ਪੰਨਾ:ਰਾਜ ਕੁਮਾਰੀ.pdf/121

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ੲਕ ਮੁਰਦਾ ਚੰਡਾਲ ਦੀ ਲਾਸ਼ ਲਈ, ਰਾਤ ਵੇਲੇ ਉਸ ਨੂੰ ਮਰਘਟ ਵਿਚ ਲੈ ਜਾ ਕੇ ਲਟਾ ਦਿਤਾ ਅਤੇ ਉਸ ਤੇ ਮੰਤਰ ਪੜ੍ਹਨ ਲਗਾ। ਅਜੇ ਉਸ ਨੇ ਅਧਾ ਮੰਤਰ ਹੀ ਪੜ੍ਹਿਆ ਸੀ ਕਿ ਉਸ ਦੀ ਨਜ਼ਰ ਲਾਸ਼ ਤੇ ਪਈ, ਜਿਸ ਦੀ ਖਬੀ ਬਾਂਹ ਤੇ ਅਖ ਵਿਚ ਜੀਵਨ ਦੀ ਲਹਿਰ ਦੌੜਨ ਲਗ ਪਈ ਸੀ। ਇਹ ਵੇਖ ਉਹ ਏਨਾ ਡਰਿਆ ਕਿ ਬਾਕੀ ਦਾ ਮੰਤਰ ਭੁਲ ਗਿਆ ਅਤੇ ਮਰਘਟ ਤੋਂ ਭਜ ਉਠਿਆ। ਉਹ ਲਾਸ਼ ਵੀ ਉਛਲ ਕੇ ਉਠ ਬੈਠੀ। ਇਕ ਚੁੜੇਲ ਉਸ ਦੇ ਮੁਰਦਾ ਸਰੀਰ ਵਿਚ ਘੁਸ ਗਈ ਅਤੇ ਉਹ ਲਾਸ਼, ਇਕ ਲਤ ਤੇ ਕੁੱਦਦੀ, ਅਖ ਮਟਕਾਂਦੀ, ਤੇਜ਼ੀ ਨਾਲ ਉਸ ਦੇ ਪਿਛੇ ਭਜਣ ਲਗੀ ਤੇ ਉਚਾ ਉਚਾ ਕਹਿਣ ਲਗੀ, 'ਨਾ ਮਾਰਿਆ ਨਾ ਸਾੜਿਆ, ਮੇਰੀ ਨਾਸ਼ ਕਰ ਦਿਤੀ ਕਾਇਆਂ।'

"ਕਰਤਾ ਕਰਤ ਨਸਦਾ ਹੋਇਆ ਘਰ ਪੁਜਾ। ਉਹ ਡਰ ਦੇ ਮਾਰੇ ਕੰਬ ਰਿਹਾ ਸੀ। ਛੇਤੀ ਛੇਤੀ ਬਿਸਤਰੇ ਤੇ ਲੇਟ ਗਿਆ ਪਰ ਕੁਝ ਰੌਲਾ ਸੁਣ ਕੇ ਉਠ ਬੈਠਾ। ਉਸ ਨੇ ਵੇਖਿਆ ਕਿ ਉਸ ਦੇ ਕਮਰੇ ਦਾ ਬੂਹਾ ਖੁਲ੍ਹਾ ਹੈ ਅਤੇ ਉਸ ਚੰਡਾਲ ਦੀ ਲਾਸ਼ ਇਕ ਲਤ ਤੇ ਨਚਦੀ, ਖਬੀ ਅਖ ਮਟਕਾਉਂਦੀ ਅਤੇ ਅਧਾ ਸਰੀਰ ਘਸੀਟਦੀ ਉਸ ਵਲ ਆ ਰਹੀ ਹੈ ਅਤੇ ਉਚਾ ਉਚਾ ਕਹਿ ਰਹੀ ਹੈ, 'ਮਾਰਿਆ ਨਾ ਸਾੜਿਆ, ਮੇਰੀ ਨਾਸ਼ ਕਰ ਦਿਤੀ ਕਾਇਆਂ।'

"ਕਰਤਾ ਕਰਤ ਬਿਸਤਰੇ ਤੋਂ ਉਠ ਖਲੋਤਾ, ਦੂਜੇ ਬੂਹੇ ਵਲੋਂ ਨਿਕਲ ਕੇ ਬਾਹਰ ਉਠ ਭਜਾ ਅਤੇ ਘੋੜੇ ਤੇ ਚੜ੍ਹ ਕੇ ਜਿਨੀ ਛੇਤੀ ਹੋ ਸਕਿਆ ਦੂਰ ਕਿਸੇ ਹੋਰ ਸ਼ਹਿਰ ਵਿਚ ਚਲਾ ਗਿਆ।

"ਉਥੇ ਪੁਜ ਕੇ ਉਸ ਨੇ ਸਮਝਿਆ ਕਿ ਹੁਣ ਮੇਰਾ ਬਚਾ ਹੋ ਗਿਆ ਹੈ, ਇਸ ਲਈ ਉਹ ਰਾਤ ਦਿਨ ਜਵਾਰੀਆਂ ਨਾਲ ਜੂਆ ਖੇਡਣ ਲਗ ਪਿਆ। ਕੁਝ ਦਿਨਾਂ ਵਿਚ ਹੀ ਉਸ ਕੋਲ ਕਾਫ਼ੀ ਦੌਲਤ ਇਕੱਠੀ ਹੋ ਗਈ ਅਤੇ ਉਹ ਆਰਾਮ ਨਾਲ ਦਿਨ ਕਟਣ ਲਗਾ। ਉਹ ਆਪ ਵੀ ਖ਼ੂਬ ਅਨੰਦ ਲੈਂਦਾ ਤੇ ਹੋਰਾਂ ਦੋਸਤਾਂ ਨੂੰ ਵੀ

੧੧੮