ਪੰਨਾ:ਰਾਜ ਕੁਮਾਰੀ.pdf/23

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪੁਰਾਣੀ ਮੂਰਤੀ ਹੈ, ਜਿਸ ਨੂੰ ਮੀਂਹ ਤੇ ਧੁਪ ਨੇ ਆਪਣੀ ਥਾਂ ਤੋਂ ਉਖੇੜ ਦਿਤਾ ਹੋਇਆ ਹੈ, ਉਹ ਬਿਲਕੁਲ ਡਿੱਗਣ ਵਾਲੀ ਹੈ। ਤੂੰ ਧਿਆਨ ਰਖੀਂ, ਜਦੋਂ ਨਾਸਤਕ ਹੇਠੋਂ ਲੰਘੇ ਤੂੰ ਸਾਡੇ ਉਤੇ ਬੈਠ ਜਾਵੀਂ, ਅਸੀਂ ਉਸ ਤੇ ਜਾ ਡਿੱਗਾਂਗੇ।"

"ਕਾਂ ਨੇ ਇਸੇ ਤਰ੍ਹਾਂ ਕੀਤਾ। ਨਾਸਤਕ ਦਾ ਮੋਢਾ ਟੁਟ ਗਿਆ ਤੇ ਮੰਜੀ ਤੋਂ ਉਠਣ ਤੋਂ ਪਹਿਲਾਂ ਹੀ ਉਸ ਦੀ ਮੰਗੇਤਰ ਮਰ ਗਈ। ਨਾਸਤਕ ਦਾ ਮਿੱਤਰ ਉਸ ਕੋਲ ਫਿਰ ਆਇਆ ਤੇ ਕਹਿਣ ਲਗਾ, 'ਹੁਣ ਤਾਂ ਕੋਈ ਸ਼ੱਕ ਨਹੀਂ ਰਿਹਾ ਨਾ ਕਿ ਤੇਰਿਆਂ ਕੰਮਾਂ ਦਾ ਗਣੇਸ਼ ਜੀ ਹੀ ਸਤਿਆਨਾਸ ਕਰ ਰਹੇ ਨੇ?'

"ਨਾਸਤਕ ਨੂੰ ਬੜਾ ਗੁਸਾ ਆਇਆ ਤੇ ਕਹਿਣ ਲਗਾ, 'ਤੇਰਾ ਗਣੇਸ਼ ਨੱਕ ਰਗੜ ਰਗੜ ਕੇ ਸੁੰਡ ਤੋੜ ਲਵੇ ਪਰ ਮੈਂ ਵਿਆਹ ਕਰ ਕੇ ਹੀ ਰਹਾਂਗਾ। ਇਹ ਸ਼ਹਿਰ ਹੀ ਅਜਿਹਾ ਹੈ ਜਿਥੇ ਗਊਆਂ ਗੋਹਾ ਕਰਦੀਆਂ ਫਿਰਦੀਆਂ ਨੇ ਤੇ ਮਕਾਨ ਢਹਿੰਦੇ ਰਹਿੰਦੇ ਨੇ। ਇਸ ਵਾਰੀ ਮੈਂ ਪੂਰਾ ਪ੍ਰਬੰਧ ਕਰ ਲਵਾਂਗਾ।'

"ਰਾਜ਼ੀ ਹੋ ਕੇ ਨਾਸਤਕ ਨੇ ਇਕ ਹੋਰ ਲੜਕੀ ਚੁਣ ਲਈ ਤੇ ਵਿਆਹ ਦੀਆਂ ਤਿਆਰੀਆਂ ਕਰਨ ਲਗਾ। ਉਹ ਆਪਣੀ ਮੰਗੇਤਰ ਦੇ ਘਰ ਇਕ ਦੂਰ ਦੇ ਰਸਤੇ ਤੋਂ ਚੱਕਰ ਕਟ ਕੇ ਖੇਤਾਂ ਵਿਚੋਂ ਦੀ ਹੁੰਦਾ ਹੋਇਆ ਟੁਰਿਆ ਜਾ ਰਿਹਾ ਸੀ। ਪਰ ਗਣੇਸ਼ ਜੀ ਨੇ ਇਸ ਦਾ ਪ੍ਰਬੰਧ ਵੀ ਪਹਿਲਾਂ ਹੀ ਕੀਤਾ ਹੋਇਆ ਸੀ। ਉਨ੍ਹਾਂ ਨੇ ਇੰਦਰ ਦੇਵਤਾ ਨੂੰ ਕਹਿ ਦਿਤਾ ਸੀ ਕਿ ਜਦ ਨਾਸਤਕ ਰਾਹ ਵਿਚ ਆਉਂਦੇ ਇਕ ਸੁਕੇ ਨਾਲੇ ਤੋਂ ਲੰਘੇ ਤਾਂ ਮੀਂਹ ਚੌਂਹਾਂ ਪਾਸਿਓਂ ਆ ਜਾਵੇ ਤੇ ਨਾਲੇ ਨੂੰ ਪਾਣੀ ਨਾਲ ਭਰ ਦੇਵੇ। ਇੰਦਰ ਦੇਵਤੇ ਨੇ ਇਸੇ ਤਰ੍ਹਾਂ ਕੀਤਾ। ਜਦ ਨਾਸਤਕ ਲੰਘਣ ਲਗਾ ਤਾਂ ਨਾਲਾ ਝਟ ਹੀ ਭਰ ਗਿਆ ਤੇ ਉਸ ਨੂੰ ਨਾਲ ਹੀ ਰੋੜ੍ਹ ਕੇ ਲੈ ਗਿਆ।

"ਗਣੇਸ਼ ਜੀ ਨਾਸਤਕ ਦੀ ਤਬਾਹੀ ਵੇਖ ਕੇ ਹਸਦੇ ਰਹੇ ਅਤੇ

ર૫