂ ਜਿਤ ਗਿਆ ਹਾਂ।'

"ਯਮ ਨੇ ਆਖਿਆ, 'ਸਬਰ ਕਰ ਤੇ ਅਜੇ ਵੇਖ।'

"ਫਿਰ ਉਹ ਬਲਵਾਨ ਮਨੁਸ਼ ਪਾਸ ਗਿਆ ਅਤੇ ਬਿਲਕੁਲ ਉਸ ਵੇਲੇ ਜਦ ਉਹ ਲੜਾਈ ਵਿਚ ਸਿਰਪਟ ਲੜ ਰਿਹਾ ਸੀ, ਉਸ ਦੇ ਦਿਲ ਤੇ ਚੋਟ ਮਾਰ ਕੇ ਉਸ ਨੂੰ ਮਾਰ ਦਿਤਾ, ਪਰ ਸਮਾਰਾ ਨੇ ਉਸ ਦੇਸ਼ ਦੇ ਲੋਕਾਂ ਦੇ ਦਿਲਾਂ ਨੂੰ ਗਰਮਾਇਆ। ਉਹ ਉਸ ਬਲਵਾਨ ਦਾ ਮਾਤਮ ਕਰਨ ਲਗੇ ਅਤੇ ਉਨ੍ਹਾਂ ਨੇ ਉਸ ਦੀ ਯਾਦ ਵਿਚ ਇਕ ਸੁੰਦਰ ਯਾਦਗਾਰ ਕਾਇਮ ਕਰ ਦਿਤੀ। ਕਵੀਆਂ ਨੇ ਉਸ ਦੀ ਬਹਾਦਰੀ ਦੇ ਗੀਤ ਗਾਏ ਅਤੇ ਮਾਵਾਂ ਨੇ ਆਪਣੇ ਬੱਚਿਆਂ ਦੇ ਨਾਂ ਉਸ ਦੇ ਨਾਂ ਤੇ ਰਖੇ ਅਤੇ ਦੇਵਤਿਆਂ ਵਾਂਗ ਮੰਦਰਾਂ

੧੧੨