ਪੰਨਾ:ਰਾਜ ਕੁਮਾਰੀ.pdf/116

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਵਿਚ ਉਸ ਦੀ ਮੂਰਤੀ ਦੀ ਪੂਜਾ ਹੋਣ ਲਗ ਪਈ।

"ਕਾਮ ਦੇਵ ਨੇ ਕਿਹਾ, 'ਵੇਖ ਲੈ ਮੈਂ ਫਿਰ ਜਿਤ ਗਿਆ, ਹੁਣ ਵੀ ਮੰਨ ਜਾ ਕਿ ਮੈਂ ਤੇਰੇ ਕੋਲੋਂ ਵਧ ਬਲਵਾਨ ਹਾਂ।'

"ਪਰ ਯਮ ਨੇ ਕਿਹਾ, 'ਸਬਰ ਕਰ ਤੇ ਅਜੇ ਹੋਰ ਵੇਖ।'

"ਫਿਰ ਯਮ ਜੋਗੀ ਕੋਲ ਗਿਆ ਅਤੇ ਉਸ ਦੇ ਦਿਲ ਤੇ ਚੋਟ ਲਾਈ। ਜਿਉਂ ਹੀ ਯਮ ਨੇ ਇਸ ਤਰ੍ਹਾਂ ਕੀਤਾ, ਕਾਮ ਫਿਰ ਉਸ ਦੇ ਮਨ ਵਿਚ ਲਹਿਰਾਣ ਲਗਾ ਤੇ ਉਸ ਦੇ ਹੋਸ਼ ਹਵਾਸ ਫਿਰ ਤਾਜ਼ਾ ਹੋ ਗਏ ਅਤੇ ਇਸੇ ਤਰ੍ਹਾਂ ਜੋਗੀ ਦੇ ਮਨ ਵਿਚ ਇਹ ਜੰਗ ਜਾਰੀ ਰਹੀ। ਕਦੀ ਉਹ ਦੁਨੀਆਂ ਲਈ ਮਰ ਜਾਂਦਾ, ਕਦੀ ਫਿਰ ਜੀ ਪੈਂਦਾ।

"ਕਾਮ ਦੇਵ ਨੇ ਕਿਹਾ, ਵੇਖ! ਮੈਂ ਤੇਰੇ ਤੋਂ ਵਧੇਰੇ ਬਲਵਾਨ ਹਾਂ, ਜਿਤ ਮੇਰੀ ਹੈ, ਹੁਣ ਵੀ ਹਾਰ ਮੰਨ ਜਾ।'

"ਪ੍ਰੰਤੂ ਯਮ ਨੇ ਆਖਿਆ, 'ਮੈਂ ਜ਼ਿਆਦਾ ਤਕੜਾ ਹਾਂ, ਉਹ ਪ੍ਰੇਮੀ ਝੂਠ ਕਹਿੰਦਾ ਸੀ।'

"ਕਾਮ ਦੇਵ ਹਸ ਪਿਆ ਤੇ ਉਸ ਦਾ ਮਖ਼ੌਲ ਉਡਾਉਣ ਲਗਾ।

"ਹੁਣ ਰਾਜ ਕੁਮਾਰੀ ਜੀ! ਤੁਸੀਂ ਉਤਰ ਦਿਓ ਕਿ ਕੌਣ ਵਧੇਰੇ ਬਲਵਾਨ ਹੈ।"

ਏਨਾ ਆਖ ਭਗੀਰਥ ਚੁਪ ਹੋ ਗਿਆ। ਰਾਜ ਕੁਮਾਰੀ ਦਾ ਰੰਗ ਫਿੱਕਾ ਪੈ ਗਿਆ ਅਤੇ ਉਹ ਮਧਮ ਜਹੀ ਅਵਾਜ਼ ਵਿਚ ਕਹਿਣ ਲਗੀ-

"ਕਾਮ ਦੇਵ ਚਲਾਕ ਹੈ। ਕਿਸੇ ਵੇਲੇ ਉਹ ਜ਼ਿਆਦਾ ਬਲਵਾਨ ਹੁੰਦਾ ਹੈ, ਇਸੇ ਲਈ ਉਸ ਨੇ ਯਮ ਨੂੰ ਲਲਕਾਰਿਆ ਸੀ। ਉਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਸਾਰੇ ਮੌਕੇ ਵਕਤ ਤੇ ਥਾਂ ਦੀ ਕੈਦ ਵਿਚ ਮਹਿਦੂਦ ਨਹੀਂ ਹੁੰਦੇ। ਪ੍ਰੰਤੂ ਯਮ ਉਸ ਤੋਂ ਬਲਵਾਨ ਹੈ, ਕਿਉਂ ਜੋ ਉਹ ਗ਼ੈਰ-ਮਹਿਦੂਦ ਹੈ। ਉਹ ਆਪ ਵਕਤ ਹੈ। ਆਦਿ

੧੧੩