ਸਿੱਟਾ
ਰਾਜੇ ਨੇ ਭਗੀਰਥ ਨੂੰ ਕਿਹਾ, "ਮਿੱਤ੍ਰ! ਇਕ ਬੇ-ਮਿਸਾਲ ਇਸਤਰੀ ਦੀ ਸੁੰਦਰਤਾ ਨੇ ਮੈਨੂੰ ਇਕ ਜ਼ਹਿਰੀ ਨਾਗ ਵਾਂਗ ਡਸਿਆ ਹੈ। ਜ਼ਹਿਰ ਆਪਣਾ ਕੰਮ ਕਰ ਰਿਹਾ ਹੈ ਅਤੇ ਹੁਣ ਕੇਵਲ ਦੋ ਦਿਨ ਹੀ ਬਾਕੀ ਰਹਿ ਗਏ ਹਨ। ਇਸ ਵਿਚ ਕੋਈ ਸ਼ਕ ਨਹੀਂ ਕਿ ਤੇਰੇ ਅਖ਼ੀਰਲੇ ਪ੍ਰਸ਼ਨ ਦਾ ਉੱਤਰ ਮੇਰੀ ਮੌਤ ਹੀ ਹੋਵੇਗਾ ਅਤੇ ਇਹ ਵੀ ਯਕੀਨੀ ਹੈ ਕਿ ਉਹ ਉੱਤਰ ਜ਼ਰੂਰ ਦੇਵੇਗੀ ਕਿਉਂ ਜੋ ਉਸ ਦੀ ਸਮਝ ਤੇਜ਼ ਤਲਵਾਰ ਵਾਂਗ ਹੈ ਜੋ ਤੇਰੇ ਪ੍ਰਸ਼ਨ ਦੀ ਗਰਦਨ ਨੂੰ ਇਕ ਛਿਨ ਵਿਚ ਕਟ ਦੇਵੇਗੀ।"
ਉਸ ਨੇ ਉਹ ਰਾਤ ਪਾਸੇ ਪਰਤਦਿਆਂ ਨਿਰਾਸਤਾ ਦੀ ਹਾਲਤ ਵਿਚ ਕਟੀ। ਜਦ ਸੂਰਜ ਨਿਕਲਿਆ ਉਹ ਉਠ ਕੇ ਬਾਹਰ ਆਇਆ। ਉਹ ਸ਼ਾਮ ਦੀ ਯਾਦ ਤੋਂ ਡਰਦਾ ਸੀ, ਪਰ ਆਪਣੀ ਪ੍ਰੇਮਕਾ ਨੂੰ ਮਿਲਣ ਲਈ ਵੀ ਬ-ਤਾਬ ਸੀ। ਉਹ ਬਾਗ਼ ਵਿਚ ਟਹਿਲਣ ਲਗ ਪਿਆ। ਉਲਟੇ ਪੁਲਟੇ ਖ਼ਿਆਲਾਂ ਨੇ ਉਸ ਦੀ ਆਤਮਾ ਨੂੰ ਬਹੁਤ ਦੁਖਾਇਆ। ਉਸ ਨੇ ਵਨਾਇਕ ਨੂੰ ਮੰਦਾ ਭਲਾ ਆਖਿਆ ਤੇ ਕਹਿਣ ਲੱਗਾ, "ਹੇ ਲਾਲ ਲਾਲ ਸੁੰਡ ਵਾਲਿਆ! ਤੂੰ ਮੈਨੂੰ ਧੋਖਾ ਦਿਤਾ ਹੈ, ਤੂੰ ਮੇਰੀ ਸਫ਼ਲਤਾ ਦੇ ਰਸਤੇ ਵਿਚ ਰੁਕਾਵਟ ਪਾਈ ਹੈ, ਪਰ ਇਹ ਸਮਾਂ ਨਿਰਾਸ ਹੋਣ ਦਾ ਨਹੀਂ, ਮੈਨੂੰ ਕਰਤਾ ਕਰਤ ਵਾਂਗ ਆਪਣਾ ਕੰਮ ਅਧੂਰਾ ਨਾ ਛਡਣ ਦੇ, ਸਗੋਂ ਮੈਨੂੰ ਬਲ ਬਖ਼ਸ਼ ਕਿ ਕੋਈ ਅਜਿਹਾ ਪ੍ਰਸ਼ਨ ਪੁਛਾਂ,
੧੨੨