ਇਹ ਸਫ਼ਾ ਪ੍ਰਮਾਣਿਤ ਹੈ
ਫਿਰ ਝਟ ਹੀ ਜ਼ੋਰ ਜ਼ੋਰ ਦਾ ਰੋਣ ਲਗ ਪਏ।
"ਰਾਜ ਕੁਮਾਰੀ! ਇਸ ਦਾ ਉਤਰ ਦਿਓ ਕਿ ਉਹ ਹੱਸੇ ਕਿਉਂ ਤੇ ਫਿਰ ਰੋਣ ਕਿਉਂ ਲਗ ਪਏ?"
ਭਗੀਰਥ ਇਹ ਆਖ ਕੇ ਚੁਪ ਹੋ ਗਿਆ। ਨਾਗ ਰਾਣੀ ਬੋਲੀ-
"ਉਹ ਹਸੇ ਤਾਂ ਨਾਸਤਕ ਦੀ ਬੇ-ਸਮਝੀ ਅਰ ਹੰਕਾਰ ਤੇ ਪਰ ਜਦ ਉਹਨਾਂ ਨੂੰ ਉਸ ਡਰਾਉਣੀ ਸਜ਼ਾ ਦਾ ਖ਼ਿਆਲ ਆਇਆ, ਜਿਹੜੀ ਉਸ ਬੇ-ਸਮਝ ਲਈ ਅਗਲੀ ਦੁਨੀਆਂ ਤੇ ਅਗਲੀਆਂ ਜ਼ਿੰਦਗੀਆਂ ਵਿਚ ਭੁਗਤਣ ਲਈ ਤਿਆਰ ਸੀ ਤਾਂ ਉਹਨਾਂ ਦਾ ਦਿਲ ਤਰਸ ਨਾਲ ਭਰ ਗਿਆ ਤੇ ਉਹ ਰੋਣ ਲਗ ਪਏ।"
ਰਾਜ ਕੁਮਾਰੀ ਇਹ ਆਖ ਕੇ ਉਠ ਖੜੀ ਹੋਈ ਅਤੇ ਰਾਜੇ ਵੱਲ ਵੇਖੇ ਬਿਨਾਂ, ਹਥ ਦੇ ਇਸ਼ਾਰੇ ਨਾਲ ਦਰਬਾਰ ਖ਼ਤਮ ਕਰ ਕੇ ਚਲੀ ਗਈ।
੨੬