ਪੰਨਾ:ਰਾਜ ਕੁਮਾਰੀ.pdf/128

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗ਼ੈਰ-ਮੌਜੂਦਗੀ ਨਾਲ ਸੇਵਾ ਕਰ ਸਕਦਾ ਹੈ। ਲਓ, ਮੈਂ ਤੁਹਾਨੂੰ ਇਕ ਕਹਾਣੀ ਸੁਣਾਉਂਦਾ ਹਾਂ।"

ਪਰ ਰਾਜਾ ਕਹਿਣ ਲਗਾ, "ਮਿਤ੍ਰ! ਹੁਣ ਕਹਾਣੀਆਂ ਦਾ ਸਮਾਂ ਨਹੀਂ, ਭਾਵੇਂ ਸੁਣਾਉਣ ਵਾਲਾ ਤੂੰ ਹੀ ਕਿਉਂ ਨਾ ਹੋਵੇਂ। ਮੈਂ ਅਜ ਸ਼ਾਮ ਨੂੰ ਇਕੱਲਾ ਹੀ ਜਾਵਾਂਗਾ, ਪ੍ਰੰਤੂ ਇਹ ਤੂੰ ਜਾਣ ਲੈ ਕਿ ਜੇ ਮੈਂ ਸਰਸਵਤੀ ਦੀ ਦਇਆ ਤੇ ਗਣੇਸ਼ ਜੀ ਦੀ ਕ੍ਰਿਪਾ ਨਾਲ ਸਫ਼ਲ ਹੋ ਗਿਆ ਤਾਂ ਮੈਂ ਇਸ ਸਫ਼ਲਤਾ ਨੂੰ ਤੇਰੀ ਸ਼ਫ਼ਲਤਾ ਸਮਝਾਂਗਾ, ਕਿਉਂ ਜੋ ਤੂੰ ਹੀ ਸੈਂ ਜਿਸ ਨੇ ਵਿਯੋਗ ਦੀਆਂ ਘੜੀਆਂ ਵਿਚ ਨਾ ਕੇਵਲ ਮੈਨੂੰ ਹੌਂਸਲਾ ਹੀ ਦਿਤਾ, ਸਗੋਂ ਮੈਂ ਤੇਰੀਆਂ ਕਹਾਣੀਆਂ ਦੀ ਪੌੜੀ ਦਵਾਰਾ ਹੌਲੀ ਹੌਲੀ ਆਪਣੀ ਪ੍ਰੇਮਕਾ ਦੇ ਪ੍ਰੇਮ ਦਰਵਾਜ਼ੇ ਤਕ ਪਹੁੰਚ ਗਿਆ ਹਾਂ। ਕੀ ਇਸ ਮਹਿਲ ਦੀ ਚੋਟੀ ਤਕ ਪਹੁੰਚਣ ਲਈ ਪੌੜੀ ਦਾ ਹੇਠਲਾ ਡੰਡਾ ਸਭ ਤੋਂ ਉਪਰ ਵਾਲੇ ਡੰਡੇ ਦੀ ਸਹਾਇਤਾ ਨਹੀਂ ਕਰਦਾ?"

ਭਗੀਰਥ ਨੇ ਹਸ ਕੇ ਕਿਹਾ, "ਮਹਾਰਾਜ! ਚੰਗਾ ਹੈ ਕਿ ਹੁਣ ਆਪ ਜਾਓ। ਭਾਵੇਂ ਮੇਰੀ ਕਹਾਣੀ ਆਪ ਨੇ ਨਹੀਂ ਸੁਣੀ ਪਰ ਇਕ ਤਰ੍ਹਾਂ ਨਾਲ ਮੇਰਾ ਮੰਤਵ ਪੂਰਾ ਹੋ ਜਾਂਦਾ ਹੈ, ਜਿਹੜਾ ਕਿ ਮੈਂ ਕਹਾਣੀ ਦਵਾਰਾ ਪੂਰਾ ਕਰਨਾ ਸੀ। ਰਾਜ ਕੁਮਾਰੀ ਵੀ ਆਪ ਨੂੰ ਉਡੀਕ ਰਹੀ ਹੋਵੇਗੀ। ਉਡੀਕ ਖ਼ਾਹਸ਼ ਨੂੰ ਭੜਕਾਉਂਦੀ ਹੈ, ਪ੍ਰਮਾਤਮਾ ਕਰੇ ਆਪ ਦੀ ਜਿਤ ਹੋਵੇ।"

ਰਾਜਾ ਭਗੀਰਥ ਨੂੰ ਇਕੱਲਾ ਛਡ ਝਟ ਪਟ ਦਰਬਾਰ ਵਲ ਟੁਰ ਪਿਆ। ਜਦ ਉਹ ਦਰਬਾਰ ਦੇ ਨੇੜੇ ਪੁਜਾ ਤਾਂ ਉਸ ਦੀ ਬਾਂਹ ਕੰਬਣ ਲਗ ਪਈ। ਉਹ ਇਸ ਸ਼ਗਨ ਤੋਂ ਬਹੁਤ ਖ਼ੁਸ਼ ਹੋਇਆ ਅਤੇ ਅੰਦਰ ਚਲਾ ਗਿਆ। ਰਾਜ ਕੁਮਾਰੀ ਨੀਲੀ ਸਾੜ੍ਹੀ ਪਾਈ ਅਣਗਿਣਤ ਕੀਮਤੀ ਹੀਰੇ ਜਵਾਹਰ ਸਜਾਈ, ਸਿਰ ਤੇ ਤਾਜ ਰਖੀ ਆਪਣੇ ਸਿੰਘਾਸਨ ਤੇ ਬਰਾਜਮਾਨ ਸੀ। ਰਾਜੇ ਨੂੰ ਵੇਖ ਉਹ ਹੇਠਾਂ ਉਤਰੀ ਅਤੇ ਬੂਹੇ ਵਲ

੧੨੫