ਰਾਜਧਾਨੀ ਨੂੰ ਚਲੀਏ।"
ਨਾਗ ਰਾਣੀ ਬੋਲੀ, "ਜਿਸ ਤਰ੍ਹਾਂ ਤੁਹਾਡੀ ਇਛਾ!"
ਰਾਜੇ ਨੇ ਭਗੀਰਥ ਨੂੰ ਰਾਜ ਕੁਮਾਰੀ ਦਾ ਸਾਮਾਨ ਦੇ ਕੇ ਪਹਿਲਾਂ ਹੀ ਭੇਜ ਦਿਤਾ ਅਤੇ ਆਪ ਰਾਤ ਨੂੰ ਆਪਣੀ ਵਹੁਟੀ ਨੂੰ ਲੈ ਕੇ ਟੁਰ ਪਿਆ। ਦੋਵੇਂ ਘੋੜਿਆਂ ਤੇ ਸਵਾਰ ਬਣ ਵਿਚ ਚੱਲਣ ਲਗੇ। ਜਦ ਅਧੀ ਰਾਤ ਲੰਘ ਗਈ ਤਾਂ ਉਹ ਬਣ ਵਿਚ ਇਕ ਥਾਂ ਆਰਾਮ ਕਰਨ ਲਈ ਠਹਿਰ ਗਏ।
ਚੰਦਰ ਕਾਂਤ ਨੇ ਨਾਗ ਰਾਣੀ ਨੂੰ ਘੋੜੇ ਤੋਂ ਉਤਾਰਿਆ ਅਤੇ ਇਕ ਸੰਦਰ ਸੇਜ ਤੇ ਲਿਟਾ ਦਿਤਾ। ਏਨੇ ਨੂੰ ਚੰਦਰਮਾ ਨਿਕਲ ਆਇਆ। ਚੰਦਰਮਾ ਦੀ ਰੋਸ਼ਨੀ ਬਣ ਵਿਚ ਬਹੁਤ ਸੁੰਦਰ ਪ੍ਰਤੀਤ ਹੁੰਦੀ ਸੀ। ਰਾਜੇ ਨੇ ਪੱਤਿਆਂ ਤੇ ਫੁਲਾਂ ਦੀ ਇਕ ਸੇਜ ਬਣਾਈ, ਗੰਧਰਵ ਰਸਮ ਦੇ ਮੁਤਾਬਕ ਨਾਗ ਰਾਣੀ ਨੂੰ ਆਪਣੀ ਇਸਤਰੀ ਬਣਾਇਆ ਅਤੇ ਉਸ ਦੀਆਂ ਕਾਲੀਆਂ ਜ਼ੁਲਫ਼ਾਂ ਨਾਲ ਖੇਡਣ ਲਗਾ। ਰਾਜ ਕੁਮਾਰੀ ਦੀਆਂ ਅਖਾਂ ਚਮਕਣ ਲਗ ਪਈਆਂ।
ਰਾਜੇ ਨੇ ਰਾਜ ਕੁਮਾਰੀ ਦੇ ਵਾਲਾਂ ਵਿਚ ਅਸ਼ੋਕ ਦੇ ਫੁਲ ਸਜਾਏ, ਲੱਕ ਤੇ ਸਫ਼ੈਦ ਕੰਵਲਾਂ ਦੀ ਪੇਟੀ ਤੇ ਪੈਰਾਂ ਵਿਚ ਚੰਬੇ ਦੀਆਂ ਕਲੀਆਂ ਵਿਛਾਈਆਂ ਅਤੇ ਪਿਆਰ ਵਿਚ ਬੇਤਾਬ ਹੋ ਕੇ ਕਹਿਣ ਲਗਾ, "ਹਾਂ! ਤਾਂ ਲੋਕ ਤੈਨੂੰ ਅਨੰਗ ਰਾਗ ਕਹਿੰਦੇ ਹਨ। ਪਿਆਰੀ! ਇਸ ਨਾਮ ਵਿਚ ਤੇਰੀ ਸੁੰਦਰਤਾ ਦੀਆਂ ਹਜ਼ਾਰਾਂ ਸਿਫ਼ਤਾਂ ਨਹੀਂ ਦਸੀਆਂ ਜਾ ਸਕਦੀਆਂ। ਤੂੰ ਮ੍ਰਿਗ ਲੋਚਨਾ ਹੈਂ, ਕਿਉਂ ਜੋ ਤੇਰੇ ਨੈਨ ਹਰਨੀ ਦੇ ਨੈਨਾਂ ਵਾਂਗ ਮਧ-ਭਰੇ, ਮਸਤ, ਚਮਕੀਲੇ ਤੇ ਸੁੰਦਰ ਹਨ। ਤੂੰ ਨੀਲ ਨਲਨੀ ਹੈ, ਕਿਉਂ ਜੋ ਤੇਰੀਆਂ ਜ਼ੁਲਫ਼ਾਂ ਨੀਲੀ ਝੀਲ ਵਾਂਗ ਹਨ ਅਤੇ ਤੇਰੇ ਨੈਨ ਇਸ ਝੀਲ ਦੇ ਕੰਵਲ। ਤੂੰ ਮਦਨ ਲੈਲਾ ਹੈਂ, ਕਿਉਂ ਜੋ ਤੇਰੇ ਨੈਨ ਪ੍ਰੇਮ ਦੀ ਰੌਸ਼ਨੀ ਨਾਲ ਨਚਦੇ ਹਨ। ਤੂੰ ਸ਼ਸ਼ੀ ਲੇਖਾ ਹੈਂ, ਕਿਉਂ ਜੋ ਤੂੰ ਚੰਦਰ ਲੇਖਾਂ ਵਾਂਗ ਸੁੰਦਰ ਤੇ ਕੋਮਲ ਹੈਂ। ਤੂੰ ਬਜਲਿਤਾ ਹੈ, ਕਿਉਂ ਜੋ
੧੨੮