ਪੰਨਾ:ਰਾਜ ਕੁਮਾਰੀ.pdf/19

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਨਾਸਤਕ


ਮੂੰਹ ਝਾਖਰੇ ਹੀ ਜਦ ਰਾਜਕੁਮਾਰੀ ਦੇ ਮਹੱਲ ਦੇ ਸੁਨਹਿਰੀ ਮੁਨਾਰੇ, ਰੁਖਾਂ ਦੇ ਝੁੰਡ ਵਿਚੋਂ, ਸੂਰਜ ਦੀਆਂ ਕਿਰਨਾਂ ਨਾਲ ਜਗਮਗਾਂਦੇ ਦਿਸੇ ਤਾਂ ਮਹਾਰਾਜਾ ਚੰਦਰਕਾਂਤ ਬੋਲਿਆ, "ਮੈਂ ਬਰਬਾਦ ਹੋ ਗਿਆ!"

"ਉਹ ਕਿਸ ਤਰ੍ਹਾਂ ਮਹਾਰਾਜ?" ਭਗੀਰਥ ਨੇ ਪੁਛਿਆ।

ਰਾਜੇ ਨੇ ਕਿਹਾ, "ਮੈਂ ਸਾਰੇ ਰਾਹ, ਦਿਨ ਰਾਤ ਸੌਂਦਿਆਂ ਜਾਗਦਿਆਂ ਆਪਣੀ ਪ੍ਰੇਮਿਕਾ ਦੀ ਤਸਵੀਰ ਹੀ ਵੇਖਦਾ ਰਿਹਾ ਹਾਂ। ਮੈਨੂੰ ਹੋਰ ਕਿਸੇ ਚੀਜ਼ ਦਾ ਧਿਆਨ ਹੀ ਨਹੀਂ ਰਿਹਾ। ਅਸੀਂ ਸਫ਼ਰ ਖ਼ਤਮ ਕਰ ਚੁਕੇ ਹਾਂ, ਪਰ ਸਾਡੇ ਦੁਖ ਤਾਂ ਹੁਣ ਸ਼ੁਰੂ ਹੋਣੇ ਹਨ। ਰਾਜ ਕੁਮਾਰੀ ਨਾਲ ਕੀ ਸਵਾਲ ਕਰਾਂਗਾ? ਨਾਲੇ ਜੇ ਇਸ ਦੇ ਕੇਵਲ ਖ਼ਿਆਲ ਨੇ ਹੀ ਮੈਨੂੰ ਇਤਨਾ ਮੋਹ ਲਿਆ ਹੈ ਤਾਂ ਕੀ ਪਤਾ ਇਸ ਦੇ ਮ੍ਰਿਗ-ਲੋਚ ਨੈਨਾਂ ਨੂੰ ਵੇਖ ਕੇ ਮੇਰੇ ਤੇ ਕੀ ਗੁਜ਼ਰੇਗੀ। ਮੇਰੇ ਹੋਸ਼ ਹਵਾਸ ਹੁਣ ਤੋਂ ਹੀ ਗੁੰਮ ਹੋ ਰਹੇ ਹਨ। ਇੱਕੀ ਦਿਨਾਂ ਦੀ ਖਿਚੋਤਾਣ ਦੀ ਸ਼ਕਤੀ ਮੇਰੇ ਵਿਚ ਕਿਥੋਂ ਆਵੇਗੀ?"

"ਮਹਾਰਾਜ! ਇਸੇ ਲਈ ਤਾਂ ਮੈਂ ਆਪ ਦੇ ਨਾਲ ਆਇਆ ਹਾਂ। ਜਦ ਅਸੀਂ ਰਾਜ ਕੁਮਾਰੀ ਦੇ ਪੇਸ਼ ਹੋਈਏ ਤਾਂ ਤੁਸੀਂ ਉਸ ਨੂੰ ਕਹਿ ਦੇਣਾ ਕਿ ਤੁਸੀਂ ਮੇਰੇ ਮੂੰਹ ਨਾਲ ਗਲ ਬਾਤ ਕਰੋਗੇ। ਮੈਂ ਸਭ ਵੇਖ ਲਵਾਂਗਾ।" ਭਗੀਰਥ ਨੇ ਹੌਸਲਾ ਦਿੰਦਿਆਂ ਕਿਹਾ।

ਰਾਜੇ ਨੂੰ ਇਸ ਨਾਲ ਕੁਝ ਤਸੱਲੀ ਹੋਈ ਤੇ ਫਿਰ ਉਹ ਦੀਨ ਦੁਨੀਆਂ ਤੋਂ ਬੇ-ਖ਼ਬਰ ਹੋ ਕੇ ਆਪਣੀ ਪ੍ਰੇਮਿਕਾ ਦੇ ਧਿਆਨ ਵਿਚ

੨૧