ਪੰਨਾ:ਰਾਜ ਕੁਮਾਰੀ.pdf/26

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬੁੱਢਾ ਬ੍ਰਾਹਮਣ ਤੇ ਉਸ ਦੇ ਪੁੱਤਰ


ਰਾਜੇ ਨੇ ਕਿਹਾ, "ਮਿੱਤਰ! ਰਾਜ ਕੁਮਾਰੀ ਨੇ ਤੇਰੇ ਸਵਾਲ ਦਾ ਉਤਰ ਦੇ ਦਿਤਾ ਅਤੇ ਮੇਰਾ ਇਕ ਦਿਨ ਬਰਬਾਦ ਹੋ ਗਿਆ। ਪਰ ਮੈਨੂੰ ਤੇਰੇ ਤੇ ਕੋਈ ਗਿਲਾ ਨਹੀਂ। ਮੈਂ ਤੈਨੂੰ ਖਿਮਾਂ ਕਰਦਾ ਹਾਂ, ਉਸ ਨਜ਼ਾਕਤ ਦੇ ਸਦਕੇ ਜਿਸ ਨਾਲ ਉਸ ਨੇ ਜਾਂਦਿਆਂ ਹੋਇਆਂ ਆਪਣੇ ਕੋਮਲ ਹਥ ਨੂੰ ਲਚਕਾਇਆ। ਉਹ ਇਸ ਤਰ੍ਹਾਂ ਸੀ ਜਿਸ ਤਰ੍ਹਾਂ ਫੁਲਾਂ ਨਾਲ ਲਦੀ ਹੋਈ ਡਾਲੀ ਪਰਦੇ ਵਿਚ ਝੂਮ ਰਹੀ ਹੋਵੇ। ਇਹ ਤਸਵੀਰ ਨਾ ਹੁੰਦੀ ਤਾਂ ਕਲ ਤਾਈਂ ਉਡੀਕ ਨਾ ਸਕਦਾ। ਹੁਣ ਮੈਂ ਇਸੇ ਨੂੰ ਵੇਖ ਵੇਖ ਜੀਆਂਗਾ।" ਰਾਜੇ ਨੇ ਸਾਰੀ ਰਾਤ ਇਸੇ ਧੁਨ ਵਿਚ ਬਿਤਾਈ।

ਸੂਰਜ ਨਿਕਲਿਆ। ਰਾਜਾ ਬਿਸਤਰੇ ਵਿਚੋਂ ਨਿਕਲਿਆ ਤੇ ਭਗੀਰਥ ਨਾਲ ਬਾਗ਼ ਵਿਚ ਟਹਿਲਣ ਲਗਾ ਅਰ ਇਸ ਤਰ੍ਹਾਂ ਵਿਯੋਗ ਦੀਆਂ ਘੜੀਆਂ ਕੱਟਣ ਲਗਾ।

ਭਗੀਰਥ ਨੇ ਕਿਹਾ, "ਮੈਂ ਧਰਮ ਵਿਦਿਆ ਦਾ ਸਵਾਲ ਇਸ ਲਈ ਕੀਤਾ ਸੀ ਕਿਉਂ ਜੋ ਸੁੰਦਰਤਾ ਵਾਲੇ ਇਨ੍ਹਾਂ ਗੱਲਾਂ ਤੋਂ ਕੋਰੇ ਹੁੰਦੇ ਹਨ।"

ਜਦ ਸ਼ਾਮ ਹੋਈ ਤਾਂ ਦੋਵੇਂ ਦਰਬਾਰ ਵਿਚ ਹਾਜ਼ਰ ਹੋਏ। ਉਥੇ ਰਾਜ ਕੁਮਾਰੀ ਲਾਲ ਕਪੜੇ ਪਹਿਨੀ ਬੈਠੀ ਸੀ। ਸਿਰ ਤੋਂ ਪੈਰਾਂ ਤਕ ਲਾਲ ਤੇ ਜਵਾਹਰ ਝਿਲਮਿਲ ਝਿਲਮਿਲ ਕਰ ਰਹੇ ਸਨ। ਰਾਜੇ ਨੇ ਤਖ਼ਤ, ਤਾਜ, ਕਪੜੇ ਤੇ ਜਵਾਹਰਾਂ ਨੂੰ ਤਾਂ ਭਲਾ ਕੀ ਵੇਖਣਾ ਸੀ, ਉਸ ਦੀ ਨਜ਼ਰ ਰਾਜ ਕੁਮਾਰੀ ਦੀਆਂ ਮਧ-ਭਰੀਆਂ ਅਖੀਆਂ ਵਿਚ ਉਲਝ ਕੇ

੨੮