ਪੰਨਾ:ਰਾਜ ਕੁਮਾਰੀ.pdf/119

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਿਰਬਲ ਆਤਮਾ


ਰਾਜੇ ਨੇ ਭਗੀਰਥ ਨੂੰ ਕਿਹਾ "ਮਿੱਤ੍ਰ! ਹੁਣ ਮੇਰੀ ਖ਼ੁਸ਼ੀ ਦਾ ਅੰਤ ਹੀ ਹੈ ਕਿਉਂ ਜੋ ਮੇਰਾ ਆਪਣਾ ਅੰਤਮ ਸਮਾਂ ਨੇੜੇ ਹੈ। ਕੇਵਲ ਤਿੰਨ ਦਿਨ ਰਹਿ ਗਏ ਹਨ, ਇਹ ਵੀ ਪਿਛਲੇ ਦਿਨਾਂ ਵਾਂਗ ਬੀਤ ਜਾਣਗੇ ਅਤੇ ਨਾਲ ਹੀ ਮੇਰੇ ਜੀਵਨ ਦਾ ਸੂਰਜ ਵੀ ਸਦਾ ਲਈ ਡੁਬ ਜਾਵੇਗਾ। ਆਹ! ਉਹ ਏਨੀ ਸਿਆਣੀ ਤੇ ਸੁੰਦਰ ਨਾ ਹੁੰਦੀ! ਇਨ੍ਹਾਂ ਦੋਹਾਂ ਗੁਣਾਂ ਨੇ ਮਿਲ ਕੇ ਮੈਨੂੰ ਬਰਬਾਦ ਕਰ ਦਿਤਾ। ਲਾਹਨਤ ਹੈ ਇਸ ਤਸਵੀਰ ਤੇ ਜਿਸ ਨੇ ਮੈਨੂੰ ਬ੍ਰਿਹੋਂ ਦੀ ਅੱਗ ਵਿਚ ਸਾੜ ਕੇ ਸੁਆਹ ਕਰ ਦਿਤਾ ਹੈ ਤੇ ਜੋ ਦਿਨਾਂ ਵਿਚ ਹੀ ਮੈਨੂੰ ਮਿਟੀ ਵਿਚ ਮਿਲਾ ਦੇਣ ਵਾਲੀ ਹੈ।"

ਉਸ ਨੇ ਸਾਰੀ ਰਾਤ ਇਸੇ ਚਿੰਤਾ ਵਿਚ ਜਾਗਦਿਆਂ ਹੀ ਕਟੀ। ਦਿਨ ਬਾਗ਼ ਵਿਚ ਟਹਿਲਦਿਆਂ ਬਿਤਾਇਆ ਤੇ ਸ਼ਾਮ ਵੇਲੇ ਭਗੀਰਥ ਨੂੰ ਨਾਲ ਲੈ ਕੇ ਦਰਬਾਰ ਵਿਚ ਪੁਜਾ। ਰਾਜ ਕੁਮਾਰੀ ਸੁਨਿਹਰੀ ਕਪੜਿਆਂ ਵਿਚ ਆਪਣੇ ਸਿੰਘਾਸਨ ਤੇ ਬਰਾਜਮਾਨ ਸੀ। ਉਸ ਨੇ ਰਾਜੇ ਵਲ ਅਜਿਹੀ ਨਜ਼ਰ ਨਾਲ ਵੇਖਿਆ ਜਿਸ ਵਿਚ ਖੁਸ਼ੀ ਤੇ ਚਿੰਤਾ ਇਕ ਦੂਜੇ ਤੇ ਜਿਤ ਪਾਉਣ ਲਈ ਯੁਧ ਕਰਦੀਆਂ ਦਿਸ ਰਹੀਆਂ ਸਨ। ਰਾਜੇ ਨੂੰ ਉਸ ਦੀ ਇਸ ਤਕਣੀ ਨੇ ਹੋਰ ਆਪਣੇ ਵਲ ਖਿਚ ਲਿਆ। ਉਹ ਸੰਦਲੀ ਤੇ ਬੈਠ ਗਿਆ ਤੇ ਭਗੀਰਥ ਕਹਿਣ ਲਗਾ-

"ਰਾਜ ਕੁਮਾਰੀ ਜੀ! ਇਕ ਬ੍ਰਾਹਮਣ ਸੀ, ਜਿਸ ਦਾ ਨਾਂ ਕਰਤਾ ਕਰਤ ਸੀ। ਉਸ ਨੇ ਵੇਦ ਪੜ੍ਹਨੇ ਛਡ ਦਿਤੇ ਅਤੇ ਆਪਣੇ

੧੧੬