ਸਮੱਗਰੀ 'ਤੇ ਜਾਓ

ਪੰਨਾ:ਰਾਜ ਕੁਮਾਰੀ.pdf/123

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਉਨ੍ਹਾਂ ਸ਼ਬਦਾਂ ਦਾ ਕੀ ਮਤਲਬ ਸੀ?"

ਏਨਾ ਆਖ ਭਗੀਰਥ ਚੁਪ ਹੋ ਗਿਆ। ਰਾਜ ਕੁਮਾਰੀ ਬੋਲੀ, "ਮਤਲਬ ਬਿਲਕੁਲ ਸਾਫ਼-ਉਨ੍ਹਾਂ ਨਿਰਬਲ ਆਤਮਾਵਾਂ ਤੇ ਲਾਹਨਤ, ਜਿਨ੍ਹਾਂ ਵਿਚ ਆਪਣੇ ਇਰਾਦੇ ਨੂੰ ਪੂਰਾ ਕਰਨ ਦੀ ਹਿੰਮਤ ਨਹੀਂ। ਇਨ੍ਹਾਂ ਵਿਚ ਜਾਂ ਤੇ ਬਹੁਤ ਘਟ ਹਿੰਮਤ ਹੁੰਦੀ ਹੈ ਜਾਂ ਬਹੁਤ ਜ਼ਿਆਦਾ ਅਤੇ ਉਹ ਆਪ ਆਪਣੀ ਬਰਬਾਦੀ ਮੁਲ ਲੈਂਦੇ ਹਨ। ਜਿਹੜੇ ਲੋਕ ਨੇਕ ਹੋਣ, ਉਹ ਪਾਪ ਤੋਂ ਬਚੇ ਰਹਿੰਦੇ ਹਨ, ਪ੍ਰੰਤੂ ਜਿਹੜੇ ਭੈੜੇ ਹੋਣ, ਉਨ੍ਹਾਂ ਨੂੰ ਆਪਣੇ ਕਰਮਾਂ ਦੇ ਫਲ ਦਾ ਮੁਕਾਬਲਾ ਕਰਨਾ ਪੈਂਦਾ ਹੈ। ਨੇਕ ਲੋਕ ਅਸਮਾਨੀ ਬਰਕਤਾਂ ਹਾਸਲ ਕਰਦੇ ਹਨ ਤੇ ਭੈੜਿਆਂ ਨੂੰ ਇਸ ਦੁਨੀਆਂ ਦੀਆਂ ਚੰਗੀਆਂ ਚੰਗੀਆਂ ਚੀਜ਼ਾਂ ਮਿਲਦੀਆਂ ਹਨ, ਪਰ ਨਿਰਬਲ ਆਤਮਾਵਾਂ, ਜਿਨ੍ਹਾਂ ਵਿਚ ਨੇਕ ਜਾਂ ਭੈੜਿਆਂ ਬਣਨ ਦਾ ਬਲ ਨਹੀਂ ਹੁੰਦਾ, ਉਹ ਆਪਣੀ ਇਸ ਕਮਜ਼ੋਰੀ ਦੇ ਕਾਰਨ ਆਪਣੀ ਸਜ਼ਾ ਆਪਣੇ ਦੋਸ਼ ਨੂੰ ਮਹਿਸੂਸ ਕਰਨ ਦੀ ਸ਼ਕਲ ਵਿਚ ਪਾਂਦੀਆਂ ਹਨ ਅਤੇ ਦੁਨੀਆਂ ਦੀਆਂ ਨੇਅਮਤਾਂ ਤੋਂ ਵਾਂਜਿਆਂ ਰਹਿੰਦੀਆਂ ਹਨ।"

ਇਹ ਆਖ ਰਾਜ ਕੁਮਾਰੀ ਉਠੀ ਤੇ ਰਾਜੇ ਵਲ ਦੁਖ-ਭਰੀਆਂ ਨਜ਼ਰਾਂ ਨਾਲ ਤਕਦੀ ਚਲੀ ਗਈ। ਰਾਜਾ ਤੇ ਭਗੀਰਥ ਵਾਪਸ ਆ ਗਏ।

੧੨੦