ਪੰਨਾ:ਰਾਜ ਕੁਮਾਰੀ.pdf/13

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨੇ ਵੇਖ ਲਈ ਹੈ, ਪਰ ਅਸਲ ਵਿਚ ਇਸ ਤਸਵੀਰ ਨਾਲੋਂ ਉਹ ਕਈ ਗੁਣਾਂ ਵਧੇਰੇ ਸੁੰਦਰ ਹੈ। ਉਸ ਨੂੰ ਚਾਹੁਣ ਵਾਲੇ ਕਈ ਜਵਾਨ ਮੌਤ ਦੀ ਝੋਲੀ ਵਿਚ ਜਾ ਬੈਠੇ ਹਨ। ਬਣਾਉਣ ਵਾਲੇ ਨੇ ਉਸ ਨੂੰ ਯਾਕੂਤ ਦੀ ਡੱਬੀ ਵਰਗਾ ਮਨ-ਮੋਹਣਾ ਬਣਾਇਆ ਹੈ ਤੇ ਉਸ ਦੇ ਅੰਦਰ ਦਿਲ ਐਸਾ ਪੱਥਰ ਦਾ ਰੱਖ ਦਿਤਾ ਹੈ ਕਿ ਜਿਸ ਪੁਰ ਸੁੰਦਰ ਤੋਂ ਸੁੰਦਰ ਪੁਰਸ਼ ਦਾ ਭੀ ਅਸਰ ਨਹੀਂ ਹੁੰਦਾ। ਦੇਸ਼ ਦੀ ਹਰ ਨੁਕਰ ਤੋਂ ਉਸ ਨੂੰ ਹਜ਼ਾਰਾਂ ਵੇਖਣ ਵਾਲੇ ਆਉਂਦੇ ਹਨ ਤੇ ਉਸ ਨਾਲ ਵਿਆਹ ਕਰਨ ਦੀ ਚਾਹ ਪ੍ਰਗਟ ਕਰਦੇ ਹਨ। ਉਹ ਸਭਨਾਂ ਨੂੰ ਇਕੋ ਜਹੀ ਘਿਰਣਾ-ਭਰੀ ਨਜ਼ਰ ਨਾਲ ਤਕਦੀ ਹੈ, ਪਰ ਆਓ-ਭਗਤ ਸਾਰਿਆਂ ਦੀ ਬੜੇ ਪ੍ਰੇਮ ਨਾਲ ਕਰਦੀ ਹੈ। ਉਹ ਇੱਕੀ ਦਿਨ ਇਸ ਸ਼ਰਤ ਤੇ ਪ੍ਰਾਹੁਣਾ ਬਣਾ ਕੇ ਰਖਦੀ ਹੈ ਕਿ ਹਰ ਰੋਜ਼ ਉਸ ਤੋਂ ਇਕ ਪ੍ਰਸ਼ਨ ਦਾ ਉੱਤਰ ਲਿਆ ਜਾਵੇ ਅਤੇ ਜੋ ਕੋਈ ਉਮੀਦਵਾਰ ਉਸ ਪੁਰ ਅਜੇਹਾ ਪ੍ਰਸ਼ਨ ਕਰਨ ਵਿਚ ਕਾਮਯਾਬ ਹੋ ਜਾਵੇ ਜਿਸ ਦਾ ਉੱਤਰ ਉਸ ਪਾਸ ਨਾ ਹੋਵੇ ਤਾਂ ਇਸ ਦਾ ਇਨਾਮ ਉਹ ਆਪ ਹੋਵੇਗੀ। ਤੇ ਜੇ ਇਸ ਸਮੇਂ ਵਿਚ ਉਹ ਅਜਿਹਾ ਸਵਾਲ ਨਾ ਪੁਛ ਸਕੇ ਤਾਂ ਫਿਰ ਉਹ ਉਸ ਦਾ ਗ਼ੁਲਾਮ ਹੋ ਜਾਂਦਾ ਹੈ ਅਤੇ ਉਹ ਉਸ ਨਾਲ ਜਿਸ ਤਰ੍ਹਾਂ ਦਾ ਸਲੂਕ, ਉਸ ਦੀ ਮਰਜ਼ੀ ਹੋਵੇ ਕਰੇ। ਅਜ ਤਾਈਂ ਕੋਈ ਉਸ ਨੂੰ ਜਿੱਤ ਨਹੀਂ ਸਕਿਆ, ਕਿਉਂ ਜੋ ਉਸ ਦੀ ਸਮਝ ਉਸ ਦੀ ਸੁੰਦਰਤਾ ਤੋਂ ਵੀ ਵਧ ਚੜ੍ਹ ਕੇ ਹੈ। ਉਸ ਨੇ ਇਨ੍ਹਾਂ ਅਸਫ਼ਲ ਰਹੇ ਉਮੈਦਵਾਰਾਂ ਵਿਚੋਂ ਕੁਝ ਤਾਂ ਦੂਜੇ ਦੇਸ਼ਾਂ ਵਿਚ ਗ਼ੁਲਾਮ ਬਣਾ ਕੇ ਭੇਜ ਦਿਤੇ ਹਨ ਅਤੇ ਕੁਝ ਆਪਣੇ ਨੌਕਰ ਚਾਕਰ ਬਣਾ ਲਏ ਹਨ। ਮਹਾਰਾਜ, ਆਪ ਪਾਸ ਬੇਨਤੀ ਕਰਦਾ ਹਾਂ ਕਿ ਆਪ ਆਪਣੇ ਆਪ ਨੂੰ ਆਪਣੇ ਹੱਥੀਂ ਬਰਬਾਦੀ ਦੀ ਖੱਡ ਵਿਚ ਨਾ ਸੁਟੋ। ਅਜੇ ਵੀ ਕੁਝ ਨਹੀਂ ਵਿਗੜਿਆ, ਇਸ ਖ਼ਿਆਲ ਨੂੰ ਦਿਲੋਂ ਕਢ ਦਿਓ।"

ਮਹਾਰਾਜਾ ਚਕ੍ਰਵਰਤੀ ਚੰਦਰਕਾਂਤ ਹਸ ਪਏ ਤੇ ਕਹਿਣ ਲਗੇ, "ਓ ਭੋਲੇ ਚਿਤਰਕਾਰ, ਤੇਰੀ ਰਾਏ ਤੇਰੇ ਹੁਨਰ ਨਾਲੋ

૧૫