ਪੰਨਾ:ਰਾਜ ਕੁਮਾਰੀ.pdf/117

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੇ ਅੰਤ ਤੋਂ ਬਿਨਾਂ ਇਕ ਹੋਰ ਅਜਿਹੀ ਤਾਕਤ ਹੈ ਜਿਹੜੀ ਹਰ ਬੰਧਨ ਤੋਂ ਆਜ਼ਾਦ ਹੈ ਅਤੇ ਜਿਸ ਤਰ੍ਹਾਂ ਗੰਗਾ ਮਾਤਾ ਦਾ ਤੇਜ਼ ਵਹਿਣ ਇਕ ਪਿਆਲੇ ਵਿਚ ਨਹੀਂ ਸਮਾ ਸਕਦਾ, ਇਸੇ ਤਰ੍ਹਾਂ ਕਿਸੇ ਖ਼ਾਸ ਮੌਕੇ ਤੋਂ ਇਸ ਦੀ ਸ਼ਕਤੀ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ।"

ਇਹ ਕਹਿ ਕੇ ਰਾਜ ਕੁਮਾਰੀ ਉਠੀ ਤੇ ਰਾਜੇ ਵਲ ਚਿੰਤਾਭਰੀ ਤੱਕਣੀ ਨਾਲ ਵੇਖਦੀ ਹੋਈ ਚਲੀ ਗਈ ਤੇ ਰਾਜੇ ਦੇ ਅਰਮਾਨ ਤੜਫ਼ਦੇ ਹੀ ਰਹਿ ਗਏ। ਰਾਜਾ ਤੇ ਭਗੀਰਥ ਵਾਪਸ ਆ ਗਏ।

੧੧੪