ਪੰਨਾ:ਰਾਜ ਕੁਮਾਰੀ.pdf/120

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਭਨਾਂ ਫ਼ਰਜ਼ਾਂ ਤੋਂ ਲਾ-ਪਰਵਾਹ ਹੋ ਕੇ ਬੁਰੇ ਰਾਹ ਤੇ ਚਲਣ ਲਗਾ। ਉਹ ਨਗਰੀ ਦੇ ਜਵਾਰੀਆਂ, ਚੋਰਾਂ ਤੇ ਕਸਬੀਆਂ ਨਾਲ ਮੇਲ ਜੋਲ ਰਖਦਾ ਤੇ ਰਾਤ ਨੂੰ ਮਰਘਟ ਵਿਚ ਭੂਤਾਂ ਤੇ ਮੁਰਦਾ ਲਾਸ਼ਾਂ ਕੋਲ ਜਾ ਕੇ ਅਪਵਿਤ੍ਰ ਜੰਤਰ ਮੰਤਰ ਪੜ੍ਹਦਾ। ਇਕ ਰਾਤ ਕਿਸੇ ਬਲਦੀ ਚਿਖਾ ਦੇ ਧੂੰਏਂ ਵਿਚੋਂ ਇਕ ਚੜੇਲ ਨਿਕਲੀ ਅਤੇ ਕਹਿਣ ਲਗੀ-

"ਮੈਂ ਭੁਖੀ ਹਾਂ, ਮੈਨੂੰ ਕਿਤਿਓਂ ਤਾਜ਼ਾ ਮਾਸ ਲਿਆ ਦੇ, ਨਹੀਂ ਤਾਂ ਮੈਂ ਤੇਰੀ ਬੋਟੀ ਬੋਟੀ ਕਰ ਦੇਵਾਂਗੀ।'

"ਕਰਤਾ ਕਰਤ ਨੇ ਕਿਹਾ, "ਮੈਂ ਲਿਆ ਦਿੰਦਾ ਹਾਂ, ਪ੍ਰੰਤੂ ਮੁਫ਼ਤ ਨਹੀਂ, ਤੂੰ ਇਸ ਦੇ ਬਦਲੇ ਮੈਨੂੰ ਕੀ ਦੇਵੇਂਗੀ?'

'ਚੁੜੇਲ ਬੋਲੀ, 'ਮੈਨੂੰ ਇਕ ਤਾਜ਼ਾ ਮਾਰਿਆ ਹੋਇਆ ਬ੍ਰਾਹਮਣ ਲਿਆ ਦੇ, ਮੈਂ ਤੈਨੂੰ ਮੁਰਦਾ ਜੀਵਾਣ ਦਾ ਮੰਤ੍ਰ ਦਸਾਂਗੀ।'

"ਕਰਤਾ ਕਰਤ ਇਸ ਇਨਾਮ ਤੇ ਰਾਜ਼ੀ ਨਾ ਹੋਇਆ ਤੇ ਦੋਹਾਂ ਵਿਚ ਝਗੜਾ ਹੋਣ ਲਗ ਪਿਆ।

"ਅਖ਼ੀਰ ਬ੍ਰਾਹਮਣ ਨੇ ਕਿਹਾ, 'ਇਸ ਮੰਤਰ ਤੋਂ ਛੁਟ ਮੈਨੂੰ ਪਾਸਿਆਂ ਦੀ ਇਕ ਅਜਿਹੀ ਜੋੜੀ ਦੇਹ ਜਿਸ ਨਾਲ ਮੈਂ ਸਦਾ ਜਿਤਾਂ, ਮੈਂ ਤੈਨੂੰ ਬ੍ਰਾਹਮਣ ਦੀ ਲਾਸ਼ ਲਿਆ ਦਿੰਦਾ ਹਾਂ।'

"ਚੁੜੇਲ ਬੋਲੀ, 'ਪਰਵਾਨ ਹੈ।'

"ਇਹ ਸੁਣ ਕੇ ਕਰਤਾ ਕਰਤ ਚਲਾ ਗਿਆ। ਰਾਤ ਦਾ ਸਮਾਂ ਸੀ। ਉਸ ਨੂੰ ਕੋਈ ਹੋਰ ਬ੍ਰਾਹਮਣ ਤਾਂ ਮਿਲਿਆ ਨਾ, ਉਸ ਨੇ ਚੁਪ ਚਪੀਤਿਆਂ ਆਪਣੇ ਭਰਾ ਨੂੰ ਵਢ ਦਿਤਾ ਅਤੇ ਅਧੀ ਰਾਤ ਨੂੰ ਮਰਘਟ ਵਿਚ ਲੈ ਗਿਆ। ਚੁੜੇਲ ਨੇ ਵੀ ਆਪਣਾ ਬਚਨ ਪੂਰਾ ਕੀਤਾ। ਉਸ ਨੂੰ ਮਰਦਾ ਜੀਵਾਣ ਦਾ ਮੰਤਰ ਦਸ ਦਿਤਾ ਅਤੇ ਪਾਸਿਆਂ ਦੀ ਜੋੜੀ ਵੀ ਦੇ ਦਿਤੀ।

"ਥੋੜੇ ਦਿਨਾਂ ਬਾਹਦ ਕਰਤਾ ਕਰਤ ਦੇ ਮਨ ਵਿਚ ਚੁੜੇਲ ਦੇ ਦਸੇ ਮੰਤਰ ਨੂੰ ਅਜ਼ਮਾਉਣ ਦਾ ਸ਼ੌਕ ਪੈਦਾ ਹੋਇਆ। ਉਸ ਨੇ

੧੧੭